ਤੰਬਾਕੂ ਮੁਕਤ ਪੰਜਾਬ ਸਿਰਜਣ ਲਈ ਜਾਗਰੂਕਤਾ ਵੈਨ ਰਾਹੀਂ ਮਾੜੇ ਪ੍ਰਭਾਵਾ ਤੋਂ ਕਰਵਾਇਆ ਜਾਣੂ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼)ਰਿਪੇਰਟ:ਗੁਰਜੀਤ ਸੋਨੂੰ। ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਤੰਬਾਕੂ ਮੁਕਤ ਪੰਜਾਬ ਸਿਰਜਣ ਲਈ ਸਿਹਤ ਵਿਭਾਗ ਵਲੋਂ ਜ਼ਿਲੇ ਵਿੱਚ ਜਾਗਰੂਕਤਾ ਵੈਨ ਚਲਾਈ ਜਾ ਰਹੀ ਹੈ ਅਤੇ ਅੱਜ ਇਸ ਵੈਨ ਨੂੰ ਪੀ.ਐਚ.ਸੀ ਚੱਕੋਵਾਲ ਵਿਖੇ ਰਵਾਨਾ ਕਰਦਿਆਂ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਤੰਬਾਕੂ ਕੰਟਰੋਲ ਲਈ ਬਣਾਏ ਕੋਟਪਾ ਐਕਟ ਤਹਿਤ ਜਨਤਕ ਥਾਵਾਂ ‘ਤੇ ਸਿਗਰਟਨੋਸ਼ੀ ਕਰਨਾ ਕਾਨੂੰਨੀ ਜੁਰਮ ਹੈ ਅਤੇ ਇਸਦੀ ਉਲੰਘਣਾ ਕਰਨ ਵਾਲੇ ਨੂੰ 200 ਰੁਪਏ ਤੱਕ ਦਾ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ।
ਉਨਾਂ ਦੱਸਿਆ ਕਿ ਕੋਟਪਾ ਐਕਟ ਅਧੀਨ ਕਿਸੇ ਵੀ ਸਿੱਖਿਅਕ ਅਦਾਰੇ ਦੇ 100 ਗਜ ਦੇ ਘੇਰੇ ਅੰਦਰ ਅਤੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਸਿਗਰਟ ਜਾਂ ਹੋਰ ਤੰਬਾਕੂ ਉਤਪਾਦ ਵੇਚਣਾ, ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਦੀ ਸਿੱਧੇ ਅਤੇ ਅਸਿੱਧੇ ਤੌਰ ‘ਤੇ ਇਸ਼ਤਿਹਾਰਬਾਜੀ ‘ਤੇ ਰੋਕ ਹੈ। ਉਨਾਂ ਦੱਸਿਆ ਕਿ ਇਸ ਦੀ ਉਲੰਘਣਾ ਕਰਨਾ ਕਾਨੂੰਨੀ ਜੁਰਮ ਹੈ, ਜਿਸਦੇ ਲਈ ਸਜ਼ਾ ਅਤੇ ਜੁਰਮਾਨੇ ਦਾ ਪ੍ਰਾਵਧਾਨ ਹੈ।

Advertisements

-‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲੇ ‘ਚ ਲਗਾਏ ਜਾ ਰਹੇ ਹਨ ਜਾਗਰੂਕਤਾ ਕੈਂਪ 

ਉਨਾਂ ਅਪੀਲ ਕਰਦਿਆਂ ਕਿਹਾ ਕਿ ਤੰਬਾਕੂਨੋਸ਼ੀ ‘ਚ ਜਕੜੇ ਵਿਅਕਤੀਆਂ ਨੂੰ ਆਪਣੀ ਸਿਹਤ ਤੰਦਰੁਸਤ ਰੱਖਣ ਲਈ ਮਜ਼ਬੂਤ ਇੱਛਾ ਸ਼ਕਤੀ ਨਾਲ ਇਹ ਆਦਤ ਛੱਡ ਦੇਣੀ ਚਾਹੀਦੀ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਮੀਤ ਸਿੰਘ ਨੇ ਸਿਗਰਟਨੋਸ਼ੀ ਅਤੇ ਤੰਬਾਕੂ ਪਦਾਰਥਾਂ ਦਾ ਸੇਵਨ ਕਰਨ ਨਾਲ ਛੇਤੀ ਹੋਣ ਵਾਲੇ ਪ੍ਰਭਾਵਾਂ ਵਿੱਚ ਦੰਦਾਂ ਦਾ ਖਰਾਬ ਹੋਣਾ, ਸਾਹ ਲੈਣ ਵਿੱਚ ਤਕਲੀਫ, ਦਮਾ, ਫੇਫੜਿਆਂ ਵਿੱਚ ਸੋਜ ਅਤੇ ਬਦਬੂਦਾਰ ਸਾਹ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਆਦਾ ਲੰਬੇ ਸਮੇਂ ਤੱਕ ਤੰਬਾਕੂ ਦਾ ਸੇਵਨ ਕਰਨ ਨਾਲ ਪੇਟ ਦਾ ਅਲਸਰ, ਟੀ.ਬੀ., ਫੇਫੜਿਆਂ, ਗਲੇ ਅਤੇ ਮੂੰਹ ਦਾ ਕੈਂਸਰ ਆਦਿ ਹੋ ਸਕਦੇ ਹਨ।

-ਤੰਬਾਕੂਨੋਸ਼ੀ ‘ਚ ਜਕੜੇ ਵਿਅਕਤੀਆਂ ਨੂੰ ਸਿਹਤ ਤੰਦਰੁਸਤ ਰੱਖਣ ਦੀ ਅਪੀਲ 

ਸਿਗਰਟਨੋਸ਼ੀ ਜਾਂ ਬੀੜੀ ਦਾ ਸੇਵਨ ਕਰਨ ਨਾਲ ਨਾ ਕੇਵਲ ਸਿਗਰਟ ਜਾਂ ਬੀੜੀ ਪੀਣ ਵਾਲਿਆਂ ਨੂੰ ਹੀ ਸਗੋਂ ਆਸ ਪਾਸ ਵਾਲੇ ਵਿਅਕਤੀ, ਜੋ ਸਿਗਰਟ ਜਾਂ ਬੀੜੀ ਨਹੀਂ ਵੀ ਪੀਂਦੇ ਉਨਾਂ ‘ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਨਾਲ ਨਾ ਸਿਰਫ਼ ਕੈਂਸਰ ਵਰਗੀ ਭਿਆਨਕ ਬਿਮਾਰੀ ਬਲਕਿ ਕੈਂਸਰ ਤੋਂ ਇਲਾਵਾ ਫੇਫੜਿਆਂ ਅਤੇ ਦਿਲ ਦੀਆਂ ਕਈ ਖਤਰਨਾਕ ਬਿਮਾਰੀਆਂ ਹੋਣ ਦਾ ਖਤਰਾ ਬੁਹਤ ਵੱਧ ਜਾਂਦਾ ਹੈ। ਵੈਨ ਨੂੰ ਰਵਾਨਾ ਕਰਨ ਮੌਕੇ ਡਾ. ਸੁਰਿੰਦਰ ਕੁਮਾਰ, ਸ਼ਾਮ ਸੁੰਦਰ ਅਪਥੈਲਮਿਕ ਅਫਸਰ, ਬੀ.ਈ.ਈ. ਰਮਨਦੀਪ ਕੌਰ, ਹੈਲਥ ਇੰਸਪੈਕਟ ਮਨਜੀਤ ਸਿੰਘ, ਐਲ.ਐਚ.ਵੀ ਕ੍ਰਿਸ਼ਨਾ ਰਾਣੀ ਅਤੇ ਹੋਰ ਸਟਾਫ ਵੀ ਸ਼ਾਮਲ ਸੀ

LEAVE A REPLY

Please enter your comment!
Please enter your name here