ਘਰ-ਘਰ ਰੋਜਗਾਰ ਤਹਿਤ ਡੀਸੀ ਨੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਪਠਾਨਕੋਟ (ਦ ਸਟੈਲਰ ਨਿਊਜ਼)। ਸਾਰੀ ਦੁਨੀਆਂ ਅੰਦਰ ਕਰੋਨਾ ਵਾਈਰਸ ਨੂੰ ਇੱਕ ਮਹਾਮਾਰੀ ਘੋਸਿਤ ਕੀਤਾ ਜਾ ਚੁੱਕਾ ਹੈ ਅਤੇ ਕਰੋਨਾ ਵਾਈਰਸ ਦੇ ਵਿਸਥਾਰ ਦੇ ਚਲਦਿਆਂ ਹਰੇਕ ਵਿਅਕਤੀ ਦਾ ਜਨ ਜੀਵਨ ਪ੍ਰਭਾਵਿਤ ਹੋਇਆ ਹੈ, ਜਿਆਦਾ ਤਰ ਲੋਕ ਕੰਮਕਾਜ ਛੱਡ ਕੇ ਆਪਣੇ ਪਿਤਰੀ ਸੂਬਿਆਂ ਨੂੰ ਪਰਤ ਰਹੇ ਹਨ ਅਜਿਹੀ ਸਥਿਤੀ ਵਿੱਚ ਫੈਕਟਰੀਆਂ ਅਤੇ ਹੋਰ ਕੰਮਕਾਜਾਂ ਵਿੱਚ ਵੀ ਮੈਨ ਪਾਵਰ ਦੀ ਕਮੀ ਆਈ ਹੈ ਕਿਸੇ ਸਥਿਤੀ ਵਿੱਚ ਮੈਨ ਪਾਵਰ ਦੀ ਲੋੜ ਨੂੰ ਪੂਰਾ ਕਰਨ ਦੇ ਲਈ ਸਾਨੂੰ ਪੂਰੀ ਤਰਾਂ ਨਾਲ ਤਿਆਰ ਰਹਿਣ ਦੀ ਲੋੜ ਹੈ। ਇਹ ਪ੍ਰਗਟਾਵਾਂ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਨੇ ਘਰ-ਘਰ ਰੋਜਗਾਰ ਅਧੀਨ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿੱਚ ਸÎਥਿਤ ਮੀਟਿੰਗ ਹਾਲ ਵਿੱਚ ਆਯੋਜਿਤ ਇੱਕ ਮੀਟਿੰਗ ਦੋਰਾਨ ਕੀਤਾ। ਇਸ ਮੀਟਿੰਗ ਵਿੱਚ ਸਬੰਧਤ ਵੱਖ ਵੱਖ ਵਿਭਾਗਾਂ ਦੇ ਜਿਲਾ ਅਧਿਕਾਰੀ ਹਾਜ਼ਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ), ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।

Advertisements

ਮੀਟਿੰਗ ਦੋਰਾਨ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਘਰ ਘਰ ਰੋਜਗਾਰ ਅਧੀਨ ਜਿਲਾ ਪਠਾਨਕੋਟ ਵਿੱਚ ਦੋ ਟੀਮਾਂ ਨਿਰਧਾਰਤ ਕੀਤੀਆਂ ਜਾਣਗੀਆਂ ਪਹਿਲੀ ਟੀਮ ਬੇਰੋਜਗਾਰ ਨੋਜਵਾਨਾਂ ਦਾ ਡਾਟਾ ਇਕੱਠਾ ਕਰੇਗੀ ਅਤੇ ਦੂਸਰੀ ਟੀਮ ਵੱਲੋਂ ਇਹ ਪਤਾ ਲਗਾਇਆ ਜਾਵੇਗਾ ਕਿ ਕਿਨਾਂ ਖੇਤਰਾਂ ਵਿੱਚ ਕਿੰਨੇ ਲੋਕਾਂ ਦੀ ਕਿੰਨੀ ਜਰੂਰਤ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਇੱਕ ਤਾਂ ਬੇਰੋਜਗਾਰ ਨੋਜਵਾਨਾਂ ਨੂੰ ਰੋਜਗਾਰ ਮਿਲ ਸਕੇਗਾ ਅਤੇ ਦੂਸਰਾ ਮੈਨ ਪਾਵਰ ਦੀ ਕਮੀ ਵੀ ਦੂਰ ਹੋਵੇਗੀ। ਉਹਨਾਂ ਜਿਲਾ ਰੋਜ ਰੋਜਗਾਰ ਤੇ ਕਾਰੋਬਾਰ ਬਿਊਰੋ ਪਠਾਨਕੋਟ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਜਿਨਾ ਨੋਜਵਾਨਾਂ ਨੂੰ ਅੱਜ ਤੱਕ ਰੋਜਗਾਰ ਨਹੀਂ ਮਿਲਿਆ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਦਾ ਡਾਟਾ ਇਕੱਠਾ ਕੀਤਾ ਜਾਵੇ ਤਾਂ ਜੋ ਉਹਨਾਂ ਬੇਰੋਜਗਾਰ ਨੋਜਵਾਨਾਂ ਨੂੰ ਉਹਨਾਂ ਦੀ ਯੋਗਤਾ ਦੇ ਆਧਾਰ ਤੇ ਰੋਜਗਾਰ ਮੁਹੇਈਆ ਕਰਵਾਇਆ ਜਾ ਸਕੇ। ਉਹਨਾਂ ਕਿਹਾ ਕਿ ਪਿਛਲੇ ਦਿਨਾਂ ਦੋਰਾਨ ਹਰੇਕ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਬਹੁਤ ਹੀ ਜਿਮ•ੇਦਾਰੀ ਅਤੇ ਇਮਾਨਦਾਰੀ ਨਾਲ ਕੋਵਿਡ-19 ਦੋਰਾਨ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਉਹਨਾਂ ਕਿਹਾ ਕਿ ਵਧੀਆ ਕਾਰਗੁਜਾਰੀ ਲਈ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਬਹੁਤ ਵਧਾਈ ਹੈ।

LEAVE A REPLY

Please enter your comment!
Please enter your name here