Monday, October 26, 2026
Home Crime ਪੁਰਾਣੇ ਪ੍ਰੇਮੀ ਨਾਲ ਮਿਲ ਕੇ ਪ੍ਰੇਮਿਕਾ ਨੇ ਕੀਤਾ ਮੌਜੂਦਾ ਪ੍ਰੇਮੀ ਦਾ ਕਤਲ

ਪੁਰਾਣੇ ਪ੍ਰੇਮੀ ਨਾਲ ਮਿਲ ਕੇ ਪ੍ਰੇਮਿਕਾ ਨੇ ਕੀਤਾ ਮੌਜੂਦਾ ਪ੍ਰੇਮੀ ਦਾ ਕਤਲ

ਦਿੱਲੀ( ਦ ਸਟੈਲਰ ਨਿਊਜ਼)। ਦਿੱਲੀ ਦੇ ਗਾਂਧੀ ਵਿਹਾਰ ਖੇਤਰ ਵਿੱਚ ਇੱਕ ਸੜੇ ਹੋਏ ਫਲੈਟ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਮ੍ਰਿਤਕ ਦੀ ਪਹਿਚਾਣ ਰਾਮਕੇਸ਼ ਮੀਨਾ (32) ਵਜੋਂ ਹੋਈ ਹੈ । ਮੰਨਿਆ ਜਾ ਰਿਹਾ ਸੀ ਕਿ ਘਰ ਵਿੱਚ ਅੱਗ ਏਸੀ ਵਿੱਚ ਧਮਾਕੇ ਜਾਂ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਸੀ ਅਤੇ ਐਲਪੀਜੀ ਸਿਲੰਡਰ ਵੀ ਫਟ ਗਿਆ ਸੀ। ਪਰ ਜਾਂਚ ਦੌਰਾਨ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਮੀਨਾ ਸਿਵਲ ਸੇਵਾਵਾਂ ਦੀ ਤਿਆਰੀ ਕਰ ਰਹਿਆ ਸੀ । ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਰਾਮਕੇਸ਼ ਦੀ 21 ਸਾਲਾ ਦੀ ਲਿਵ-ਇਨ ਪਾਰਟਨਰ ਹੈ। ਜਿਸਦਾ ਨਾਮ ਅੰਮ੍ਰਿਤਾ ਚੌਹਾਨ ਹੈ ਅਤੇ ਉਸਨੇ ਫੋਰੈਂਸਿਕ ਸਾਇੰਸ ਵਿੱਚ ਬੀ.ਐਸ.ਸੀ. ਕੀਤੀ ਹੈ। ਇਸ ਕਤਲ ਦੇ ਮਾਮਲੇ ਵਿੱਚ ਅੰਮ੍ਰਿਤਾ ਦੇ ਪੁਰਾਣੇ ਬੁਆਏਫ੍ਰੈਂਡ, ਸੁਮਿਤ ਕਸ਼ਯਪ (27) ਅਤੇ ਉਸਦੇ ਦੋਸਤ, ਸੰਦੀਪ ਕੁਮਾਰ (29) ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਤਿੰਨੋਂ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਵਾਸੀ ਹਨ।

Advertisements

ਜਾਣਕਾਰੀ ਮੁਤਾਬਕ ਅੰਮ੍ਰਿਤਾ ਅਤੇ ਮੀਨਾ ਮਈ ਤੋਂ ਇਕੱਠੇ ਰਹਿ ਰਹੇ ਸਨ। ਕੁਝ ਮਹੀਨੇ ਇਕੱਠੇ ਰਹਿਣ ਤੋਂ ਬਾਅਦ ਅੰਮ੍ਰਿਤਾ ਨੂੰ ਪਤਾ ਲੱਗਾ ਕਿ ਰਾਮਕੇਸ਼ ਮੀਨਾ ਨੇ ਗੁਪਤ ਰੂਪ ਵਿੱਚ ਉਸਦੇ ਨਿੱਜੀ ਵੀਡੀਓ ਬਣਾਏ ਸਨ। ਅੰਮ੍ਰਿਤਾ ਨੇ ਰਾਮਕੇਸ਼ ਨੂੰ ਉਨ੍ਹਾਂ ਨੂੰ ਡਿਲੀਟ ਕਰਨ ਲਈ ਕਿਹਾ ਪਰ ਉਸਨੇ ਇਨਕਾਰ ਕਰ ਦਿੱਤਾ। ਜਦੋਂ ਰਾਮਕੇਸ਼ ਨੇ ਵਾਰ-ਵਾਰ ਉਸਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ, ਤਾਂ ਅੰਮ੍ਰਿਤਾ ਨੇ ਪੁਲਿਸ ਨੂੰ ਰਿਪੋਰਟ ਕਰਨ ਦੀ ਬਜਾਏ ਇੱਕ ਸਾਜ਼ਿਸ਼ ਰਚਣੀ ਸ਼ੁਰੂ ਕਰ ਦਿੱਤੀ। ਡੀਸੀਪੀ ਉੱਤਰੀ ਰਾਜਾ ਬੰਠੀਆ ਦੇ ਦੱਸਿਆ ਤਿੰਨੇ ਆਦਮੀ 5-6 ਅਕਤੂਬਰ ਦੀ ਰਾਤ ਨੂੰ ਮੁਰਾਦਾਬਾਦ ਤੋਂ ਦਿੱਲੀ ਪਹੁੰਚੇ। ਮੀਨਾ ਨੂੰ ਕਤਲ ਕਰਨ ਦੀ ਆਪਣੀ ਸਾਜ਼ਿਸ਼ ਦੇ ਹਿੱਸੇ ਵਜੋਂ ਉਹ ਗਾਂਧੀ ਵਿਹਾਰ ਵਿੱਚ ਇੱਕ ਇਮਾਰਤ ਦੀ ਚੌਥੀ ਮੰਜ਼ਿਲ ‘ਤੇ ਗਏ। ਜਿੱਥੇ ਉਨ੍ਹਾਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

LEAVE A REPLY

Please enter your comment!
Please enter your name here