
ਸੰਗਰੂਰ (ਦ ਸਟੈਲਰ ਨਿਊਜ਼)। ਰਣਬੀਰ ਸਿੰਘ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ, ਲਹਿਰਾਗਾਗਾ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਲਹਿਰਾ ਦੇ ਏਰੀਏ ਵਿੱਚ ਜੂਆ ਅਤੇ ਸ਼ਰਾਬ ਦਾ ਧੰਦਾ ਕਰਨ ਦੇ ਦੋਸ਼ ਹੇਠ 04 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨਾਂ ਪਾਸੋਂ 17,500 ਰੁਪਏ ਨਗਦੀ, 253 ਪੱਤੇ ਤਾਸ਼, 04 ਮੋਬਾਈਲ ਫੋਨ ਅਤੇ 24 ਬੋਤਲਾਂ ਸ਼ਰਾਬ ਅੰਗਰੇਜ਼ੀ ਬ੍ਰਾਮਦ ਕਰਵਾਈ ਗਈ।

ਰਣਬੀਰ ਸਿੰਘ ਨੇ ਦੱਸਿਆ ਕਿ ਸਿੰਗਲਾ ਰਾਇਸ ਮਿਲ ਬਾ ਹੱਦ ਕੋਟੜਾ ਲਹਿਲ ਵਿਖੇ ਕਾਫੀ ਸਮੇਂ ਤੋਂ ਜੂਆ ਖੇਡਣ ਅਤੇ ਸ਼ਰਾਬ ਦਾ ਧੰਦਾ ਕਰਨ ਸਬੰਧੀ ਸੂਚਨਾਵਾਂ ਹਾਸਲ ਹੋ ਰਹੀਆਂ ਸਨ। ਮਿਤੀ 05.04.2026 ਨੂੰ ਸ:ਥ: ਅੰਮ੍ਰਿਤ ਲਾਲ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਜਾਖਲ ਰੋਡ, ਲਹਿਰਾ ਮੌਜੂਦ ਸੀ ਤਾਂ ਉਸ ਪਾਸ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ੀਆਨ ਅਸ਼ੋਕ ਕੁਮਾਰ ਵਾਸੀ ਵਾਰਡ ਨੰਬਰ 1 ਲਹਿਰਾ, ਦੀਪਕ ਗਰਗ ਵਾਸੀ ਵਾਰਡ ਨੰਬਰ 2 ਜਾਖਲ, ਥਾਣਾ ਜਾਖਲ, ਜ਼ਿਲ੍ਹਾ ਫਤਿਆਬਾਦ, ਸੁਰਿੰਦਰ ਕੁਮਾਰ ਵਾਸੀ ਵਾਰਡ ਨੰਬਰ 13 ਲਹਿਰਾ ਅਤੇ ਰਕੇਸ਼ ਕੁਮਾਰ ਵਾਸੀ ਵਾਰਡ ਨੰਬਰ 3 ਲਹਿਰਾ, ਥਾਣਾ ਲਹਿਰਾ, ਜੋ ਲਹਿਰਾ ਜਾਖਲ ਰੋਡ ‘ਤੇ ਬਣੇ ਸਿੰਗਲਾ ਰਾਇਸ ਮਿਲ ਬਾ ਹੱਦ ਕੋਟੜਾ ਲਹਿਲ ਵਿੱਚ ਬਣੇ ਦਫਤਰ ਵਿੱਚ ਤਾਸ਼ ਦੇ ਪੱਤੇ ਲਗਾ ਕੇ ਜੂਆ ਖੇਡ ਰਹੇ ਹਨ।
ਇਸ ‘ਤੇ ਸ:ਥ: ਅੰਮ੍ਰਿਤ ਲਾਲ ਨੇ ਮੁਲਜ਼ਮਾਂ ਖਿਲਾਫ ਕੇਸ ਨੰਬਰ 86 ਮਿਤੀ 05/04/2026 ਅ/ਧ 13-3-67 ਜੀ ਐਕਟ, 61-1-14 ਐਕਸਾਈਜ਼ ਐਕਟ ਥਾਣਾ ਲਹਿਰਾ ਦਰਜ ਕਰ ਕੇ ਮੌਕੇ ‘ਤੇ ਰੇਡ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਉਹਨਾਂ ਦੇ ਕਬਜ਼ੇ ਵਿੱਚੋਂ 17,500/- ਰੁਪਏ ਨਗਦੀ, 253 ਪੱਤੇ ਤਾਸ਼, 04 ਮੋਬਾਈਲ ਫੋਨ ਅਤੇ 24 ਬੋਤਲਾਂ ਸ਼ਰਾਬ ਅੰਗਰੇਜ਼ੀ ਬ੍ਰਾਮਦ ਕਰਵਾਈ ਗਈ।












