‘ਪੜੋ ਪੰਜਾਬ, ਪੜਾਓ ਪੰਜਾਬ’ ਤਹਿਤ ਜ਼ਿਲੇ ਦੇ 117 ਸਕੂਲਾਂ ‘ਚ ਸਮਰ ਕੈਂਪਾਂ ਦੀ ਸ਼ੁਰੂਆਤ

ਹੁਸ਼ਿਆਰਪੁਰ,(ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕਮਾਰ ਦੇ ਨਿਰਦੇਸ਼ਾਂ ‘ਤੇ ‘ਪੜ•ੋ ਪੰਜਾਬ, ਪੜ•ਾਓ ਪੰਜਾਬ’ ਤਹਿਤ ਸਮਰ ਕੈਂਪਾਂ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਜ਼ਿਲੇ ਦੇ 117 ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ 10 ਜੂਨ ਤੱਕ ਸਮਰ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਸਮਰ ਕੈਂਪਾਂ ਦੌਰਾਨ ਬੱਚਿਆਂ ਦੀਆਂ ਕੋਮਲ ਕਲਾਵਾਂ ਨੂੰ ਵਿਕਸਤ ਕਰਨ ਲਈ ਵੱਖ-ਵੱਖ ਕਿਰਿਆਵਾਂ ਕਰਵਾਈਆਂ ਜਾਣਗੀਆਂ।

Advertisements

ਰੇਲਵੇ ਮੰਡੀ ਸਕੂਲ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਵਿਪੁਲ ਉਜਵਲ ਨੇ ਕਿਹਾ ਕਿ ਕੈਂਪ ਵਿਚ ਭਾਗ ਲੈਣ ਵਾਲੇ ਬੱਚਿਆਂ ਲਈ ‘ਸਮਰਪਣ’ ਤਹਿਤ 117 ਸਕੂਲਾਂ ਨੂੰ ਵਿਸ਼ੇਸ਼ ਕਿੱਟਾਂ ਵੀ ਮੁਹੱਈਆ ਕਰਵਾਈ ਗਈ ਹੈ, ਜਿਸ ਵਿਚ ਬੱਚਿਆਂ ਦੇ ਖੇਡਣ, ਖਾਣ-ਪੀਣ ਅਤੇ ਚਿੱਤਰਕਾਰੀ ਦੇ ਸਮਾਨ ਤੋਂ ਇਲਾਵਾ ਕਲੇਅ ਵਰਕ, ਆਰਟ ਐਂਡ ਕਰਾਫਟ ਨਾਲ ਸਬੰਧਤ ਸਮਾਨ ਹੈ। ਉਹਨਾਂ ਕਿਹਾ ਕਿ ਕਰੀਬ 4 ਲੱਖ ਰੁਪਏ ਦੀ ਲਾਗਤ ਨਾਲ ਸਕੂਲਾਂ ਨੂੰ 225 ਕਿੱਟਾਂ ਦਿੱਤੀਆਂ ਗਈਆਂ ਹਨ।

-ਡਿਪਟੀ ਕਮਿਸ਼ਨਰ ਨੇ ‘ਸਮਰਪਣ’ ਤਹਿਤ ਵਿਦਿਆਰਥੀਆਂ ਦੀ ਸਹੂਲਤ ਅਤੇ ਮੰਨੋਰੰਜਨ ਲਈ ਸੌਂਪੀਆਂ 225 ਵਿਸ਼ੇਸ਼ ਕਿੱਟਾਂ

ਉਹਨਾਂ ਕਿਹਾ ਕਿ ਸਕੂਲਾਂ ਨੂੰ ਦਿੱਤੀਆਂ ਇਹਨਾਂ ਕਿੱਟਾਂ ਵਿਚ ਸੈਂਚਰੀ ਪਲਾਈਵੁੱਡ ਦੇ ਮੈਨੇਜਿੰਗ ਡਾਇਰੈਕਟਰ ਪ੍ਰੇਮ ਵਲੋਂ ਵਿਸ਼ੇਸ਼ ਤੌਰ ‘ਤੇ ਯੋਗਦਾਨ ਪਾਇਆ ਗਿਆ ਹੈ, ਜਦਕਿ ਏ.ਡੀ.ਸੀ. ਹਰਬੀਰ ਸਿੰਘ ਨੇ ਹਰੇਕ ਕਿੱਟ ਵਿਚ ਇਕ ਫੁੱਟਬਾਲ ਮੁਹੱਈਆ ਕਰਵਾਕੇ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਲਗਾਏ ਜਾ ਰਹੇ ਇਨ•ਾਂ ਕੈਂਪਾਂ ਵਿਚ 4300 ਵਿਦਿਆਰਥੀ, 256 ਅਧਿਆਪਕ, 95 ਕਲੱਸਟਰ ਮਾਸਟਰ ਟ੍ਰੇਨਰ ਅਤੇ 19 ਬਲਾਕ ਮਾਸਟਰ ਟ੍ਰੇਨਰ ਭਾਗ ਲੈ ਰਹੇ ਹਨ।

 ਇਸ ਮੌਕੇ ਜ਼ਿਲਾਂ ਸਿੱਖਿਆ ਅਫ਼ਸਰ (ਅ) ਸੰਜੀਵ ਗੌਤਮ, ਉਪ ਜ਼ਿਲਾ ਸਿੱਖਿਆ ਅਫ਼ਸਰ ਸ਼੍ਰੀ ਧੀਰਜ ਵਸ਼ਿਸ਼ਟ, ਜ਼ਿਲ•ਾ ਕੋਆਰਡੀਨੇਟਰ ਪ੍ਰੋਜੈਕਟ ‘ਪੜ•ੋ ਪੰਜਾਬ, ਪੜ•ਾਓ ਪੰਜਾਬ’  ਹਰਮਿੰਦਰਪਾਲ ਸਿੰਘ, ਸੈਂਚਰੀ ਪਲਾਈਵੁੱਡ ਤੋਂ ਪਲਾਂਟ ਹੈੱਡ  ਬੀ.ਐਸ. ਸੱਭਰਵਾਲ ਤੋਂ ਇਲਾਵਾ ਸਕੂਲ ਪ੍ਰਿੰਸੀਪਲ ਲਲਿਤਾ ਰਾਣੀ ਸ਼ਾਮਿਲ ਸਨ। ਵਿਪੁਲ ਉਜਵਲ ਨੇ ਕਿਹਾ ਕਿ ਪਹਿਲੇ ਦਿਨ ਕਰੀਬ ਸਾਰੇ ਸਕੂਲਾਂ ਵਿਚ ਲਗਾਏ ਗਏ ਸਮਰ ਕੈਂਪਾਂ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਕੈਂਪਾਂ ਦਾ ਆਨੰਦ ਮਾਣਿਆ ਹੈ।

LEAVE A REPLY

Please enter your comment!
Please enter your name here