Thursday, October 8, 2026
Home Crime ਪ੍ਰਵਾਸੀਆਂ ਨੇ ਪੰਜਾਬੀ ਨੌਜਵਾਨ ’ਤੇ ਕੀਤਾ ਹਮਲਾ, 4 ਗ੍ਰਿਫਤਾਰ

ਪ੍ਰਵਾਸੀਆਂ ਨੇ ਪੰਜਾਬੀ ਨੌਜਵਾਨ ’ਤੇ ਕੀਤਾ ਹਮਲਾ, 4 ਗ੍ਰਿਫਤਾਰ

ਮੁਹਾਲੀ (ਦ ਸਟੈਲਰ ਨਿਊਜ਼)। ਮੁਹਾਲੀ ਵਿੱਚ ਪ੍ਰਵਾਸੀਆਂ ਦੀ ਗੁੰਡਾਗਰਦੀ ਦੀ ਖ਼ਬਰ ਸਾਹਮਣੇ ਆਈ ਹੈ, ਜਿਥੇ ਪਿੰਡ ਜਗਤਪੁਰਾ ਵਿੱਚ ਪ੍ਰਵਾਸੀਆਂ ਨੇ ਪੰਜਾਬੀ ਨੌਜਵਾਨ ’ਤੇ ਹਮਲਾ ਕੀਤਾ। ਹਮਲੇ ਦੌਰਾਨ 20 ਤੋਂ ਵੱਧ ਪ੍ਰਵਾਸੀਆਂ ਨੇ ਨੌਜਵਾਨ ਨਾਲ ਕੁੱਟਮਾਰ ਕੀਤੀ। 

Advertisements

ਉਹਨਾਂ ਨੇ ਨੌਜਵਾਨ ਦੇ ਸਿਰ ਵਿੱਚ ਇੱਟਾਂ ਅਤੇ ਪੱਥਰਾਂ ਦੇ ਨਾਲ ਨਾਲ ਕਿਰਚਾਂ ਦੇ ਨਾਲ ਵੀ ਕਈ ਵਾਰ ਕੀਤੇ ਜਿਸ ਤੋਂ ਬਾਅਦ ਗੰਭੀਰ ਹਾਲਤ ਵਿੱਚ ਨੌਜਵਾਨ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਇੰਸਪੈਕਟਰ ਸਿਮਰਨ ਸ਼ੇਰਗਿਲ ਐਸਐਚਓ ਥਾਣਾ ਸੋਹਾਣਾ ਨੇ ਦੱਸਿਆ ਕਿ ਉਨਾਂ ਵੱਲੋਂ ਬੀਤੇ ਦਿਨ ਹੀ ਮੁਕਦਮਾ ਦਰਜ ਕਰ ਚਾਰ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਆਰੋਪੀਆਂ ਦੀ ਭਾਲ ਵਿੱਚ ਛਾਪੇਮਾਰੀ ਜਾਰੀ ਹੈ।

ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਵਿਅਕਤੀ ਨਸ਼ਾ ਵੇਚਣ ਦਾ ਕੰਮ ਕਰਦੇ ਹਨ ਜਾਂ ਇਹਨਾਂ ਦੀ ਆਪਸੀ ਕੋਈ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here