ਦੋ ਹੋਰ ਲੋਕ ਆਏ ਪਾਜੀਟਿਵ, ਮਰੀਜਾਂ ਦੀ ਗਿਣਤੀ ਹੋਈ 167

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ 228 ਨਵੇ  ਸੈਪਲ ਲੈਣ ਤੋ 417 ਸੈਪਲਾਂ ਦੀ ਲੈਬ ਤੋ ਪ੍ਰਾਪਤ ਰਿਪੋਟ ਹੋਣ ਤੇ ਪਾਜੇਟਿਵ ਕੇਸਾਂ ਦੀ ਗਿਣਤੀ 167 ਹੋ ਗਈ ਹੈ। ਜਿਲੇ ਵਿੱਚ ਅੱਜ  ਤੱਕ  ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 10988 ਹੋ ਗਈ ਹੈ, ਤੇ 10135 ਨੈਗਟਿਵ ਅਤੇ 668 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, ਪਾਜੇਟਿਵ ਮਰੀਜਾਂ ਦੀ ਗਿਣਤੀ 167 ਹੋ ਗਈ ਹੈ। 27 ਸੈਪਲ ਇੰਵੈਲਡ ਹਨ, 5 ਦੀ ਮੌਤ ਤੇ, ਐਕਟਿਵ 20 ਕੇਸ ਹਨ ਤੇ 140 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁੱਕੇ ਹਨ।

Advertisements

ਇਹ ਜਾਣਕਾਰੀ ਸਿਵਲ ਸਰਜਨ ਡਾ ਜਸਬੀਰ ਸਿੰਘ ਵੱਲੋ ਅੱਜ ਮੀਡੀਆ ਨਾਲ ਸਾਝੀ ਕੀਤੀ। ਹੋਰ ਜਾਣਕਾਰੀ ਦਿੰਦੇ ਦੱਸਿਆ ਕਿ 27 ਸਾਲ ਦਾ ਵਿਆਕਤੀ ਜੋ  ਮੁਕੇਰੀਆਂ ਦੇ ਪਿੰਡ ਕਾਲੂਚਾਗ ਤੇ ਦੂਜਾ ਵਿਆਕਤੀ ਉਮਰ 52 ਸਾਲ ਟਾਡਾਂ ਦੇ ਪਿੰਡ ਮੂਨਕਾਂ ਦਾ ਆਇਆ ਹੈ ਇਹ ਦੋਨੋ ਮਰੀਜ ਪੁਲਿਸ ਮੁਲਾਜਮ  ਜਲੰਧਰ ਤੋ ਪਾਜੇਟਿਵ ਰਿਪੋਟ ਹੋਏ ਹਨ  ਹੈ ਤੇ ਉਥੇ ਹੀ ਇਕਤਾਵਾਸ  ਕੀਤੇ  ਹਨ । ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ  ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋ ਬਾਹਰ ਨਿਕਲ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਸਰਕਾਰ ਵੱਲੋ ਜੁਰਮਾਨਾ ਕੀਤਾ ਜਾਵੇਗਾ ।  

LEAVE A REPLY

Please enter your comment!
Please enter your name here