Saturday, October 3, 2026
Home Crime ਜਲੰਧਰ ਬੀਐੱਸਐੱਫ ਹੈਡਕੁਆਰਟਰ ਦੇ ਬਾਹਰ ਧਮਾਕੇ ਮਾਮਲੇ ‘ਚ ਲੋੜੀਂਦਾ ਦਿੱਲੀ ਤੋਂ ਕਾਬੂ

ਜਲੰਧਰ ਬੀਐੱਸਐੱਫ ਹੈਡਕੁਆਰਟਰ ਦੇ ਬਾਹਰ ਧਮਾਕੇ ਮਾਮਲੇ ‘ਚ ਲੋੜੀਂਦਾ ਦਿੱਲੀ ਤੋਂ ਕਾਬੂ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਵਿੱਚ ਬੀਐੱਸਐੱਫ ਪੰਜਾਬ ਫਰੰਟੀਅਰ ਹੈਡਕੁਆਰਟਰ ਦੇ ਬਾਹਰ ਹੋਏ ਧਮਾਕੇ ਵਿੱਚ ਲੋੜੀਂਦਾ ਇੱਕ ਵਿਅਕਤੀ ਪੁਲਿਸ ਨੇ ਦਿੱਲੀ ਤੋਂ ਕਾਬੂ ਕਰ ਲਿਆ ਹੈ। ਫੜੇ ਗਏ ਵਿਅਕਤੀ ਕੋਲੋਂ  ਸੀਆਈਏ ਦਿੱਲੀ ਦੀ ਟੀਮ ਨੇ ਪੁੱਛਗਿਛ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀਆਈਏ ਸਟਾਫ ਜਲੰਧਰ ਦੀ ਟੀਮ ਵਿਅਕਤੀ ਨੂੰ ਜਲੰਧਰ ਲੈ ਆਈ ਹੈ, ਪਰ ਇਸ ਗੱਲ ਦੀ ਹਾਲੇ ਤੱਕ ਕੋਈ ਵੀ ਅਧਿਕਾਰਿਤ ਤੌਰ ਤੇ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਹੈ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਧਮਾਕਾ ਹੋਣ ਤੋਂ ਬਾਅਦ ਮੁਲਜ਼ਮ ਜਲੰਧਰ ਤੋਂ ਬੱਸ ਵਿੱਚ ਬੈਠ ਕੇ ਚਲਾ ਗਿਆ ਸੀ।ਜਦੋਂ ਕਿ ਸੀਆਈਏ ਵੱਲੋਂ ਇਹ ਗੱਲ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਧਮਾਕਾ ਖ਼ੁਦ ਕੀਤਾ ਸੀ ਜਾਂ ਕਿ ਕਿਸੇ ਹੋਰ ਦੇ ਕਹਿਣ ਤੇ ਉਸ ਨੂੰ ਧਮਾਕਾ ਸਮੱਗਰੀ ਦਿੱਤੀ ਗਿਆ ਸੀ। ਜਦੋਂ ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਧਮਾਕਾ ਕਰਨ ਤੋਂ ਦੋ ਦਿਨ ਪਹਿਲਾਂ ਇਲਾਕੇ ਦੀ ਰੇਕੀ ਦੀ ਕੀਤੀ ਗਈ ਸੀ।

Advertisements

ਪੁਲਿਸ ਅਤੇ ਜਾਂਚ ਏਜੰਸੀਆਂ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਧਮਾਕਾ ਕਰਨ ਤੋਂ ਬਾਅਦ ਉਕਤ ਵਿਅਕਤੀ ਦਿੱਲੀ ਕਿਸ ਤਰ੍ਹਾਂ ਪਹੁੰਚਿਆ ਹੈ। ਦਿੱਲੀ ਅਤੇ ਜਲੰਧਰ ਦੀਆਂ ਸੀਆਈਏ ਸਟਾਫ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ਤੇ ਚਲਾਏ ਗਏ ਅਪਰੇਸ਼ਨ ਦੌਰਾਨ ਧਮਾਕਾ ਕਰਨ ਵਾਲੇ ਆਰੋਪੀ ਨੂੰ ਫੜਿਆ ਹੈ। ਜ਼ਿਕਰਯੋਗ ਹੈ ਕਿ ਬੀ ਐੱਸ ਐੱਫ  ਹੈਡਕੁਾਰਟਰ ਅੱਗੇ ਪੰਜ ਮਈ ਨੂੰ ਧਮਾਕਾ ਹੋਇਆ ਸੀ ਅਤੇ ਇਸ ਵਿੱਚ ਗੜਾ ਨਿਵਾਸੀ ਨੌਜਵਾਨ ਗੁਰਪ੍ਰੀਤ ਦੀ ਸਕੂਟਰੀ ਸੜ੍ਹ ਕੇ ਸਵਾਹ ਹੋ ਗਈ ਸੀ। ਧਮਾਕੇ ਤੋਂ ਬਾਅਦ ਜਾਂਚ ਲਈ ਪੁਲੀਸ ਨੇ ਗੁਰਪ੍ਰੀਤ ਨੂੰ ਪੁੱਛਗਿਛ ਕਰਨ ਲਈ ਗ੍ਰਿਫ਼ਤ ਵਿੱਚ ਲਿਆ ਸੀ ਪਰ ਬਾਅਦ ਵਿੱਚ ਛੱਡ ਦਿੱਤਾ ਗਿਆ ਸੀ।

LEAVE A REPLY

Please enter your comment!
Please enter your name here