
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਅਜ ਰੇਲਵੇ ਰਾਜ ਮੰਤਰੀ ਸ ਰਵਨੀਤ ਸਿੰਘ ਬਿਟੂ ਜੀ ਦਾ ਸਵੇਰੇ ਮੈਨੂੰ ਫੌਨ ਆਇਆਂ ਕਿ ਭਾਜਪਾ ਜਿਲਾ ਕਪੂਰਥਲਾ ਵਲੌਂ ਉਹਨਾਂ ਨੂੰ ਜੌ ਫਲਾਈਉਵਰ ਸਬੰਧੀ ਮੰਗ ਪਤਰ ਦਿਤਾ ਗਿਆ ਸੀ ਭਾਰਤ ਸਰਕਾਰ ਵਲੌਂ ਉਹ ਫਾਟਕ ਨੰਬਰ S-55 ਨੂੰ ਮਨਜੂਰ ਕਰਕੇ ਤਕਰੀਬਨ 80 ਕਰੌੜ ਤੌਂ ਵਧ ਦੀ ਲਾਗਤ ਨਾਲ ਬਣਨ ਵਾਲੇ ਫਲਾਈਉਵਰ ਦਾ ਟੈਂਡਰ ਲਗ ਰਿਹਾ ਹੈ।

ਮੈ ਇਸ ਲਈ ਮੈਂ ਭਾਰਤ ਦੇ ਰੇਲਵੇ ਮੰਤਰੀ ਸ਼ਰੀ ਅਸ਼ਵਨੀ ਵੈਸ਼ਨਵ ਜੀ ਅਤੇ ਪੰਜਾਬ ਭਾਜਪਾ ਦੇ ਪਰਧਾਨ ਸ਼ਰੀ ਸੁਨੀਲ ਜਾਖੜ ਜੀ ਅਤੇ ਕਾਰਜਕਾਰੀ ਪਰਧਾਨ ਸ਼ਰੀ ਅਸ਼ਵਨੀ ਸ਼ਰਮਾਂ ਜੀ ਅਤੇ ਸਮੁਚੀ ਭਾਜਪਾ ਹਾਈਕਮਾਂਡ ਦਾ ਧੰਨਵਾਦ ਕਰਦਾਂ ਹਾ ਕਿ ਜਿਨਾਂ ਨੇ ਅਜਾਦੀ ਤੌਂ ਬਾਅਦ ਚਿਰਾਂ ਤੌ ਲਟਕਦੀ ਜਰੂਰੀ ਮੰਗ ਨੂੰ ਪੂਰਾ ਕੀਤਾ। ਕਿਉੰਕਿ ਕਲਾ ਹਾਈਵੇ ਨਾਲ ਨਹੀ ਲਗਦਾ ਸੀ ਅਤੇ ਲੌਕ ਕਈ ਘੰਟੇ ਜਾਮ ਵਿਚ ਫਸੇ ਰਹਿੰਦੇ ਸੀ।











