Tuesday, October 13, 2026
Home Crime AAP ਸਰਪੰਚ ਦਾ ਗੋਲੀਆਂ ਮਾਰਕੇ ਕਤਲ, ਭਰਾ ਜ਼ਖ਼ਮੀ

AAP ਸਰਪੰਚ ਦਾ ਗੋਲੀਆਂ ਮਾਰਕੇ ਕਤਲ, ਭਰਾ ਜ਼ਖ਼ਮੀ

ਤਰਨਤਾਰਨ (ਦ ਸੈਟਲਰ ਨਿਊਜ਼)। ਤਰਨਤਾਰਨ ਦੇ ਪਿੰਡ ਸ਼ੇਰੋਂ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਘਟਨਾ ਨੂੰ ਦੋ ਅਣਪਛਾਤੇ ਨੌਜਵਾਨਾਂ ਨੇ ਅੰਜਾਮ ਦਿੱਤਾ, ਜਿਸ ਦੌਰਾਨ ਸਰਪੰਚ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਆਮ ਆਦਮੀ ਪਾਰਟੀ ਪੰਜਾਬ ਦਾ ਪਿੰਡ ਠੱਠੀਆਂ ਮਹੰਤਾਂ ਦਾ ਸਰਪੰਚ ਹਰਪਿੰਦਰ ਸਿੰਘ, ਪਿੰਡ ਸ਼ੇਰੋਂ ਵਿਖੇ ਸਿੱਧੂ ਫਾਰਮ ‘ਤੇ ਇੱਕ ਵਿਆਹ ਸਮਾਗਮ ਵਿੱਚ ਆਇਆ ਹੋਇਆ ਸੀ। ਸਰਪੰਚ ਨਾਲ ਉਸ ਦਾ ਭਰਾ ਜਰਮਨ ਸਿੰਘ ਵੀ ਨਾਲ ਸੀ। ਇਸ ਦੌਰਾਨ ਮੁਲਜ਼ਮਾਂ ਨੇ ਬਿਨਾਂ ਕਿਸੇ ਦੀ ਪਰਵਾਹ ਕੀਤੇ ਸਰਪੰਚ ਹਰਪਿੰਦਰ ਸਿੰਘ ਉਪਰ ਚਲਦੇ ਵਿਆਹ ਸਮਾਗਮ ਵਿੱਚ ਹੀ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਹਰਪਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Advertisements

ਜਦੋਂ ਮੁਲਜ਼ਮ ਫਰਾਰ ਹੋਣ ਲੱਗੇ ਤਾਂ ਸਰਪੰਚ ਦੇ ਭਰਾ ਨੇ ਪਿੱਛਾ ਕਰਨ ਚਾਹਿਆ, ਪਰੰਤੂ ਮੁਲਜ਼ਮਾਂ ਨੇ ਉਸ ਉਪਰ ਵੀ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਉਹ ਜ਼ਖ਼ਮੀ ਹੋ ਗਿਆ। ਜਰਮਨ ਸਿੰਘ ਨੂੰ ਲੋਕਾਂ ਨੇ ਤੁਰੰਤ ਤਰਨਤਾਰਨ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਕਤਲ ਦੀ ਸੂਚਨਾ ਮਿਲਦੇ ਹੀ ਭਾਰੀ ਗਿਣਤੀ ਪੁਲਿਸ ਮੌਕੇ ‘ਤੇ ਪਹੁੰਚੀ ਹੋਈ ਸੀ ਅਤੇ ਸੀਸੀਟੀਵੀ ਰਾਹੀਂ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਕਬਜ਼ੇ ‘ਚ ਲੈ ਕੇ ਹਸਪਤਾਲ ਭਿਜਵਾ ਦਿੱਤਾ ਹੈ।

LEAVE A REPLY

Please enter your comment!
Please enter your name here