
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੇਰਟ-ਗੌਰਵ ਮੜੀਆ। ਮਹਾਰਾਜਾ ਰਣਜੀਤ ਸਿੰਘ ਪਾਰਕ ਅਜੀਤ ਨਗਰ ਵਿਖੇ ਨਿਊ ਵੈਲਫੇਅਰ ਸੋਸਾਇਟੀ ਅਜੀਤ ਨਗਰ ਦੇ ਸਾਥੀਆ ਅਤੇ ਵਸਨੀਕਾਂ ਦੀ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਮਹਾਰਾਜਾ ਰਣਜੀਤ ਸਿੰਘ ਪਾਰਕ ਅਜੀਤ ਨਗਰ ਕਪੂਰਥਲਾ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਸਬੰਧੀ ਚਰਚਾ ਹੋਈ l ਮੀਟਿੰਗ ਵਿੱਚ ਸਰਕਾਰ ਵੱਲੋਂ ਦਿੱਤੇ ਗਏ 3 ਲੱਖ ਰੁਪਏ ਦੇ ਐਮ ਪੀ ਫੰਡ ਨਾਲ ਕੀਤੇ ਜਾ ਰਹੇ ਕੰਮਾਂ ਬਾਰੇ ਵਿਚਾਰ ਵਟਾਂਦਰਾ ਹੋਇਆ ਕਿਉਂਕਿ ਪਾਰਕ ਵਿੱਚ ਵਿਕਾਸ ਦੇ ਹੋਰ ਵੀ ਕੰਮ ਕਰਵਾਏ ਜਾਣੇ ਹਨ।

ਇਸ ਲਈ ਸਰਕਾਰ ਪਾਸੋਂ ਹੋਰ ਫੰਡ ਦੇਣ ਲਈ ਸਰਕਾਰ ਨੂੰ ਲਿਖਣ ਲਈ ਕਿਹਾ ਗਿਆ ਅਜੀਤ ਨਗਰ ਵਿੱਚ ਸੜਕਾਂ ਦੀ ਰਿਪੇਅਰ , ਸਫਾਈ ਅਤੇ ਸਟਰੀਟ ਲਾਈਟਾਂ ਨੂੰ ਠੀਕ ਕਰਨ ਲਈ ਸਰਕਾਰੀ ਵਿਭਾਗ ਨਾਲ ਨਿਜੀ ਪੱਧਰ ਤੇ ਗੱਲਬਾਤ ਕਰਨ ਲਈ ਕਿਹਾ ਗਿਆ। ਇਸ ਮੀਟਿੰਗ ਵਿੱਚ ਸਰਿੰਦਰ ਕੁਮਾਰ ਪ੍ਰਧਾਨ, ਮੱਖਣ ਸਿੰਘ ਖਜਾਨਚੀ, ਡਾ. ਐਚ. ਐਸ. ਬਾਵਾ ਚੇਅਰਮੈਨ, ਜਰਨੈਲ ਸਿੰਘ ਕੈਪਟਨ ਲਾਲ ਸਿੰਘ, ਸੂਬੇਦਾਰ ਰਵਿੰਦਰ ਸਿੰਘ , ਤਹਿਸੀਲਦਾਰ ਬਲਕਾਰ ਸਿੰਘ ਜੀ , ਹਰਪਾਲ ਸਿੰਘ, ਮਨੀਸ਼ ਕੁਮਾਰ, ਸੂਬੇਦਾਰ ਸੁੱਚਾ ਸਿੰਘ, ਮੰਗਲ ਸਿੰਘ, ਬਲਜੀਤ ਕਾਂਜਲੀ , ਡਾ. ਸੈਮੁਅਲ , ਰਮਨ ਕੁਮਾਰ, ਕੁਲਵਿੰਦਰ ਸਿੰਘ, ਸਵਰਨ ਸਿੰਘ ਅਤੇ ਹੋਰ ਪਤਵੰਦੇ ਸੱਜਣ ਸ਼ਾਮਿਲ ਹੋਏ।












