ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਹੋਏ ਸੇਵਾਮੁਕਤ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਰਿਟਾਇਰਮੈਂਟ ਦਾ ਪਲ ਹਰ ਕਿਸੇ ਦੇ ਜੀਵਨ ਵਿਚ ਬਹੁਤ ਅਹਿਮ ਹੁੰਦਾ ਹੈ। ਇਹ ਉਹ ਸਮਾਂ ਹੈ ਜਦ ਰਿਟਾਇਰ ਹੋਣ ਵਾਲਾ ਵਿਅਕਤੀ ਅਣਗਿਣਤ ਯਾਦਾਂ ਅਤੇ ਬਹੁਤ ਸਾਰੇ ਤਜੁਰਬੇ ਆਪਣੇ ਨਾਲ ਸਮੇਟ ਕੇ ਲੈ ਜਾਂਦਾ ਹੈ। ਇਹ ਸ਼ਬਦ ਸਿਵਲ ਸਰਜਨ ਕਪੂਰਥਲਾ ਡਾ.ਗੁਰਿੰਦਰਬੀਰ ਕੌਰ ਨੇ ਆਪਣੀ ਰਿਟਾਇਰਮੈਂਟ ਪਾਰਟੀ ਦੌਰਾਨ ਕਹੇ। ਜਿਕਰਯੋਗ ਹੈ ਕਿ ਡਾ.ਗੁਰਿੰਦਰਬੀਰ ਕੌਰ ਨੇ 22 ਅਕਤੂਬਰ 2021 ਨੂੰ ਬਤੌਰ ਸਿਵਲ ਸਰਜਨ ਕਪੂਰਥਲਾ ਜੁਆਇਨ ਕੀਤਾ। ਇਸ ਸਮੇਂ ਦੌਰਾਨ ਉਨ੍ਹਾਂ ਕੋਵਿਡ ਵੈਕਸੀਨੇਸ਼ਨ, ਰੂਟੀਨ ਇਮੂਨਾਈਜੇਸ਼ਨ, ਟੀ.ਬੀ. ਵਿਚ ਪੂਰੇ ਪੰਜਾਬ ਵਿਚ ਮੋਹਰੀ ਸਥਾਨ ਹਾਸਲ ਕੀਤੇ, ਇਸ ਤੋਂ ਇਲਾਵਾ ਹੋਰ ਸਿਹਤ ਪ੍ਰੋਗਰਾਮਾਂ ਨੂੰ ਵੀ ਪੂਰੇ ਜਿਲੇ ਵਿਚ ਸੁਚਾਰੂ ਢੰਗ ਨਾਲ ਲਾਗੂ ਕਰਵਾਇਆ।ਹਾਲ ਵਿਚ ਹੀ 15 ਆਮ ਆਦਮੀ ਕਲੀਨਿਕਾਂ ਨੂੰ ਜਿਲੇ ਵਿਚ ਉਨ੍ਹਾਂ ਆਪਣੇ ਦਿਸ਼ਾ ਨਿਰਦੇਸ਼ਾਂ ਹੇੇਠ ਸਫਲ ਤਰੀਕੇ ਨਾਲ ਖੁਲਵਾਇਆ।

Advertisements

ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਦਿੱਤੇ ਗਏ ਵਿਦਾਇਗੀ ਸਮਾਰੋਹ ਦੌਰਾਨ ਉਨ੍ਹਾਂ ਸਭਨਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਉਨ੍ਹਾਂ ਨੂੰ ਇਸੇ ਤਣਦੇਹੀ ਨਾਲ ਕੰਮ ਕਰਨ ਨੂੰ ਪ੍ਰੇਰਿਆ। ਇਸ ਮੌਕੇ ਪ੍ਰੋਗਰਾਮ ਅਫਸਰਾਂ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਡਾ.ਗੁਰਿੰਦਰ ਬੀਰ ਕੌਰ ਨੇ ਸਟੇਟ ਤੇ  ਡਿਪਟੀ ਡਾਇਰੈਕਟਰ ਦੇ ਤੌਰ ‘ਤੇ  ਮਲੇਰਕੋਟਲਾ, ਨਵਾਂਸ਼ਹਿਰ ਵਿਖੇ  ਬਤੌਰ ਸਿਵਲ ਸਰਜਨ ਆਪਣੀਆਂ ਸੇਵਾਵਾਂ ਦਿੱਤੀਆਂ । ਇਸ ਤੋਂ ਇਲਾਵਾ ਉਹ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਅਤੇ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਜਲੰਧਰ ਵਿਖੇ ਵੀ ਤੈਨਾਤ ਰਹੇ। ਉਨ੍ਹਾਂ ਵਿਦਾਇਗੀ ਦੇਣ ਸਮੇਂ ਸਹਾਇਕ ਸਿਵਲ ਸਰਜਨ ਡਾ.ਅਨੂ ਸ਼ਰਮਾ, ਜਿਲਾ ਸਿਹਤ ਅਫਸਰ ਡਾ.ਕੁਲਜੀਤ ਸਿੰਘ, ਜਿਲਾ ਪਰਿਵਾਰ ਭਲਾਈ ਅਫਸਰ ਡਾ.ਅਸ਼ੋਕ ਸ਼ਰਮਾ, ਜਿਲਾ ਡੈਂਟਲ ਹੈਲਥ ਅਫਸਰ ਡਾ.ਕਪਿਲ ਡੋਗਰਾ, ਡਾ.ਸੁਖਵਿੰਦਰ ਕੌਰ, ਡਾ.ਮੀਨਾਕਸ਼ੀ, ਜਿਲਾ ਮਾਸ ਮੀਡੀਆ ਅਫਸਰ ਡਾ.ਕੁਲਵੰਤ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ,ਬੀਈਈ ਰਵਿੰਦਰ ਜੱਸਲ, ਬੀਸੀਸੀ ਜੋਤੀ ਅਨੰਦ ਤੋਂ ਇਲਾਵਾ ਹੋਰ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਵੀ ਹਾਜਰ ਸੀ।

LEAVE A REPLY

Please enter your comment!
Please enter your name here