Sunday, October 25, 2026
Home Punjab ਕਿਸਾਨਾਂ ਦੇ ਧਰਨੇ ਤੋਂ ਪਹਿਲਾਂ ਪੁਲਿਸ ਵੱਲੋਂ ਕਾਰਵਾਈ, ਆਗੂਆਂ ਦੇ ਘਰ ਕੀਤੀ...

ਕਿਸਾਨਾਂ ਦੇ ਧਰਨੇ ਤੋਂ ਪਹਿਲਾਂ ਪੁਲਿਸ ਵੱਲੋਂ ਕਾਰਵਾਈ, ਆਗੂਆਂ ਦੇ ਘਰ ਕੀਤੀ ਛਾਪੇਮਾਰੀ

ਬਠਿੰਡਾ (ਦ ਸਟੈਲਰ ਨਿਊਜ਼)। ਬਠਿੰਡਾ ਵਿੱਚ ਕਿਸਾਨਾਂ ਦੇ ਧਰਨੇ ਤੋਂ ਪਹਿਲਾਂ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਤੜਕਸਾਰ ਹੀ ਪੁਲਿਸ ਨੇ ਕਈ ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਹੈ। ਇਨ੍ਹਾਂ ਹੀ ਨਹੀਂ ਕਈ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਦੱਸ ਦਈਏ ਕਿ ਗਿੱਦੜਬਾਹਾ ਦੇ ਪਿੰਡ ਮੱਲਣ ਵਿੱਚ ਕਿਸਾਨ ਆਗੂ ਬਿੱਟੂ ਮੱਲਣ ਦੇ ਘਰ ਵਿੱਚ ਛਾਪੇਮਾਰੀ ਹੋਈ ਹੈ। ਪਰ ਉਸ ਸਮੇਂ ਉਹ ਘਰ ਵਿੱਚ ਮੌਜੂਦ ਨਹੀਂ ਸੀ। ਮਿਲੀ ਜਾਣਕਾਰੀ ਮੁਤਾਬਿਕ ਬੀਕੇਯੂ ਉਗਰਾਹਾਂ ਵੱਲੋਂ ਬਠਿੰਡਾ ਡੀਸੀ ਦਫਤਰ ਅੱਗੇ ਧਰਨਾ ਦਿੱਤਾ ਜਾਣਾ ਹੈ ਜਿਸ ਦੇ ਚੱਲਦੇ ਪਹਿਲਾਂ ਹੀ 1500 ਤੋਂ ਵੱਧ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ।

Advertisements

ਦੂਜੇ ਪਾਸੇ  ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਬਲਾਕ ਨਾਭਾ ਦੇ ਸਕੱਤਰ ਚਮਕੌਰ ਸਿੰਘ ਘਨੂੜਕੀ ਦੇ ਘਰ ਸਵੇਰੇ ਲਗਭਗ ਸਾਢੇ ਚਾਰ ਵਜੇ ਪੁਲਿਸ ਦੇ ਲਗਭਗ ਛੇ ਮੁਲਾਜ਼ਮ ਉਸ ਨੂੰ ਡਿਟੇਨ ਕਰਨ ਲਈ ਪਹੁੰਚੇ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਪਹੁੰਚ ਗਏ। ਕਿਸਾਨਾਂ ਨੇ 6 ਪੁਲਿਸ ਮੁਲਾਜ਼ਮਾਂ ਨੂੰ ਘਰ ਦੇ ਵਿੱਚ ਹੀ ਘੇਰ ਕੇ ਬਿਠਾ ਲਿਆ ਜਿਸ ਤੋਂ ਬਾਅਦ ਐਸਐਚਓ ਨਾਭਾ ਅਤੇ ਚੌਂਕੀ ਇੰਚਾਰਜ ਨਾਭਾ ਪਹੁੰਚੇ ਅਤੇ ਉਹਨਾਂ ਨੇ ਡੀਐਸਪੀ ਨਾਭਾ ਨਾਲ ਗੱਲ ਕਰਵਾਈ ਜਿਸ ਤੋਂ ਬਾਅਦ ਕਿਸਾਨਾਂ ਅਤੇ ਪੁਲਿਸ ਵਿਚਕਾਰ ਕੁਝ ਗੱਲਾਂ ਨੂੰ ਲੈ ਕੇ ਸਹਿਮਤੀ ਬਣ ਗਈ। 

LEAVE A REPLY

Please enter your comment!
Please enter your name here