Tuesday, October 6, 2026
Home Crime CM ਦੀ ਸੁਰੱਖਿਆ ‘ਚ ਤੈਨਾਤ ਪੁਲਿਸ ਅਧਿਕਾਰੀ ਦੀ ਸ਼ੱਕੀ ਹਾਲਾਤਾਂ ‘ਚ ਮੌਤ,...

CM ਦੀ ਸੁਰੱਖਿਆ ‘ਚ ਤੈਨਾਤ ਪੁਲਿਸ ਅਧਿਕਾਰੀ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਸਰਕਾਰੀ ਰਿਵਾਲਵਰ ਨਾਲ ਚੱਲੀ ਗੋਲੀ

ਪਟਿਆਲਾ (ਦ ਸਟੈਲਰ ਨਿਊਜ਼)। ਕਮਾਂਡੋ ਟ੍ਰੇਨਿੰਗ ਕੰਪਲੈਕਸ ਬਹਾਦਰਗੜ੍ਹ ਵਿੱਚ ਰਹਿੰਦੇ ਇੱਕ ਏਐਸਆਈ ਦੀ ਸਰਕਾਰੀ ਰਿਵਾਲਵਰ ਨਾਲ ਗੋਲੀ ਲੱਗਣ ਕਾਰਨ ਮੌਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ 41 ਸਾਲਾ ਮਨਪ੍ਰੀਤ ਸਿੰਘ ਵਾਸੀ ਪਿੰਡ ਕੁੰਡਲ ਨੇੜੇ ਅਬੋਹਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮਨਪ੍ਰੀਤ ਸਿੰਘ ਇਨੀ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਕਿਉਰਿਟੀ ਵਿਚਲੇ ਸਪੈਸ਼ਲਓਪਰੇਸ਼ਨ ਗਰੁੱਪ (ਐਸਓਜੀ) ਵਿੱਚ ਡੈਪੂਟੇਸ਼ਨ ‘ਤੇ ਤਾਇਨਾਤ ਸੀ। ਜਿਸ ਦਾ ਬੈਲਟ ਨੰਬਰ 3439 (ਫਸਟ ਕਮਾਂਡੋ ਬਟਾਲੀਅਨ ਪੀਏਪੀ) ਸੀ। ਉਸ ਦੇ ਕੁਆਰਟਰ ਦਾ ਨੰਬਰ 11 ਐਚ ਹੈ।

Advertisements

ਉਥੋਂ ਇਹ ਕਹਿ ਕੇ ਆ ਗਿਆ ਸੀ ਕਿ ਉਹ ਰੈਸਟ ‘ਤੇ ਪਿੰਡ ਜਾਵੇਗਾ ਪਰ ਪਿੰਡ ਜਾਣ ਦੀ ਬਜਾਏ ਉਹ ਬਹਾਦਰਗੜ੍ਹ ਕਮਾਂਡੋ ਕੰਪਲੈਕਸ ਵਿੱਚ ਮਿਲੇ ਆਪਣੇ ਕੁਆਰਟਰ ਵਿੱਚ ਚਲਾ ਗਿਆ, ਜਿੱਥੇ ਕੱਲ੍ਹ ਸ਼ਾਮੀ ਛਾਤੀ ਵਿੱਚ ਗੋਲੀ ਲੱਗਣ ਕਾਰਨ ਉਸਦੀ ਮੌਤ ਹੋ ਗਈ। ਉਹ ਦੋ ਧੀਆਂ ਦਾ ਪਿਓ ਸੀ। ਉਸ ਦੀ ਜੱਦੀ ਪੁਸ਼ਤੀ ਦੋ ਕਿਲੇ ਜਮੀਨ ਵੀ ਪਿਛਲੇ ਸਾਲ ਵਿਕ ਗਈ ਸੀ। ਕਿਹਾ ਜਾ ਰਿਹਾ ਹੈ ਕਿ ਉਹ ਮਾਨਸਿਕ ਤਣਾਅ ਵਿੱਚ ਵੀ ਰਹਿੰਦਾ ਸੀ। ਚਰਚਾ ਤਾਂ ਇਹ ਵੀ ਹੈ ਕਿ ਉਸਨੇ ਖੁਦਕੁਸ਼ੀ ਕੀਤੀ ਹੈ ਪਰ ਪੁਲਿਸ ਇਸ ਨੂੰ ਇਹ ਅਚਾਨਕ ਵਾਪਰੀ ਘਟਨਾ ਦੱਸ ਰਹੀ ਹੈ।

LEAVE A REPLY

Please enter your comment!
Please enter your name here