
ਹੁਸ਼ਿਆਰਪੁਰ/ਟਾਂਡਾ ਉੜਮੁੜ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਇੰਸਪੈਕਟਰ ਉਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ PS ਜੀ ਨੇ ਜਿਲੇ ਅੰਦਰ ਮਾੜੇ ਅਨਸਰਾ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ ਜਿਸ ਤਹਿਤ ਮਾਨਯੋਗ ਐਸ.ਪੀ. ਇਨਵੈਸਟੀਗੇਸ਼ਨ ਸਰਬਜੀਤ ਸਿੰਘ ਬਾਹੀਆਂ ਅਤੇ ਕੁਲਵੰਤ ਸਿੰਘ ਡੀ.ਐਸ.ਪੀ ਸਬ ਡਵੀਜ਼ਨ ਟਾਡਾ ਜੀ ਦੀ ਅਗਵਾਈ ਵਿੱਚਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿਚ ਮਾੜੇ ਅਨਸਰਾ ਨੂੰ ਗ੍ਰਿਫਤਾਰ ਕਰਨ ਲਈ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ।

ਜੋ ਮਿਤੀ 06.06.23 ਨੂੰ ਐਸ.ਆਈ ਗੁਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਗਸ਼ਤ ਦੇ ਸਬੰਧ ਵਿਚ ਰੜਾ ਸਾਇਡ ਨੂੰ ਜਾ ਰਹੇ ਸੀ ਤਾਂ ਮੁਖਬਰ ਖਾਸ ਨੇ ਦੱਸਿਆ ਕਿ ਪੁਲ ਪੁਖਤਾ ਤੋ ਮਿਆਣੀ ਨੂੰ ਜਾਂਦੇ ਸੱਜੇ ਹੱਥ ਕੱਟੀ ਹੋਈ ਕਲੋਨੀ ਬੇਅਬਾਦ ਜਗਾ ਵਿਚ 6-7 ਵਿਆਕਤੀ ਲੋਕ ਛਪ ਕੇ ਬੈਠੇ ਹਨ ਜੋ ਨੱਥੂਪੁਰ ਬੈਂਕ ਨੂੰ ਲੁੱਟਣ ਦੀ ਸਲਾਹ ਬਣਾ ਰਹੇ ਹਨ ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਮੋਕਾ ਤੇ ਜਾ ਕੇ ਦੋਸ਼ੀਆਨ ਨੂੰ ਕਾਬੂ ਕੀਤਾ ਗਿਆ। ਦੌਰਾਨੇ ਪੁੱਛ-ਗਿੱਛ ਇਹ ਦੋਸ਼ੀਆਂਨ ਪਾਸੋਂ ਨਜਾਇਜ ਅਸਲਾ, ਦਾਤਰ, ਕਿਰਪਾਨਾ, ਖੰਡੇ ਅਤੇ ਗੱਡੀਆਂ ਚੋਰੀ ਕਰਨ ਸਮੇਂ ਵਰਤਿਆ ਜਾਣ ਵਾਲਾ ਸਾਜੋ ਸਮਾਨ ਜਿਵੇ, ਇਲੈਕਟਰੋਨਿਕ ਡਿਵਾਈਸ, ਅਧੂਨਿਕ ਲੋਕ ਜਿਸ ਨਾਲ ਅਧੂਨਿਕ ਗੱਡੀਆਂ ਦੇ ਲੋਕ ਤੋੜ ਕੇ ਚੋਰੀ ਕਰਨ ਵਾਲਾ ਸਮਾਨ ਬ੍ਰਾਮਦ ਹੋਇਆ ਹੈ।
ਇਹਨਾ ਦੋਸ਼ੀਆਂ ਦੇ ਖਿਲਾਫ ਪਹਿਲਾ ਵੀ ਵੱਖ-ਵੱਖ ਜਿਲਿਆਂ ਵਿੱਚ ਸੰਗੀਨ ਜੁਰਮਾ ਦੇ ਮੁਕੱਦਮੇ ਦਰਜ ਹਨ ਅਤੇ ਜੇਲਾਂ ਵਿੱਚੋਂ ਬਾਹਰ ਆਏ ਹੋਏ ਹਨ। ਇਹਨਾ ਦੋਸੀਆਨ ਦਾ ਤਰੀਕਾ ਵਾਰਦਾਤ ਰਾਤ ਸਮੇਂ ਗੱਡੀਆਂ, ਬੈਂਕ, ਦੁਕਾਨਾ ਆਦਿ, ਵਿਤੀ ਅਦਾਰੇ ਲੁੱਟਣਾ ਮੁੱਖ ਨਿਸ਼ਾਨਾ ਹੈ। ਇਹ ਦੋਸ਼ੀ ਬਹੁਤ ਹੀ ਵੱਡੇ ਪੱਧਰ ਦੀ ਸਮਗਲਿੰਗ ਅਤੇ ਲੁੱਟਾਂ, ਖੋਹਾ, ਡਾਕੇ ਮਾਰਨ ਦੇ ਆਦੀ ਹਨ। ਇਹਨਾ ਨੇ ਆਪਣੀ ਜਾਇਲੋ ਗੱਡੀ ਰੰਗ ਲਾਲ ਜਿਸ ਉਪਰ ਸਵਾਰ ਹੋ ਕੇ ਪਿੰਡ ਨੱਥੂਪੁਰ ਦੀ ਦਾਣਾ ਮੰਡੀ ਵਿੱਚ ਬਣੀ ਬੈਂਕ ਨੂੰ ਲੁਟੱਣ ਲਈ ਸਲਾਹ ਬਣਾਈ ਸੀ ਨੂੰ ਵੀ ਬ੍ਰਾਮਦ ਕੀਤਾ ਗਿਆਂ ਹੈ । ਜਿਸ ਉਪਰ ਜਾਅਲੀ ਨੰਬਰ ਪਲੇਟ ਲਗਾ ਕੇ ਵਰਤ ਰਹੇ ਸਨ। ਇਹਨਾ ਦੋਸ਼ੀਆਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਹਨਾਂ ਨੂੰ ਦਰਜ ਮੁਕੱਦਮਾ ਨੰਬਰ 155 ਮਿਤੀ 6-6-23 ਅੱਧ 399,402 9P3, 482 9P3, 25-54-59 ਆਰਮਜ ਐਕਟ, 22-61-85 N4PS 1ct ਥਾਣਾ ਟਾਂਡਾ ਗ੍ਰਿਫਤਾਰ ਕੀਤਾ ਗਿਆ ਹੈ।
ਆਰੋਪੀਆਂ ਦੀ ਪਹਿਚਾਣ ਸੂਰਦਲ ਸਿੰਘ ਉਰਫ ਜੀਤਾ ਪੁੱਤਰ ਕਸ਼ਮੀਲ ਸਿੰਘ ਵਾਸੀ ਵਾਟਰ ਸਪਲਾਈ ਵਾਲੀ ਗਲੀ ਨੰਬਰ 3 ਨੇੜੇ ਬੱਸ ਸਟੈਂਡ ਜੰਡਿਆਲਾ ਜਿਲਾ ਅਮ੍ਰਿਤਮਰ (ਪਹਿਲਾ ਦੋਸ਼ੀ ਦੇ ਖਿਲਾਫ ਦਰਜ ਮੁਕੱਦਮੇ 07), ਤਜਿੰਦਰ ਸਿੰਘ ਉਰਫ ਗੁਗੂ ਪੁੱਤਰ ਦਿਲਬਾਗ ਸਿੰਘ ਵਾਸੀ ਬੁਡਾਲਾ ਸੁਖੇਵਾਲ ਥਾਣਾ ਜੰਡਿਆਲਾ ਗੁਰੂ ਅਮ੍ਰਿਤਸਰ ( ਪਹਿਲਾ ਦੋਸੀ ਦੇ ਖਿਲਾਫ ਦਰਜ ਮੁਕੰਦਮੇ (03), ਹਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਹਲਾ ਮੋਰੀ ਗੇਟ ਪੁਰਾਣੀ ਤਹਿਸੀਲ ਜੰਡਿਆਲਾ ਗੁਰੁ ਥਾਣਾ ਜੰਡਿਆਲਾ ਗੁਰੂ ਜਿਲਾ ਅਮ੍ਰਿਤਸਰ (ਪਹਿਲਾ ਦੋਸੀ ਦੇ ਖਿਲਾਫ ਦਰਜ ਮੁਕੱਦਮੇ 01), ਕੁਲਦੀਪ ਸਿੰਘ ਉਰਫ ਕੀਪਾ ਪੁੱਤਰ ਕਸ਼ਮੀਰ ਸਿੰਘ ਵਾਸੀ ਵਾਟਰ ਸਪਲਾਈ ਵਾਲੀ ਗਲੀ ਨੰਬਰ 3 ਨੇੜੇ ਬੱਸ ਸਟੈਂਡ ਜੰਡਿਆਲਾ ਜਿਲਾ ਅਮ੍ਰਿਤਸਰ ( ਪਹਿਲਾ ਦੋਸ਼ੀ ਦੇ ਖਿਲਾਫ ਦਰਜ ਮੁਕੱਦਮੇ 04), ਬਲਜਿੰਦਰ ਸਿੰਘ ਉਰਫ ਕੱਦੋ ਪੁੱਤਰ ਦਲਵੀਰ ਸਿੰਘ ਵਾਸੀ ਵਾਟਰ ਸਪਲਾਈ ਵਾਲੀ ਗਲੀ ਨੰਬਰ 3 ਨੇੜੇ ਬੱਸ ਸਟੈਂਡ ਜੰਡਿਆਲਾ ਜਿਲਾ ਅਮ੍ਰਿਤਸਰ (ਪਹਿਲਾ ਦੋਸੀ ਦੇ ਖਿਲਾਫ ਦਰਜ ਮੁਕੱਦਮੇ (3), ਬਲਜਿੰਦਰ ਸਿੰਘ ਪੁੱਤਰ ਬਖਤੌਰ ਸਿੰਘ ਵਾਸੀ ਵਾਸੀ ਬੁਡਾਲਾ ਸੁਖੇਵਾਲ ਥਾਣਾ ਜੰਡਿਆਲਾ ਗੁਰੂ ਅਮ੍ਰਿਤਸਰ ਅਤੇ ਲਖਵੀਰ ਸਿੰਘ ਪੁੱਤਰ ਸਵਾਰਨ ਸਿੰਘ ਵਾਸੀ ਮੁਹੱਲਾ ਮੋਰੀ ਗੇਟ ਪੁਰਾਣੀ ਤਹਿਸੀਲ ਜੰਡਿਆਲਾ ਗੁਰੂ ਥਾਣਾ ਜੰਡਿਆਲਾ ਗੁਰੁ ਜਿਲਾ ਅੰਮ੍ਰਿਤਸਰ ਦੇ ਰੂਪ ਵਿੱਚ ਹੋਈ ਹੈ।
ਜਿਹਨਾਂ ਕੋਲੋਂ 1 ਕਿਲੋ 150 ਗ੍ਰਾਮ ਨਸ਼ੀਲਾ ਪਦਾਰਥ, 1 ਪਿਸਟਲ 7.65 ਸਮੇਤ 05 ਜਿੰਦਾ ਕਾਰਤੂਸ, 1 ਗੱਡੀ ਮਾਰਕਾ ਅਗਜੇਲ ਸਮੇਤ ਜਾਅਲੀ ਨੰਬਰ ਪਲੇਟ, ਤੇਜਧਾਰ ਦਾਰਤ ਤੇ ਤੇਜਧਾਰ ਕਿਰਪਾਨਾਂ, 1 ਤੇਜਧਾਰ ਖੰਡਾ, 1 ਇਲੈਕਟਰੋਨਿਕ ਡਿਵਾਈਜ ਗੱਡੀਆਂ ਨੂੰ ਚੋਰੀ ਕਰਨ ਲੋਕ ਤੋੜਨ ਲਈ, ਲੋਕ ਸਮੇਤ ਵੱਡਾ ਚੁੰਬਕ ਗੱਡੀਆਂ ਨੂੰ ਚੋਰੀ ਕਰਨ ਸਮੇਂ ਲੋਕ ਤੋੜਨ ਲਈ ਬਰਾਮਦ ਕੀਤਾ ਗਿਆ ਹੈ।












