1999 ਤੋਂ ਪਹਿਲਾਂ ਸ਼ਹੀਦ ਹੋਏ ਸੈਨਿਕਾਂ ਦੇ ਆਸ਼ਰਿਤਾਂ ਨੂੰ ਸ਼ਹੀਦ ਦਾ ਬਿਓਰਾ ਦੇਣ ਦੀ ਅਪੀਲ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼)। ਜਿਲਾਂ ਰੱਖਿਆ ਸੇਵਾਵਾਂ ਭਲਾਈ ਅਫ਼ਸਰ (ਰਿਟਾ:) ਕਰਨਲ ਦਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 1 ਜਨਵਰੀ 1999 ਤੋਂ ਪਹਿਲਾਂ ਮਿਲਟਰੀ ਓਪਰੇਸ਼ਨਾਂ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੇ ਆਸ਼ਰਿਤਾਂ ਦੇ ਬਿਓਰੇ ਦੀ ਮੰਗ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਸ਼ਹੀਦ ਦੇ ਜੋ ਵੀ ਆਸ਼ਰਿਤ ਹਨ।

Advertisements

ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸ਼ਹੀਦ ਦਾ ਨਾਮ, ਓਪਰੇਸ਼ਨ ਦਾ ਨਾਮ, ਸ਼ਹੀਦ ਦੇ ਆਸ਼ਰਿਤ ਦਾ ਨਾਮ ਅਤੇ ਉਮਰ, ਉਸ ਦੀ ਵਿੱਦਿਅਕ ਯੋਗਤਾ, ਮੋਬਾਇਲ ਨੰਬਰ ਅਤੇ ਸ਼ਹੀਦ ਦੀਆਂ ਦੋ ਪੋਸਟ ਕਾਰਡ ਸਾਈਜ਼ ਫੋਟੋਆਂ ਤੇ ਸਰਵਿਸ ਪਰਟੀਕੁਲਰ ਦੀ ਕਾਪੀ ਸਬੰਧੀ ਬਿਓਰਾ ਲਿਖਤੀ ਰੂਪ ਵਿੱਚ ਲੈ ਕੇ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਹੁਸ਼ਿਆਰਪੁਰ ਵਿਖੇ ਕਿਸੇ ਵੀ ਦਫ਼ਤਰੀ ਕੰਮਕਾਜ਼ ਵਾਲੇ ਦਿਨ ਸੰਪਰਕ ਕਰਨ। ਉਹਨਾਂ ਦੱਸਿਆ ਕਿ ਸਾਰੇ ਦਸਤਾਵੇਜ਼ 9 ਮਈ 2018 ਤੱਕ ਇਸ ਦਫ਼ਤਰ ਵਿਖੇ ਕਿਸੇ ਵੀ ਕੰਮਕਾਜ਼ ਵਾਲੇ ਦਿਨ ਜਮਾਂ ਕਰਵਾਏ ਜਾਣ।

LEAVE A REPLY

Please enter your comment!
Please enter your name here