Sunday, October 25, 2026
Home Punjab 2 ਨਾਬਾਲਿਗ ਬੱਚੇ ਲਾਪਤਾ, ਟਿਊਸ਼ਨ ਪੜ੍ਹਨ ਗਏ ਵਾਪਸ ਨਹੀਂ ਆਏ

2 ਨਾਬਾਲਿਗ ਬੱਚੇ ਲਾਪਤਾ, ਟਿਊਸ਼ਨ ਪੜ੍ਹਨ ਗਏ ਵਾਪਸ ਨਹੀਂ ਆਏ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਵਿੱਚ ਦੋ ਨਾਬਾਲਿਗ ਬੱਚੇ ਟਿਊਸ਼ਨ ਲਈ ਗਏ, ਵਾਪਸ ਘਰ ਨਹੀਂ ਆਏ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਜ਼ਿਲ੍ਹੇ ਦੇ ਗੁਰੂ ਅਰਜਨ ਦੇਵ ਨਗਰ ਤੋਂ ਦੋਵੇਂ ਬੱਚੇ ਲਾਪਤਾ ਦੱਸੇ ਜਾ ਰਹੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਦੋਵੇਂ ਟਿਊਸ਼ਨ ਲਈ ਗਏ ਸੀ ਪਰ ਵਾਪਸ ਘਰ ਨਹੀਂ ਆਏ। ਹਾਲਾਂਕਿ ਮਾਮਲੇ ਸਬੰਧੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਦੋਵੇਂ ਬੱਚੇ ਦਿਖਾਈ ਦੇ ਰਹੇ ਹਨ। ਤਕਰੀਬਨ 24 ਘੰਟੇ ਪੂਰੇ ਹੋ ਜਾਣ ਤੋਂ ਬਾਅਦ ਵੀ ਬੱਚੇ ਨਹੀਂ ਮਿਲੇ। 

Advertisements

ਇਸ ਤੋਂ ਬਾਅਦ ਪਰਿਵਾਰ ਨੇ ਡਿਵੀਜ਼ਨ ਨੰਬਰ ਸੱਤ ਕੰਪਲੇਂਟ ਵੀ ਦਰਜ ਕਰਾਈ ਅਤੇ ਮਾਂ ਥਾਣੇ ਬੈਠ ਆਪਣੇ ਬੱਚਿਆਂ ਦੀ ਉਡੀਕ ਕਰ ਰਹੀ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here