Tuesday, October 13, 2026
Home Crime ਪੈਰਿਸ ਦੇ ਲੂਵਰ ਮਿਊਜ਼ੀਅਮ ‘ਚ ਕੀਮਤੀ ਗਹਿਣੇ ਹੋਏ ਚੋਰੀ, 2 ਮੁਲਜ਼ਮ ਗ੍ਰਿਫ਼ਤਾਰ

ਪੈਰਿਸ ਦੇ ਲੂਵਰ ਮਿਊਜ਼ੀਅਮ ‘ਚ ਕੀਮਤੀ ਗਹਿਣੇ ਹੋਏ ਚੋਰੀ, 2 ਮੁਲਜ਼ਮ ਗ੍ਰਿਫ਼ਤਾਰ

ਦਿੱਲੀ (ਦ ਸਟੈਲਰ ਨਿਊਜ਼)।  ਫਰਾਂਸ ਦੀ ਰਾਜਧਾਨੀ ਪੈਰਿਸ ਦੇ ਮਸ਼ਹੂਰ ਲੂਵਰ ਮਿਊਜ਼ੀਅਮ ਤੋਂ ਕੀਮਤੀ ਗਹਿਣੇ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਹ ਚੋਰੀ 19 ਅਕਤੂਬਰ ਨੂੰ ਉਸ ਸਮੇਂ ਹੋਈ ਸੀ, ਜਦੋਂ ਮਿਊਜ਼ੀਅਮ ਹਾਲੇ ਖੁੱਲ੍ਹਿਆ ਹੀ ਸੀ। ਚੋਰ ਇੱਥੋਂ 8 ਕੀਮਤੀ ਗਹਿਣੇ ਚੋਰੀ ਕਰਕੇ ਲੈ ਗਏ ਸੀ, ਜਿਨ੍ਹਾਂ ਦੀ ਕੀਮਤ 102 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ।

Advertisements

ਦੁਨੀਆ ਦੇ ਸਭ ਤੋਂ ਵੱਡੇ ਆਰਟ ਮਿਊਜ਼ੀਅਮ ਲੂਵਰ ਵਿੱਚ ਕੀਮਤੀ ਗਹਿਣਿਆਂ ਦੀ ਚੋਰੀ ਕਰਨ ਵਾਲੇ ਦੋ ਸ਼ਾਤਿਰ ਚੋਰਾਂ ਨੂੰ ਫਰਾਂਸ ਪੁਲਿਸ ਨੇ ਕਾਬੂ ਕਰ ਲਿਆ। ਇਨ੍ਹਾਂ ਚੋਰਾਂ ਨੇ 19 ਅਕਤੂਬਰ ਦੇ ਦਿਨ ਮਿਊਜ਼ੀਅਮ ਵਿੱਚ ਦਾਖ਼ਲ ਹੋ ਕੇ 8 ਬੇਸ਼ਕੀਮਤੀ ਚੋਰੀ ਕਰ ਲਏ ਸੀ, ਜਿਨ੍ਹਾਂ ਦੀ ਕੀਮਤ ਭਾਰਤੀ ਰੁਪਏ ਵਿੱਚ 895 ਕਰੋੜ ਰੁਪਏ ਦੱਸੀ ਜਾਂਦੀ ਹੈ। ਜਾਣਕਾਰੀ ਅਨੁਸਾਰ ਪੈਰਿਸ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਇਕ ਸਪੈਸ਼ਲ ਪੁਲਿਸ ਯੂਨਿਟ ਬੀਆਰਬੀ ਨੂੰ ਨੂੰ ਸੌਂਪੀ ਸੀ, ਜੋ ਵੱਡੀਆਂ ਡਕੈਤੀਆਂ ਅਤੇ ਲੁੱਟ ਦੇ ਮਾਮਲਿਆਂ ਦੀ ਜਾਂਚ ਕਰਦੀ ਐ। ਇਸ ਯੂਨਿਟ ਦੇ ਜਵਾਨਾਂ ਨੇ ਇਨ੍ਹਾਂ ਚੋਰਾਂ ਵਿਚੋਂ ਇਕ ਨੂੰ ਪੈਰਿਸ ਚਾਰਲਸ ਡੀ ਗਾਲ ਹਵਾਈ ਅੱਡੇ ’ਤੇ ਕਾਬੂ ਕਰ ਲਿਆ ਜਦਕਿ ਦੂਜੇ ਚੋਰ ਨੂੰ ਪੈਰਿਸ ਦੇ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ।

ਚੋਰਾਂ ਵੱਲੋਂ ਇਸ ਘਟਨਾ ਨੂੰ ਬਹੁਤ ਹੀ ਸ਼ਾਤਿਰ ਤਰੀਕੇ ਨਾਲ ਅੰਜ਼ਾਮ ਦਿੱਤਾ ਗਿਆ ਸੀ। ਚੋਰਾਂ ਨੇ ਮਿਊਜ਼ੀਅਮ ਦੇ ਉਪਰ ਦੀ ਮੰਜ਼ਿਲ ’ਤੇ ਇਕ ਖਿੜਕੀ ਨੂੰ ਕ੍ਰੇਨ ਨਾਲ ਤੋੜਿਆ ਅਤੇ ਅੰਦਰ ਦਾਖ਼ਲ ਹੋ ਕੇ ਗਹਿਣੇ ਚੋਰੀ ਕਰ ਲਏ। ਚੋਰ ਚੋਰੀ ਤੋਂ ਬਾਅਦ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਏ ਸੀ। ਮਹਿਜ਼ 4 ਮਿੰਟਾਂ ਦੇ ਅੰਦਰ ਹੀ ਚੋਰਾਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ।

LEAVE A REPLY

Please enter your comment!
Please enter your name here