Monday, October 12, 2026
Home International Abu Dhabi ‘ਚ ਮਿਸਾਈਲ ਦੇ ਮਲਬੇ ਦੇ ਡਿੱਗਣ ਕਾਰਨ ਭਾਰਤੀ ਨਾਗਰਿਕ ਸਮੇਤ...

Abu Dhabi ‘ਚ ਮਿਸਾਈਲ ਦੇ ਮਲਬੇ ਦੇ ਡਿੱਗਣ ਕਾਰਨ ਭਾਰਤੀ ਨਾਗਰਿਕ ਸਮੇਤ 3 ਦੀ ਮੌਤ

ਦਿੱਲੀ (ਦ ਸਟੈਲਰ ਨਿਊਜ਼)। ਮੱਧ ਪੂਰਬ ਵਿੱਚ ਤਣਾਅ ਲਗਾਤਾਰ ਵੱਧ ਰਿਹਾ ਹੈ। ਇਸੇ ਦਰਮਿਆਨ Abu Dhabi ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਇੰਟਰਸੈਪਟ ਕੀਤੀ ਗਈ ਬੈਲਿਸਟਿਕ ਮਿਸਾਈਲ ਦੇ ਮਲਬੇ ਦੇ ਡਿੱਗਣ ਕਾਰਨ ਇੱਕ ਭਾਰਤੀ ਨਾਗਰਿਕ ਅਤੇ ਇੱਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ। ਇਸ ਘਟਨਾ ਨੇ ਦੋਵੇਂ ਦੇਸ਼ਾਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। 

Advertisements

Abu Dhabi Media Office ਅਨੁਸਾਰ, ਇਸ ਘਟਨਾ ਵਿੱਚ ਤਿੰਨ ਹੋਰ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਵਿੱਚ ਇੱਕ ਇਮੀਰਾਤੀ, ਇੱਕ ਜਾਰਡੇਨੀਅਨ ਅਤੇ ਇੱਕ ਭਾਰਤੀ ਸ਼ਾਮਲ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਸਿਰਫ਼ ਸਰਕਾਰੀ ਸਰੋਤਾਂ ਤੋਂ ਹੀ ਜਾਣਕਾਰੀ ਪ੍ਰਾਪਤ ਕਰਨ ਅਤੇ ਅਫਵਾਹਾਂ ਜਾਂ ਅਣਪੁਸ਼ਟੀਤ ਖ਼ਬਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਹਾਲਾਂਕਿ, ਮਾਰੇ ਗਏ ਵਿਅਕਤੀਆਂ ਦੀ ਪਹਿਚਾਣ ਅਜੇ ਤੱਕ ਜਾਰੀ ਨਹੀਂ ਕੀਤੀ ਗਈ।

ਪੱਛਮੀ ਏਸ਼ੀਆ ਵਿੱਚ ਜਾਰੀ ਟਕਰਾਅ ਦੇ ਮੱਦੇਨਜ਼ਰ ਅਬੂ ਧਾਬੀ ਸਭ ਤੋਂ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ, Iran ਵੱਲੋਂ ਉਹਨਾਂ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿੱਥੇ ਅਮਰੀਕੀ ਫੌਜੀ ਅੱਡੇ ਮੌਜੂਦ ਹਨ। ਇਰਾਨ ਦਾ ਦਾਅਵਾ ਹੈ ਕਿ ਇਹ ਕਾਰਵਾਈਆਂ 28 ਫਰਵਰੀ ਤੋਂ ਸ਼ੁਰੂ ਹੋਈਆਂ ਪਹਿਲਾਂ ਦੀਆਂ ਕਾਰਵਾਈਆਂ ਦਾ ਜਵਾਬ ਹਨ। ਹਾਲਾਂਕਿ, ਇਸ ਖ਼ਾਸ ਘਟਨਾ ਵਿੱਚ ਵਰਤੀ ਗਈ ਮਿਸਾਈਲ ਕਿੱਥੋਂ ਦਾਗੀ ਗਈ ਸੀ, ਇਸ ਬਾਰੇ ਅਜੇ ਵੀ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈ।

ਇਸ ਘਟਨਾ ਨਾਲ ਪੱਛਮੀ ਏਸ਼ੀਆ ਵਿੱਚ ਜਾਰੀ ਸੰਘਰਸ਼ ਦੌਰਾਨ ਮਰਨ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ ਵੱਧ ਕੇ ਸੱਤ ਹੋ ਗਈ ਹੈ।

LEAVE A REPLY

Please enter your comment!
Please enter your name here