Saturday, October 24, 2026
Home Punjab ਲਾਪਤਾ ਹੋਏ ਨੌਜਵਾਨ ਦੀ ਲਾਸ਼ ਨਹਿਰ ਚੋਂ ਮਿਲੀ, ਕਤਲ ਦਾ ਸ਼ੱਕ

ਲਾਪਤਾ ਹੋਏ ਨੌਜਵਾਨ ਦੀ ਲਾਸ਼ ਨਹਿਰ ਚੋਂ ਮਿਲੀ, ਕਤਲ ਦਾ ਸ਼ੱਕ

ਸਮਾਣਾ (ਦ ਸਟੈਲਰ ਨਿਊਜ਼)। ਕਕਰਾਲਾ ਪਿੰਡ ਭਾਈ ਕਾ ਤੋਂ ਇਕ ਲਾਪਤਾ ਹੋਏ ਨੌਜਵਾਨ ਦੀ ਲਾਸ਼ ਸਿਰਸਾ ਦੇ ਨਜ਼ਦੀਕ ਇੱਕ ਨਹਿਰ ਤੋਂ ਮਿਲੀ ਹੈ। ਮ੍ਰਿਤਕ ਦੀ ਪਛਾਣ ਗੁਲਸਨ ਖਾਨ ਤੋ ਹੋਈ ਹੈ। ਮ੍ਰਿਤਕ ਦੇ ਪਰਿਵਾਰ ਨੇ ਆਰੋਪ ਲਗਾਇਆ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਮਾਰ ਕੇ ਭਾਖੜਾ ਨਹਿਰ ਵਿੱਚ ਸੁੱਟਿਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

Advertisements

ਜਾਣਕਾਰੀ ਅਨੁਸਾਰ ਸਮਾਣਾ ਦੇ ਪਿੰਡ ਕਕਰਾਲਾ ਭਾਈ ਕਾ ਦਾ ਰਹਿਣ ਵਾਲਾ ਨੌਜਵਾਨ ਗੁਲਸਨ ਖਾਨ ਚਾਰ ਦਸੰਬਰ ਨੂੰ ਆਪਣੇ ਪਰਿਵਾਰ ਨੂੰ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਹ ਸਮਾਣਾ ਵਿਆਹ ਵਿੱਚ ਜਾ ਰਿਹਾ ਹੈ। ਸਮਾਣਾ ਆ ਕੇ ਉਸ ਨੇ ਇੱਕ ਹੋਟਲ ਵਿੱਚ ਕਮਰਾ ਬੁੱਕ ਕੀਤਾ, ਕੁਝ ਸਮਾਂ ਉੱਥੇ ਰੁਕਣ ਤੋਂ ਬਾਅਦ ਸ਼ਾਮ ਨੂੰ ਹੋਟਲ ਤੋਂ ਨਿਕਲ ਗਿਆ। ਇਸ ਤੋਂ ਬਾਅਦ ਨੌਜਵਾਨ ਨਾਲ ਸੰਪਰਕ ਟੁੱਟ ਗਿਆ। ਕੁਝ ਸਮੇਂ ਬਾਅਦ ਉਸ ਦੇ ਜੁੱਤੇ ਭਾਖੜਾ ਨਹਿਰ ਦੇ ਕੰਢੇ ਤੋਂ ਮਿਲੇ, ਜਿਸ ਨਾਲ ਪਰਿਵਾਰ ਨੂੰ ਸ਼ੱਕ ਹੋਇਆ।

ਪਰਿਵਾਰ ਨੇ ਪੁਲਿਸ ਨੂੰ ਦੋ ਮੋਬਾਇਲ ਨੰਬਰ ਵੀ ਦਿੱਤੇ ਹਨ, ਜਿਨ੍ਹਾਂ ਤੋਂ ਮੈਸੇਜ ਅਤੇ ਫੋਨ ਆਏ ਕਿ “ਮੈਨੂੰ ਬਚਾ ਲਓ, ਕੁਝ ਲੋਕ ਮੈਨੂੰ ਮਾਰ ਕੇ ਭਾਖੜਾ ਵਿੱਚ ਸੁੱਟ ਰਹੇ ਹਨ।” ਇਸ ਤੋਂ ਬਾਅਦ ਕੋਈ ਸੰਪਰਕ ਨਹੀਂ ਹੋ ਸਕਿਆ। ਹੁਣ ਨੌਜਵਾਨ ਦੀ ਡੈਡ ਬਾਡੀ ਸਿਰਸਾ ਦੇ ਨਜ਼ਦੀਕ ਇੱਕ ਨਹਿਰ ਤੋਂ ਬਰਾਮਦ ਹੋਈ ਹੈ।

ਸਿਟੀ ਪੁਲਿਸ ਸਮਾਣਾ ਵੱਲੋਂ ਪਹਿਲਾਂ ਗੁਲਸਨ ਖਾਨ ਦੀ ਲਾਪਤਾ ਹੋਣ ਦੀ ਰਿਪੋਰਟ ਦਰਜ ਕੀਤੀ ਗਈ ਸੀ। ਹੁਣ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੋਬਾਇਲ ਕਾਲ ਡਿਟੇਲ ਰਿਕਾਰਡ ਖੰਗਾਲੇ ਜਾ ਰਹੇ ਹਨ। ਮ੍ਰਿਤਕ ਦੀ ਡੈਡ ਬਾਡੀ ਦਾ ਪੋਸਟਮਾਰਟਮ ਸਰਕਾਰੀ ਹਸਪਤਾਲ ਸਮਾਣਾ ਵਿੱਚ ਕਰਵਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here