3706 ਅਰਜ਼ੀਆਂ ਤੋਂ ਪ੍ਰਾਪਤ ਹੋਇਆ 6,67,08,000 ਰੁਪਏ ਦਾ ਮਾਲੀਆ: ਡਿਪਟੀ ਕਮਿਸ਼ਨਰ

DC-orders-travel-agent-to-write-mandatory-licence-number-advt-display-board.JPG

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਕਰ ਤੇ ਆਬਕਾਰੀ ਵਿਭਾਗ ਵਲੋਂ ਸਾਲ 2018-19 ਦੇ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਲਈ ਕੁੱਲ 3706 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ•ਾਂ ਵਿਚੋਂ  6,67,08,000 ਰੁਪਏ ਮਾਲੀਆ ਪ੍ਰਾਪਤ ਹੋਇਆ ਹੈ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਪ੍ਰਾਪਤ ਹੋਈਆਂ ਕੁੱਲ ਅਰਜ਼ੀਆਂ ਵਿੱਚੋਂ 1838 ਅਰਜ਼ੀਆਂ ਮੈਨੂਅਲ ਅਤੇ 1868 ਅਰਜ਼ੀਆਂ ਆਨਲਾਈਨ ਪ੍ਰਾਪਤ ਹੋਈਆਂ ਸਨ। ਉਹਨਾਂ ਦੱਸਿਆ ਕਿ ਬਣਾਏ ਗਏ 46 ਗਰੁੱਪਾਂ ਦੀ ਅਲਾਟਮੈਂਟ ਦੌਰਾਨ ਕੁੱਲ ਸਾਲਾਨਾ ਮਾਲੀਆ 264,28,08,622 ਰੁਪਏ ਬਣਦਾ ਹੈ। ਉਹਨਾਂ ਦੱਸਿਆ ਕਿ ਠੇਕਿਆਂ ਦੀ ਅਲਾਟਮੈਂਟ ਤੋਂ ਬਾਅਦ ਸਫ਼ਲ ਅਲਾਟੀਆਂ ਕੋਲੋਂ ਬਣਦੀ ਰਕਮ ਦਾ 25 ਪ੍ਰਤੀਸ਼ਤ ਹਿੱਸਾ 9,24,60,000 ਰੁਪਏ ਪ੍ਰਾਪਤ ਕੀਤੇ ਗਏ ਹਨ। ਉਹਨਾਂ ਕਿਹਾ ਕਿ 25 ਪ੍ਰਤੀਸ਼ਤ ਦਾ ਬਾਕੀ ਹਿੱਸਾ ਅਗਲੇ 48 ਘੰਟਿਆਂ ਵਿੱਚ ਅਲਾਟੀਆਂ ਵਲੋਂ ਜਮ•ਾਂ ਕਰਵਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸ਼ਿਆਰਪੁਰ ਸਿਟੀ-1 ਦੇ ਠੇਕੇ ਅਸ਼ੋਕ ਕੁਮਾਰ, ਹੁਸ਼ਿਆਰਪੁਰ ਸਿਟੀ-2 ਦੇ ਗੌਤਮ ਵਾਈਂਸ ਪ੍ਰਾਈਵੇਟ ਲਿਮ:, ਹੁਸ਼ਿਆਰਪੁਰ ਸਿਟੀ-3 ਦੇ ਪ੍ਰਸ਼ੋਤਮ ਰਾਜ ਅਹੀਰ, ਹੁਸ਼ਿਆਰਪੁਰ ਸਿਟੀ-4 ਨੀਰੂ ਅਗਰਵਾਲ, ਹੁਸ਼ਿਆਰਪੁਰ ਸਿਟੀ-5 ਵਿਜੇਤਾ ਬੈਵਰੇਜਿਸ ਪ੍ਰਾਈਵੇਟ ਲਿਮ:, ਹੁਸ਼ਿਆਰਪੁਰ ਸਿਟੀ-6 ਸਿੱਧੂ ਇੰਟਰਪ੍ਰਾਈਜਜ਼, ਹੁਸ਼ਿਆਰਪੁਰ ਸਿਟੀ-7 ਗਗਨ ਵਾਸੂ ਸਾਈਨ ਲਿੰਕਸ ਪ੍ਰਾਈਵੇਟ ਲਿਮ:, ਹੁਸ਼ਿਆਰਪੁਰ ਸਿਟੀ-8 ਅਵਿਨਾਸ਼ ਡੋਡਾ, ਹੁਸ਼ਿਆਰਪੁਰ ਸਿਟੀ-9 ਵਿਜੇਤਾ ਬੈਵਰੇਜਿਸ ਪ੍ਰਾਈਵੇਟ ਲਿਮ, ਹੁਸ਼ਿਆਰਪੁਰ ਸਿਟੀ-10 ਸੁਰਜੀਤ ਕੁਮਾਰ, ਬਜਵਾੜਾ ਗਰੁੱਪ ਲਈ ਸੁਰਜੀਤ ਸਿੰਘ ਗਰਚਾ, ਮੇਹਟੀਆਣਾ ਗਰੁੱਪ ਲਈ ਰਕੇਸ਼ ਕੁਮਾਰ, ਰਾਜਪੁਰ ਭਾਈਆਂ ਗਰੁੱਪ ਲਈ ਸੁਨੀਲ ਨਈਅਰ, ਚੱਬੇਵਾਲ ਗਰੁੱਪ ਲਈ ਸਿੰਗਲਾ ਐਸੋਸੀਏਟਸ, ਚੌਹਾਲ ਗਰੁੱਪ ਲਈ ਏ ਟੂ ਯੈਡ ਇੰਟਰਪ੍ਰਾਈਜਜ਼ , ਹਰਿਆਣਾ ਸਿਟੀ ਲਈ ਵਿਜੇ ਕੌਸ਼ਲ, ਸ਼ਾਮ ਚੁਰਾਸੀ ਗਰੁੱਪ ਲਈ ਏ ਟੂ ਯੈਡ ਇੰਟਰਪ੍ਰਾਈਜਜ਼, ਢੋਲਵਾਹਾ ਗਰੁੱਪ ਲਈ ਗੁਰਦਿਆਲ ਸਿੰਘ ਠਾਕੁਰ, ਬੁਲੋਵਾਲ ਗਰੁੱਪ ਲਈ ਗੌਤਮ ਅਗਰਵਾਲ, ਭਾਂਬੜਾ ਗਰੁੱਪ ਲਈ ਰਾਕੇਸ਼ ਮਾਨ, ਟਾਂਡਾ ਸਿਟੀ-1 ਲਈ ਡੋਡਾ ਵਾਈਂਸ ਅਤੇ ਟਾਂਡਾ ਸਿਟੀ -2 ਲਈ ਅਜੀਤ ਪਾਲ ਨੂੰ ਠੇਕੇ ਅਲਾਟ ਕੀਤੇ ਗਏ ਹਨ।

Advertisements

-ਕਿਹਾ, ਸਫ਼ਲ ਅਲਾਟੀਆਂ ਨੇ 9,24,60,000 ਰੁਪਏ ਬਣਦੀ ਰਕਮ ਕਰਵਾਈ ਜਮਾਂ

 ਵਿਪੁਲ ਉਜਵਲ ਨੇ ਦੱਸਿਆ ਕਿ ਗੜ•ਦੀਵਾਲਾ ਗਰੁੱਪ ਲਈ ਹੁਸ਼ਿਆਰਪੁਰ ਟਰੇਡਸ, ਮਿਆਣੀ ਗਰੁੱਪ ਲਈ ਜਰਨੈਲ ਸਿੰਘ, ਕੰਧਾਲਾ ਜੱਟਾਂ ਗਰੁੱਪ ਲਈ ਰਕੇਸ਼ ਕੁਮਾਰ, ਦਸੂਹਾ ਸਿਟੀ-1 ਹੁਸਿਆਰਪੁਰ ਟਰੇਡਰਸ, ਦਸੂਹਾ ਸਿਟੀ -2 ਲਈ ਹਰਪਾਲ ਸਿੰਘ, ਦਸੂਹਾ ਸਿਟੀ -3 ਲਈ ਹੁਸ਼ਿਆਰਪੁਰ ਟਰੇਡਰਸ, ਘੋਗਰਾ ਗਰੁੱਪ ਲਈ ਵਿਜੇਤਾ ਬੈਵਰੇਜਿਸ ਪ੍ਰਾਈਵੇਟ ਲਿਮ, ਤਲਵਾੜਾ ਸਿਟੀ-1 ਲਈ ਵਿਜੇਤਾ ਬੈਵਰੇਜਿਸ ਪ੍ਰਾਈਵੇਟ ਲਿਮ, ਤਲਵਾੜਾ ਸਿਟੀ-2 ਲਈ ਅਕਾਸ਼ ਇੰਟਰਪ੍ਰਾਈਜਜ਼, ਦਤਾਰਪੁਰ ਗਰੁੱਪ ਲਈ ਹੁਸ਼ਿਆਰਪੁਰ ਟਰੇਡਰਸ, ਹਾਜ਼ੀਪੁਰ ਗਰੁੱਪ ਲਈ ਵਿਜੇਤਾ ਬੈਵਰੇਜਿਸ ਪ੍ਰਾਈਵੇਟ ਲਿਮ, ਮੁਕੇਰੀਆਂ ਸਿਟੀ-1 ਲਈ ਰਜਨੀਸ਼ ਕੁਮਾਰ, ਮੁਕੇਰੀਆਂ ਸਿਟੀ-2 ਲਈ ਸਤਪਾਲ, ਭੰਗਾਲਾ ਗਰੁੱਲ ਲਈ ਹਰਬੰਸ ਕੌਰ, ਐਮਾਂ ਮਾਂਗਟ ਲਈ ਸਿੰਗਲਾ ਐਸੋਸੀਏਟ, ਮਾਹਿਲਪੁਰ ਸਿਟੀ ਲਈ ਹੁਸ਼ਿਆਰਪੁਰ ਟਰੇਡਰਸ, ਜੇਜੋ ਗਰੁੱਪ ਲਈ ਰੰਜੂ ਗੁਪਤਾ, ਕੋਟ ਫਤੂਹੀ ਗਰੁੱਪ ਲਈ ਆਰਤੀ ਸੈਣੀ, ਈਸਪੁਰ ਗਰੁੱਪ ਲਈ ਹੁਸ਼ਿਆਰਪੁਰ ਟਰੇਡਰਸ, ਗੜ•ਸ਼ੰਕਰ ਸਿਟੀ-1 ਲਈ ਭਗਵਾਨ ਦਾਸ, ਗੜ•ਸ਼ੰਕਰ ਸਿਟੀ-2 ਲਈ ਰਿਤੂ ਗੁਪਤਾ, ਗੜ•ਸ਼ੰਕਰ ਸਿਟੀ-3 ਲਈ ਅੰਮ੍ਰਿਤ ਲਾਲ, ਗੜ•ਸ਼ੰਕਰ ਸਿਟੀ-4 ਲਈ ਅਕਾਸ਼ ਇੰਟਰਪ੍ਰਾਈਸਜ਼, ਸੈਲਾ ਗਰੁੱਪ ਹੁਸ਼ਿਆਰਪੁਰ ਟਰੇਡਰਸ ਨੂੰ ਠੇਕੇ ਅਲਾਟ ਕੀਤੇ ਗਏ ਹਨ।
ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਸੁਦੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ•ੇ ਵਿੱਚ ਭੰਗ ਦੇ ਠੇਕਿਆਂ ਲਈ ਕੁੱਲ 122 ਵਿਚੋਂ ਮੈਨੂਅਲ 112 ਅਤੇ ਆਨਲਾਈਨ 10 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਸ ਦਾ ਦਾ ਡਰਾਅ ਸੁਰਜੀਤ ਕੁਮਾਰ ਦੇ ਨਾਂ ‘ਤੇ ਨਿਕਲਿਆ ਹੈ। ਉਨ•ਾਂ ਦੱਸਿਆ ਕਿ ਭੰਗ ਦੇ ਠੇਕੇ ਤੋਂ 21,96,000 ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ।

LEAVE A REPLY

Please enter your comment!
Please enter your name here