ਪੁਲਿਸ ਨੇ ਆਪ ਨੇਤਾ ਦੀਪਕ ਗੋਇਲ ਦੇ ਘਰ ਛਾਪੇਮਾਰੀ ਕਰ 5 ਨਾਜ਼ਾਇਜ ਅਸਲਾ ਕੀਤੇ ਬਰਾਮਦ, ਗਿ੍ਰਫਤਾਰ

ਖੰੰਨਾ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਖੰੰਨਾ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆ ਪਿੰਡ ਮਲੌਦ ਦੇ ਆਮ ਆਦਮੀ ਪਾਰਟੀ ਦੇ ਨੇਤਾ ਦੇ ਘਰ ਛਾਪੇਮਾਰੀ ਕਰਦਿਆ 5 ਨਾਜ਼ਾਇਜ਼ ਹਥਿਆਰ ਬਰਾਮਦ ਕੀਤੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ, ਆਰੋਪੀ ਦੀ ਪਹਿਚਾਣ ਦੀਪਕ ਗੋਇਲ ਦੇ ਤੋਰ ਤੇ ਹੋਈ ਹੈ। ਦੀਪਕ ਗੋਇਲ ਦੀ ਇਲਾਕੇ ਵਿੱਚ ਕਿਸੇ ਦੇ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜਿਸਦੇ ਕਾਰਣ ਉਸਨੇ ਘਰ ਵਿੱਚ ਹੀ ਹਥਿਆਰ ਰੱਖੇ ਹੋਏ ਸਨ।

Advertisements

ਪੁਲਿਸ ਨੇ ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗਿ੍ਰਫਤਾਰ ਕੀਤਾ ਸੀ ਅਤੇ ਜਿਸਤੋ ਬਾਅਦ ਉਹਨਾਂ ਦੋਵਾਂ ਨੌਜ਼ਵਾਨਾਂ ਨੇ ਦੱਸਿਆ ਕਿ ਆਪ ਨੇਤਾ ਦੀਪਕ ਗੋਇਲ ਨੇ ਘਰ ਵਿੱਚ ਨਾਜ਼ਾਇਜ਼ ਤੋਰ ਤੇ ਹਥਿਆਰ ਰੱਖੇ ਹੋਏ ਹਨ। ਜਿਸਦੇ ਕਾਰਣ ਪੁਲਿਸ ਨੇ ਆਪ ਨੇਤਾ ਦੇ ਘਰ ਅਚਾਨਿਕ ਹੀ ਛਾਪੇਮਾਰੀ ਕਰ ਉਸਦੇ ਘਰ ਵਿੱਚੋ ਨਾਜ਼ਾਇਜ਼ ਹਥਿਆਰ ਬਰਾਮਦ ਕਰ ਉਸਨੂੰ ਗਿ੍ਰਫਤਾਰ ਕਰ ਲਿਆ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here