Saturday, October 24, 2026
Home Chandigarh ਪੰਜਾਬ ਤੇ ਕਰਜ਼ੇ ਦੀ ਪੰਡ ਹੋਈ ਹੋਰ ਭਾਰੀ, ਸਰਕਾਰ ਨੇ ਮੁੜ ਲਿਆ...

ਪੰਜਾਬ ਤੇ ਕਰਜ਼ੇ ਦੀ ਪੰਡ ਹੋਈ ਹੋਰ ਭਾਰੀ, ਸਰਕਾਰ ਨੇ ਮੁੜ ਲਿਆ 1300 ਕਰੋੜ ਦਾ ਕਰਜ਼ਾ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਤੇ ਲਗਾਤਾਰ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ। ਹਰ ਮਹੀਨੇ ਹੀ ਸਰਕਾਰ ਵੱਲੋਂ ਲਗਾਤਾਰ ਨਵਾਂ ਕਰਜ਼ਾ ਲਿਆ ਜਾ ਰਿਹਾ ਹੈ। ਦੱਸ ਦਈਏ ਕਿ ਇੱਕ ਵਾਰ ਫੇਰ ਤੋਂ ਪੰਜਾਬ ਸਰਕਾਰ ਵੱਲੋਂ ਕਰਜ਼ਾ ਲਿਆ ਗਿਆ ਹੈ। ਸਰਕਾਰ ਵੱਲੋਂ 21 ਅਪ੍ਰੈਲ ਨੂੰ ਮਾਰਕਿਟ ਵਿੱਚੋਂ 1300 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਿਛਲੇ 20 ਦਿਨਾਂ ਵਿੱਚ ਸਰਕਾਰ ਵੱਲੋਂ ਇਹ ਦੂਜੀ ਵਾਰ ਕਰਜ਼ ਲਿਆ ਗਿਆ ਹੈ ਅਤੇ ਪਹਿਲਾਂ 2 ਅਪ੍ਰੈਲ ਨੂੰ 1500 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਓਪਨ ਮਾਰਕਿਟ ਵਿੱਚੋਂ ਲੈ ਚੁੱਕੀ ਹੈ।

Advertisements

ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ 31 ਜਨਵਰੀ ਨੂੰ 1 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਗਿਆ ਸੀ। ਇਹ ਕਰਜਾ ਸਰਕਾਰ ਨੇ ਸਰਕਾਰੀ ਸਟਾਕ ਗਹਿਣੇ ਰੱਖ ਕੇ ਲਿਆ ਸੀ। ਕਾਬਿਲੇਗੌਰ ਹੈ ਕਿ 31 ਜਨਵਰੀ ਨੂੰ ਲਿਆ ਹੋਇਆ ਕਰਜ਼ੇ ਲਈ ਸਾਲ 2038 ਤੱਕ ਕਿਸ਼ਤਾਂ ਭਰਨੀਆਂ ਹੋਣਗੀਆਂ। ਪੰਜਾਬ ਸਰਕਾਰ ਪਹਿਲਾਂ ਵੀ ਕਈ ਵਾਰ ਕਰਜ਼ਾ ਲੈ ਚੁੱਕੀ ਹੈ। ਇਸ ਸਮੇਂ ਪੰਜਾਬ ਕਰਜ਼ ਲੈਣ ਵਿੱਚ ਦੂਜੇ ਨੰਬਰ ’ਤੇ ਹੈ। ਨਾਲ ਹੀ ਪੰਜਾਬ ’ਤੇ ਇਸ ਸਮੇਂ 4 ਲੱਖ ਕਰੋੜ ਦਾ ਕਰਜ਼ਾ ਹੈ। 

LEAVE A REPLY

Please enter your comment!
Please enter your name here