Friday, October 23, 2026
Home Crime ਬੰਗਲਾਦੇਸ਼ ਦੇ ‘ਚ ਹਿੰਦੂ ਅਧਿਆਪਕ ਦੇ ਘਰ ਨੂੰ ਲੱਗੀ ਅੱਗ, ਸਾਮਾਨ ਸੜ੍ਹ...

ਬੰਗਲਾਦੇਸ਼ ਦੇ ‘ਚ ਹਿੰਦੂ ਅਧਿਆਪਕ ਦੇ ਘਰ ਨੂੰ ਲੱਗੀ ਅੱਗ, ਸਾਮਾਨ ਸੜ੍ਹ ਕੇ ਸੁਆਹ

ਦਿੱਲੀ (ਦ ਸਟੈਲਰ ਨਿਊਜ਼)। ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਤੇ ਹਮਲੇ ਹੋ ਰਹੇ ਹਨ। ਇਸੇ ਤਰ੍ਹਾਂ ਇਕ ਹਿੰਦੂ ਦੇ ਘਰ ਤੇ ਹਮਲਾ ਕੀਤਾ ਗਿਆ, ਇਹ ਹਮਲਾ ਢਾਕਾ ਵਿੱਚ ਇੱਕ ਹਿੰਦੂ ਅਧਿਆਪਕ ਦੇ ਘਰ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸਥਾਨਕ ਨਿੱਜੀ ਹਾਈ ਸਕੂਲ ਦੇ ਅਧਿਆਪਕ ਬਿਕਾਸ ਰੰਜਨ ਦੇਬ ਦੇ ਘਰ ਹਾਦਸਾ ਵਾਪਰਿਆ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਬ-ਇੰਸਪੈਕਟਰ ਦੀਦਾਰ ਮੁਤਾਬਕ ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ। ਉਨ੍ਹਾਂ ਕਿਹਾ ਕਿ ਇਸ ਘਟਨਾ ਪਿੱਛੇ ਕਿਸੇ ਵੀ ਤਰ੍ਹਾਂ ਦੀ ਸਾਜ਼ਿਸ਼ ਦੇ ਸਬੂਤ ਨਹੀਂ ਮਿਲੇ ਹਨ।

Advertisements

ਘਰ ਦੇ ਮਾਲਕ ਬਿਕਾਸ ਰੰਜਨ ਦੇਬ ਨੇ ਵੀ ਪੁਲੀਸ ਨੂੰ ਬਿਆਨ ਦਿੱਤਾ ਕਿ ਉਨ੍ਹਾਂ ਦੀ ਕਿਸੇ ਨਾਲ ਨਿੱਜੀ ਜਾਂ ਪਰਿਵਾਰਕ ਦੁਸ਼ਮਣੀ ਨਹੀਂ ਹੈ। ਇਲਾਕੇ ਵਿੱਚ ਹਿੰਦੂ ਅਤੇ ਮੁਸਲਿਮ ਭਾਈਚਾਰਾ ਮਿਲਜੁਲ ਕੇ ਸ਼ਾਂਤੀ ਨਾਲ ਰਹਿੰਦਾ ਹੈ। ਇਸ ਲਈ ਉਹ ਇਸ ਨੂੰ ਇੱਕ ਦੁਰਘਟਨਾ ਹੀ ਮੰਨਦੇ ਹਨ।

ਬਿਕਾਸ ਰੰਜਨ ਦੇਬ ਨੇ ਕਿਹਾ ਕਿ ਅੱਗ ਕਾਰਨ ਲਗਪਗ 50 ਲੱਖ ਦਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ। ਹਾਲਾਂਕਿ ਸਥਾਨਕ ਲੋਕਾਂ ਅਤੇ ਅੱਗ ਬੁਝਾਊ ਦਸਤਿਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ, ਜਿਸ ਨਾਲ ਹੋਰ ਨੁਕਸਾਨ ਤੋਂ ਬਚਾਅ ਰਿਹਾ।

LEAVE A REPLY

Please enter your comment!
Please enter your name here