Monday, October 5, 2026
Home Latest ਖੇਡਾਂ ਵਤਨ ਪੰਜਾਬ ਦੀਆਂ 2026: ਹੁਸ਼ਿਆਰਪੁਰ ’ਚ 7ਵੇਂ ਦਿਨ ਫਾਈਨਲ ਮੁਕਾਬਲਿਆਂ ’ਚ...

ਖੇਡਾਂ ਵਤਨ ਪੰਜਾਬ ਦੀਆਂ 2026: ਹੁਸ਼ਿਆਰਪੁਰ ’ਚ 7ਵੇਂ ਦਿਨ ਫਾਈਨਲ ਮੁਕਾਬਲਿਆਂ ’ਚ ਖਿਡਾਰੀਆਂ ਨੇ ਦਿਖਾਇਆ ਦਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਖੇਡ ਵਿਭਾਗ ਵਲੋਂ ਖੇਡਾ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰ ਖੇਡਾਂ ਦੇ 7ਵੇਂ ਦਿਨ ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫਸਰ, ਹੁਸ਼ਿਆਰਪੁਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰ ਖੇਡਾਂ ਵਿਚ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ। ਇਹ ਖੇਡਾਂ ਮਿਤੀ 28-09-2026 ਤੋਂ ਵੱਖ-ਵੱਖ ਖੇਡ ਸਥਾਨਾਂ ਤੇ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ 5ਵੇਂ ਦਿਨ ਲੱਗਭਗ 700 ਦੇ ਕਰੀਬ ਖਿਡਾਰੀਆਂ/ਖਿਡਾਰਨਾਂ ਨੇ ਭਾਗ ਲਿਆ।

Advertisements

4-10-2026 ਨੂੰ ਇੰਡੋਰ ਸਟੇਡੀਅਮ ਨੇੜੇ ਵੱਡਾ ਡਾਕਖਾਨਾ, ਹੁਸ਼ਿਆਰਪੁਰ ਵਿਖੇ ਮਾਨਯੋਗ ਬ੍ਰਹੰਮ ਸ਼ੰਕਰ ਜਿੰਪਾ ਐਮ.ਐਲ.ਏ. ਹੁਸ਼ਿਆਰਪੁਰ ਵਲੋਂ ਸ਼ਿਰਕਤ ਕੀਤੀ ਗਈ ਅਤੇ ਖਿਡਾਰੀਆਂ ਨੂੰ ਖੇਡਾਂ ਵੱਲ ਜਾਗਰੂਕ ਸਬੰਧੀ ਭਾਸ਼ਨ ਉਸਾਰੀ ਕੀਤੀ। ਇਡੋਰ ਸਟੇਡੀਅਮ, ਹੁਸ਼ਿਆਰਹਪੁਰ ਵਿਖੇ ਬਾਕਸਿੰਗ ਅਤੇ ਜੂਡੋ ਖੇਡ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਦੇ ਰਿਜ਼ਲਟ ਇਸ ਪ੍ਰਕਾਰ ਹਨ। ਖੇਡ ਬਾਕਸਿੰਗ ਵਿਚ ਅੰਡਰ-21 ਸਾਲ ਲੜਕੀਆਂ ਦੀ ਫਾਈਟ 45-48 ਕਿਲੋ ਭਾਰ ਵਰਗ ਵਿਚ ਰਾਧਿਕਾ ਨੇ ਪਹਿਲਾ ਸਥਾਨ ਅਤੇ ਪਲਕ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 45-51 ਕਿਲੋਗ੍ਰਾਮ ਭਾਰ ਵਰਗ ਦੀ ਫਾਈਟ ਵਿਚ ਨਤਾਸ਼ਾ ਨੇ ਪਹਿਲਾ ਸਥਾਨ, ਪਿੰਕੀ ਨੇ ਦੂਜਾ ਅਤੇ ਕਸ਼ਿਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ, 51-54 ਕਿ.ਗ੍ਰਾ ਭਾਰ ਵਰਗ ਵਿਚ ਜੈਸਮੀਨ ਨੇ ਪਹਿਲਾ, ਪ੍ਰਿਅੰਕਾ ਨੇ ਦੂਜਾ ਅਤੇ ਰਾਜਪ੍ਰੀਤ ਕੌਰ ਨੈ ਤੀਜਾ ਸਥਾਨ ਪ੍ਰਾਪਤ ਕੀਤਾ। 21-30 ਸਾਲ ਵਿਚ ਲੜਕੀਆਂ ਨੇ 51-54 ਕਿ.ਗ੍ਰਾ: ਭਾਰ ਵਰਗ ਦੀ ਫਾਈਟ ਵਿਚ ਅਨੀਸ਼ਾ ਨੈ ਪਹਿਲਾ ਅਤੇ ਨਿਕਿਤਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 70-75 ਕਿਲੋਗ੍ਰਾਮ ਭਾਰ ਵਰਗ ਵਿਚ ਰੇਨੂੰ ਦੇਵੀ ਨੇ ਪਹਿਲਾ ਸਥਾਨ ਅਤੇ ਪ੍ਰੀਤੀ ਬੰਗੜ ਨੇ ਦੂਜਾ ਸਥਾਨ ਪ੍ਰਾਪਤ ਕੀਤਾ, 81ਕਿਲੋਗ੍ਰਾਮ ਭਾਰ ਵਰਗ ਤੋਂ ਉੱਪਰ ਦੀ ਫਾਈਟ ਵਿਚ ਤਰਨਵੀਰ ਕੌਰ ਨੇ ਪਹਿਲਾ ਅਤੇ ਆਂਚਲ ਨੈ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-21 ਸਾਲ ਲੜਕਿਆਂ ਦੀ ਫਾਈਟ ਵਿਚ 50-525 ਕਿਲੋਗ੍ਰਾਮ ਭਾਰ ਵਰਗ ਵਿਚ ਕਰਿਸ਼ ਸ਼ਰਮਾ ਨੈ ਪਹਿਲਾ ਸਥਾਨ, ਦਿਵਿਆਂਸ਼ ਜਗੋਪੋਤਰਾ ਨੈ ਦੂਜਾ ਸਥਾਨ ਪ੍ਰਾਪਤ ਕੀਤਾ। 55-60 ਕਿਲੋ ਭਾਰ ਵਰਗ ਵਿਚ ਜੈ ਕਪੂਰ ਨੈ ਪਹਿਲਾ ਅਤੇ ਸਾਗਰ ਨੈ ਦੂਜਾ ਸਥਾਨ ਪ੍ਰਾਪਤ ਕੀਤਾ। 60 ਤੋਂ 65 ਕਿਲੋਗ੍ਰਾਮ ਭਾਰ ਵਰਗ ਵਿਚ ਕੁਲਾਲ ਝਾ ਪਹਿਲੇ, ਪਰਵੇਸ਼ ਦੂਜੇ ਅਤੇ  ਅਥਰਵ ਤੀਜੇ ਸਥਾਨ ਤੇ ਰਿਹਾ। ਇਸਦੇ ਨਾਲ ਹੀ ਬਾਕਸਿੰਗ ਖੇਡ ਦੇ ਫਾਈਨ ਮੁਕਾਬਲੇ ਕਰਵਾਉਣ ਤੋਂ ਬਾਅਦ ਮੈਡਲ ਵੰਡੇ ਗਏੇ।

ਬਾਸਕਟਬਾਲ ਖੇਡ ਦੇ ਫਾਈਨ ਮੁਕਾਬਲੇ ਲਾਜਵੰਤੀ ਇੰਡੋਰ ਸਟੈਡੀਅਮ ਵਿਚ ਕਰਵਾਏ ਗਏ। ਜ਼ਿਨ੍ਹਾਂ ਦੇ ਰਿਜ਼ਲਟ ਇਸ ਪ੍ਰਕਾਰ ਹਨ:- ਅੰਡਰ-17 ਸਾਲ ਲੜਕੀਆਂ ਦੀ ਟੀਮ ਵਿਚੋਂ ਲਾਜਵੰਤੀ ਇੰਡੋਰ ਸਟੇਡੀਅਮ, ਹੁਸ਼ਿਆਰਪੁਰ ਦੀ ਟੀਮ ਨੇ 26-15 ਦੇ ਅੰਕਾਂ ਦੇ ਫਰਕ ਨਾਲ ਜੈਮਸ ਕੈਂਬਰਿਜ਼ ਸਕੂਲ, ਹੁਸ਼ਿਆਰਪੁਰ ਨੂੰ ਹਰਾ ਕੇ ਸੋਨੇ ਦਾ ਤਗਮਾ ਹਸਿਲ ਕੀਤਾ। ਇਸੇ ਤਰ੍ਹਾਂ ਦਿੱਲੀ ਇੰਟਰਨੈਸ਼ਨਲ ਸਕੂਲ, ਹੁਸ਼ਿਆਰਪੁਰ ਨੇ 26-08 ਦੇ ਅੰਕਾਂ ਦੇ ਫਰਕ ਨਾਲ ਨੈਕਸਸ ਅਕੈਡਮੀ ਨੂੰ ਹਰਾਇਆ। ਇਸੇ ਤਰ੍ਹਾਂ ਜੈਮਸ ਕੈਂਬਰਿਜ ਸਕੂਲ, ਹੁਸ਼ਿਆਰਪੁਰ ਦੀ ਟੀਮ ਨੇ ਨੈਕਸਸ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅੰਡਰ-21-30 ਸਾਲ ਲੜਕੀਆਂ ਦਸੂਹਾ ਦੀ ਟੀਮ ਨੇ 39-38 ਦੇ ਅੰਕਾਂ ਦੇ ਫਰਕ ਨਾਲ ਲਾਜਵੰਤੀ ਸਟੇਡੀਅਮ ਦੀ ਟੀਮ ਨੂੰ ਹਰਾਇਆ। ਇਸੇ ਤਰ੍ਹਾਂ ਅੱਜ ਖੇਡਾਂ ਵਤਨ ਪੰਜਾਬ ਦੀਆਂ ਖੇਡਾਂ ਦਾ 7ਵਾਂ ਦਿਨ ਵੀ ਸਫਲਤਾ ਪੂਰਵਕ ਹੋ ਨਿਬੜਿਆ ਅਤੇ ਖਿਡਾਰੀਆਂ ਨੇ ਮਲਾਂ ਮਾਰੀਆ। ਬਾਕੀ ਰਹਿੰਦੀਆਂ ਖੇਡਾਂ ਦੇ ਫਾਈਨਲ ਮੁਕਾਬਲੇ ਭਲਕੇ ਹੋਣਗੇ।

LEAVE A REPLY

Please enter your comment!
Please enter your name here