ਧਾਰਮਿਕ ਸਮਾਗਮ ‘ਤੇ ਸਰਕਾਰੀ ਸਕੂਲਾਂ ਨੂੰ ਸਟੇਸ਼ਨਰੀ ਵੰਡਣ ਦੀ ਨਿਵੇਕਲੀ ਪਹਿਲ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਧਾਰਮਿਕ ਸਮਾਗਮ ‘ਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਅਤੇ ਆਂਗਣਵਾੜੀ ਸਕੂਲਾਂ ਵਿਚ ਸਟੇਸ਼ਨਰੀ ਵੰਡਣ ਦੀ ਇਕ ਨਿਵੇਕਲੀ ਪਹਿਲ ਕੀਤੀ ਗਈ ਹੈ। ਲਵਲੀ ਆਪਟੀਕਲਜ ਵਲੋਂ ਜ਼ਿਲੇ ਦੇ ਸਿੱਖਿਆ ਵਿਭਾਗ ਦੀ ਅਗਵਾਈ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਬਾਗਪੁਰ ਵਿਖੇ ਕੰਜਕ ਪੂਜਨ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਪੁੱਜੇ। ਇਸ ਮੌਕੇ ਲਵਲੀ ਆਪਟੀਕਲਜ ਨੇ 117 ਲੋੜਵੰਦ ਵਿਅਕਤੀਆਂ ਨੂੰ ਸਟੇਸ਼ਨਰੀ ਅਤੇ ਹੋਰ ਸਮੱਗਰੀ ਵੀ ਭੇਟ ਕੀਤੀ।
ਡਿਪਟੀ ਕਮਿਸ਼ਨਰ  ਵਿਪੁਲ ਉਜਵਲ ਨੇ ਅਪੀਲ ਕਰਦਿਆਂ ਕਿਹਾ ਕਿ ਧਾਰਮਿਕ ਸਮਾਗਮ ਪ੍ਰਾਇਮਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿਚ ਸਟੇਸ਼ਨਰੀ ਜਾਂ ਹੋਰ ਸਮਾਨ ਦਾਨ ਕਰਕੇ ਮਨਾਏ ਜਾ ਸਕਦੇ ਹਨ। ਉਹਨਾਂ ਕਿਹਾ ਕਿ ਜ਼ਿਲੇ ਵਿਚ ਇਸ ਤਰ•ਾਂ ਦੀ ਪਹਿਲ ਨਾਲ ਸਕੂਲਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਉਹਨਾਂ ਕਿਹਾ ਕਿ ਜਿਥੇ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ, ਉਥੇ ਜ਼ਿਲਾ ਹੁਸ਼ਿਆਰਪੁਰ ਵਿੱਚ ਜ਼ਿਲਾਂ ਸਿੱਖਿਆ ਵਿਭਾਗ ਦੀ ਅਗਵਾਈ ਵਿੱਚ ‘ਸਮਰਪਣ’ ਪ੍ਰੋਜੈਕਟ ਤਹਿਤ ਵੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਧਾਰਮਿਕ ਸਮਾਗਮ ਸਮੇਂ ਪ੍ਰਾਇਮਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਵਿਦਿਆਰਥੀਆਂ ਨੂੰ ਸਟੇਸ਼ਨਰੀ ਆਦਿ ਵੰਡਣਾ ਵੀ ਇਕ ਸ਼ਲਾਘਾਯੋਗ ਉਪਰਾਲਾ ਹੈ। ਲਵਲੀ ਆਪਟੀਕਲਜ ਤੋਂ ਇਲਾਵਾ ਬਾਂਸਲ ਟੈਲੀਕਾਮ, ਲਿਉਮੀਨਸ ਦੇ ਸੁਧੀਰ ਸ਼ਰਮਾ, ਗੋਗੀਆ ਪਰਿਵਾਰ ਨੇ ਵੀ ਕੰਜਕ ਪੂਜਨ ਵੱਖ-ਵੱਖ ਸਕੂਲਾਂ ਵਿੱਚ ਸਟੇਸ਼ਨਰੀ ਵੰਡ ਕੇ ਮਨਾਇਆ। ਇਸ ਮੌਕੇ ਉਪ ਜਿਲਾਂ  ਸਿੱਖਿਆ ਅਫ਼ਸਰ (ਪ੍ਰਾਇ:) ਸ੍ਰੀ ਧੀਰਜ ਵਸ਼ਿਸਟ, ਸ੍ਰੀ ਹਰਮਿੰਦਰ ਸਿੰਘ, ਡਾ. ਆਰ.ਪੀ. ਸਰੋਆ, ਡਾ. ਦੀਪਤੀ, ਪ੍ਰਿੰਸੀਪਲ ਪਰਮਜੀਤ ਸਿੰਘ,  ਚੰਦਰ ਪ੍ਰਕਾਸ਼, ਸਰਪੰਚ  ਗੁਰਮੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।

LEAVE A REPLY

Please enter your comment!
Please enter your name here