Friday, October 23, 2026
Home Punjab PCR ਮੁਲਾਜ਼ਮ ਦੀ ਲਾਸ਼ ਕਮਰੇ ‘ਚੋ ਹੋਈ ਬਰਾਮਦ, ਕਾਫੀ ਸਮੇਂ ਤੋਂ ਡਿਪ੍ਰੈਸ਼ਨ...

PCR ਮੁਲਾਜ਼ਮ ਦੀ ਲਾਸ਼ ਕਮਰੇ ‘ਚੋ ਹੋਈ ਬਰਾਮਦ, ਕਾਫੀ ਸਮੇਂ ਤੋਂ ਡਿਪ੍ਰੈਸ਼ਨ ‘ਚ ਸੀ

ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਦੇ ਪਿੰਡ ਸੂਲਰ ਤੋ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਥੇ ਇੱਕ ਪੁਲਿਸ ਮੁਲਾਜ਼ਮ ਜੋ ਕਿ ਪਟਿਆਲਾ ਪੀਸੀਆਰ ਵਿੱਚ ਤੈਨਾਤ ਸੀ, ਦੀ ਲਾਸ਼ ਕਮਰੇ ਵਿੱਚੋ ਬਰਾਮਦ ਹੋਈ ਹੈ। ਮ੍ਰਿਤਕ ਦੀ ਪਹਿਚਾਣ ਜਰਨੈਲ ਸਿੰਘ ਸੰਧੂ, ਜੋ ਕਿ ਕਿਰਾਏ ਤੇ ਰਹਿੰਦਾ ਸੀ। ਜਾਣਕਾਰੀ ਅਨੁਸਾਰ, ਰਾਤ ਦੇ ਸਮੇਂ ਪਿੰਡ ਵਿੱਚ  ਡਕਾਲਾ ਚੌਂਕੀ ਦੌਰਾਨ ਇਸ ਘਟਨਾ ਬਾਰੇ ਸੂਚਨਾ ਮਿਲੀ। 

Advertisements

ਪਿੰਡ ਦੇ ਰਹਿਣ ਵਾਲੇ ਅਮਰੀਕ ਸਿੰਘ ਵੱਲੋਂ ਸ਼ੱਕ ਦੇ ਆਧਾਰ ‘ਤੇ ਘਰ ਵਿੱਚ ਜਾ ਕੇ ਵੇਖਿਆ ਗਿਆ ਤਾਂ ਅੰਦਰ ਇੱਕ ਵਿਅਕਤੀ ਦੀ ਡੈਡ ਬੋਡੀ ਪਈ ਮਿਲੀ, ਜਿਸਦੇ ਕੋਲ ਇੱਕ ਪਿਸਤੌਲ ਵੀ ਮੌਜੂਦ ਸੀ। ਇਸ ਬਾਰੇ ਤੁਰੰਤ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ।

ਸੂਚਨਾ ਮਿਲਣ ‘ਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੌਕੇ ‘ਤੇ ਪਹੁੰਚ ਗਈਆਂ, ਜਿਸ ਵਿੱਚ ਐਸ.ਐਚ.ਓ.ਪਸਿਆਣਾ , ਡੀ.ਐਸ.ਪੀ. ਸਮਾਣਾ ਅਤੇ ਹੋਰ ਅਧਿਕਾਰੀ ਸ਼ਾਮਲ ਸਨ। ਪੁਲਿਸ ਵੱਲੋਂ ਰਾਤ ਦੇ ਸਮੇਂ ਹੀ ਮੌਕੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਚੰਡੀਗੜ੍ਹ ਤੋਂ ਫੋਰੈਂਸਿਕ ਟੀਮਾਂ ਨੂੰ ਵੀ ਬੁਲਾਇਆ ਗਿਆ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਰਜਿੰਦਰਾ ਹਸਪਤਾਲ ਦੇ ਮੋਰਚਰੀ ਵਿੱਚ ਭੇਜਿਆ ਗਿਆ ਹੈ।

ਮੁੱਢਲੀ ਜਾਂਚ ਤੋ ਪਤਾ ਚੱਲਦਾ ਹੈ ਕਿ ਮੌਤ ਕਈ ਘੰਟੇ ਪਹਿਲਾਂ ਹੋ ਚੁੱਕੀ ਸੀ, ਕਿਉਂਕਿ ਮੌਕੇ ‘ਤੇ ਮਿਲੇ ਖੂਨ ਦੇ ਨਿਸ਼ਾਨ ਜੰਮੇ ਹੋਏ ਸਨ। ਮ੍ਰਿਤਕ ਪਿਛਲੇ ਲਗਭਗ ਤਿੰਨ ਸਾਲ ਤੋਂ ਇਸ ਘਰ ਵਿੱਚ ਕਿਰਾਏ ‘ਤੇ ਰਹਿ ਰਿਹਾ ਸੀ ਅਤੇ ਉਸਦਾ ਅਸਲੀ ਪਿੰਡ ਬਨੂੜ ਦੇ ਨੇੜੇ ਦੱਸਿਆ ਜਾ ਰਿਹਾ ਹੈ। ਜਰਨੈਲ ਸਿੰਘ ਦੇ ਦੋ ਵਿਆਹ ਹੋਏ ਸਨ.. ਅਤੇ ਕਾਫੀ ਦੇਰ ਤੋਂ ਡਿਪ੍ਰੈਸ਼ਨ ਵਿਚ ਸਨ। ਪੁਲਿਸ ਵੱਲੋਂ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here