ਕੈਂਸਰ ਸਬੰਧੀ ਸਕਰੀਨਿੰਗ ਕੈਪ ਵਿੱਚ 102 ਮਰੀਜਾਂ ਦਾ ਹੋਇਆ ਮੁਆਇਨਾ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਜਿਲਾਂ ਤੰਬਾਕੂ ਕੰਟਰੋਲ ਸੈਲ ਹੁਸ਼ਿਆਰਪੁਰ ਵੱਲੋ ਸ਼ਹਿਰ ਦੇ ਸਭ ਤੋ ਵੱਡੇ ਸਲੱਮ ਏਰੀਏ ਸੁੰਦਰ ਨਗਰ ਵਿੱਚ ਸਿਹਤ ਵਿਭਾਗ ਪੰਜਾਬ ਵੱਲੋ ਅਰੰਭੇ ਗਏ ਯੂਥ ਅਗੇਸਟ ਤੰਬਾਕੂ ਦੇ ਤਹਿਤ ਮੂੰਹ ਦੇ ਕੈਂਸਰ ਸਬੰਧੀ ਸਕਰੀਨਿੰਗ ਕੈਪ ਦਾ ਅਯੋਜਨ ਸਿਵਲ ਸਰਜਨ ਡਾ. ਰੇਨੂੰ ਸੂਦ ਵੱਲੋ ਕੀਤਾ ਗਿਆ । ਇਸ ਕੈਪ ਵਿੱਚ ਦੰਦਾਂ ਦੇ ਮਾਹਿਰ ਡਾ.ਸਨਮ ਕੁਮਾਰ ਨੇ  ਕੈਂਪ ਵਿੱਚ 102 ਮਰੀਜਾਂ ਦਾ ਮੁਆਇਨਾ ਕੀਤਾ ਗਿਆ ਤੇ ਕੋਈ ਵੀ ਕੈਂਸਰ ਸ਼ੱਕੀ ਮਰੀਜ ਨਹੀ ਪਾਇਆ ਗਿਆ ।

Advertisements

ਇਸ ਮੋਕੇ ਲੋਕਾਂ ਨੂੰ ਸਬੋਧਨ ਕਰਦਿਆ ਡਾ ਸਨਮ ਕੁਮਾਰ ਨੇ ਦੱਸਿਆ 90 ਪ੍ਰਤੀਸ਼ਤ ਮੂੰਹ ਦੇ ਕੈਂਸਰ ਦਾ ਕਾਰਨ ਚਬਾਉਣ ਵਾਲਾਂ ਤੰਬਾਕੂ ਦੇ ਸੇਵਨ ਕਰਨ ਹੁੰਦਾ ਹੈ । ਚਵਾਉਣ ਵਾਲੇ ਤੰਬਾਕੂ ਵਿੱਚ ਸੈਕੜੇ ਤਰਾਂ ਦੇ ਹਾਨੀਕਾਰਕ ਕੈਮੀਕਲ ਹੁੰਦੇ ਹਨ। ਜਿਸ ਕਾਰਨ ਮੂੰਹ ਦੇ ਅੰਦਰੂਨੀ ਸਤਾਂ ਅਤੇ ਜਬਾੜਿਆ ਉੱਪਰ ਜਖਮ ਹੋ ਜਾਦੇ ਹਨ। ਇਹ ਜਖਮ ਹੋਲੀ ਹੋਲੀ ਕਰਕੇ ਕੈਂਸਰ ਦਾ ਰੂਪ ਧਾਰਨ ਕਰ ਲੈਦੇ ਹਨ । ਇਸ ਕਰਕੇ ਕਈ ਵੱਡਮੁਲੀਆਂ ਜਾਂਨਾ ਜਾਇਆ ਹੋ ਰਹੀਆ ਹਨ।

ਇਸ ਸਮਾਗਮ ਨੂੰ ਸਬੋਧਨ ਕਰਦਿਆ ਡਾ. ਸਾਲਨੀ ਮੈਡੀਕਲ ਅਫਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹਰ ਸਾਲ ਭਾਰਤ ਵਿੱਚ 12 ਲੱਖ 50 ਹਜ਼ਾਰ ਲੋਕਾਂ ਦੀ ਮੌਤ ਤੰਬਾਕੂ ਨੋਸੀ ਨਾਲ ਹੋਣ ਵਾਲੀਆ ਬਿਮਾਰੀਆੰ ਨਾਲ ਹੋ ਜਾਦੀਆਂ ਹਨ । 50 ਪ੍ਰਤੀਸ਼ਤ ਕੈਸਰ ਦੇ ਮਰੀਜਾਂ ਦਾ ਕਾਰਨ ਕਿਸੇ ਨਾ ਕਿਸੇ ਤਰੀਕੇ ਨਾਲ ਤੰਬਾਕੂ ਨੋਸ਼ੀ ਨਾਲ ਜੁੜਿਆ ਹੁੰਦਾ ਹੈ । ਇਸ ਕੈਪ ਵਿੱਚ ਦੇ ਡਾਕਟਰ ਚੋਹਾਨ, ਹੈਲਥ ਇੰਸਪੈਕਟਰ ਸੰਜੀਵ ਠਾਕਰ ਯਸਪਾਲ ਆਦਿ ਵੀ ਹਾਜਰ ਸਨ ।

LEAVE A REPLY

Please enter your comment!
Please enter your name here