ਵਾਰਡ ਨੰ: 50 ਦੇ ਮੁਹੱਲਾ ਵਾਸੀਆਂ ਪਾਣੀ ਦੀ ਸਪਲਾਈ ਮਿਲਣ ਤੇ ਕੌਂਸਲਰ ਸੁਰੇਖਾ ਬਰਜਾਤਾ ਦਾ ਕੀਤਾ ਸਨਮਾਨ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਵਾਰਡ ਨੰ: 50 ਦੀਆਂ ਵੱਖ ਵੱਖ ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਮੁਹੱਲਾ ਵਾਸੀਆਂ ਵਲੋਂ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵਾਰਡ ਦੀ ਕੌਂਸਲਰ ਸੁਰੇਖਾ ਬਰਜਾਤਾ ਵਲੋਂ ਲਗਾਏ ਗਏ ਨਵੇਂ ਟਿਊਬਵੈਲ ਰਾਹੀਂ ਪੀਣ ਵਾਲੇ ਪਾਣੀ ਦੀ ਸਪਲਾਈ ਸ਼ੁਰੂ ਹੋਣ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਨਵੀਂ ਸੋਚ ਸੰਸਥਾ, ਆਧ^ਧਰਮ ਧਰਮਸ਼ਾਲਾ ਵੈਲਫੇਅਰ ਸੋਸਾਇਟੀ ਨਵੀਂ ਅਬਾਦੀ, ਸ਼ਹੀਦ ਭਗਤ ਸਿੰਘ ਐਵੀਨਿਊ ਕਮੇਟੀ, ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਨਲੋਈਆਂ, ਭੀਮ ਰਾਓ ਅੰਬੇਦਕਰ ਸਪੋਰਟਸ ਐਂਡ ਹੈਲਥ ਕਲੱਬ, ਵੈਲਫੇਅਰ ਕਮੇਟੀ ਮੁਹੱਲਾ ਪ੍ਰਤਾਪ ਨਗਰ ਨਲੋਈਆਂ, ਵੈਲਫੇਅਰ ਸੋਸਾਇਟੀ ਮੁਹੱਲਾ ਅਰਜਨ ਨਗਰ ਨੇ ਸਾਂਝੇ ਤੌਰ ਤੇ ਵਾਰਡ ਨੰ: 50 ਦੀ ਕੌਂਸਲਰ ਸੁਰੇਖਾ ਬਰਜਾਤਾ ਦਾ ਸਨਮਾਨ ਕੀਤਾ।

Advertisements

ਇਸ ਮੌਕੇ ਤੇ ਕੌਂਸਲਰ ਸੁਰੇਖਾ ਬਰਜਾਤਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਟਿਊਬਵੈਲ ਨਗਰ ਨਿਗਮ ਦੇ ਆਪਣੇ ਫੰਡਾਂ ਨਾਲ ਲਗਾਇਆ ਗਿਆ ਹੈ ਪਿਛਲੀ ਸਰਕਾਰ ਦੌਰਾਨ ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਤਿਕਸ਼ਨ ਸੂਦ ਨੇ ਇਸ ਟਿਊਬਵੈਲ ਦੇ ਕੰਮ ਦੀ ਸ਼ੁਰੂਆਤ ਕੀਤੀ ਸੀ।
ਇਸ ਮੌਕੇ ਤੇ ਡਾ: ਪ੍ਰਵੀਨ, ਅਸ਼ਵਨੀ ਗੈਂਦ, ਜ਼ਸਵੀਰ ਸਿੰਘ, ਕਸ਼ਮੀਰ ਸਿੰਘ, ਮੇਹਰ ਸਿੰਘ, ਪ੍ਰਿਥਵੀ ਰਾਜ, ਹਰਮੇਸ਼ ਲਾਲ, ਪੂਰਨ ਸਿੰਘ ਪੰਡਿਤ, ਅਵਤਾਰ ਰਾਜਾ, ਮਾਸਟਰ ਜ਼ਸਵਿੰਦਰ, ਸੋਹਨ ਲਾਲ, ਮੋਹਨ ਲਾਲ, ਧਰਮਿੰਦਰ ਕਲਸੀ, ਕਮਲਜੀਤ ਕੁਮਾਰ, ਰਵਿੰਦਰ ਕੁਮਾਰ, ਅਸ਼ੋਕ ਕੁਮਾਰ, ਪਵਨ ਵਿਰਦੀ, ਨੀਰਜ ਗੈਂਦ, ਅਜੇ ਰਾਣਾ, ਜਤਿੰਦਰ ਕੁਮਾਰ, ਅਨੂਪ ਸ਼ਰਮਾ, ਚਰਨਜੀਤ ਕੌਰ, ਰਜਿੰਦਰ ਸ਼ਰਮਾ, ਸੰਦੀਪ ਸ਼ੇਰੂ, ਗਗਨਦੀਪ, ਸੁਰਜੀਤ ਕੌਰ, ਜੀਤ ਕੌਰ, ਗੁਰਬਖਸ਼ ਕੌਰ, ਬਚਨ ਕੌਰ, ਸਤਿਆ ਦੇਵੀ, ਕ੍ਰਿਸ਼ਨਾ, ਪ੍ਰੀਤਮ ਕੌਰ, ਅਮ੍ਰਿਤ ਕੌਰ, ਕਮਲੇਸ਼ ਕੌਰ, ਭੁਪਿੰਦਰ ਕੌਰ, ਕ੍ਰਿਸ਼ਨਾਂ ਦੇਵੀ, ਸੁਮਿੱਤਰਾ ਦੇਵੀ, ਛਿੰਦੋ, ਭੋਲਾ, ਨੀਲਮ ਰਾਣੀ, ਸੁਨੀਤਾ ਰਾਣੀ, ਰਾਜੂ ਰਾਣੀ, ਕਮਲਾ ਰਾਣੀ, ਪ੍ਰਿਆ, ਰਾਧਿਕਾ, ਪੁਸ਼ਕਰ ਬਰਜਾਤਾ ਅਤੇ ਮੁਹੱਲਾ ਨਿਵਾਸੀ ਵੱਡੀ ਗਿਣਤੀ ਵਿਚ ਹਾਜਰ ਸਨ।

LEAVE A REPLY

Please enter your comment!
Please enter your name here