ਪ੍ਰਤਾਪ ਨਗਰ ਦੀ ਕਮੇਟੀ ਨੇ ਆਪਣੀਆਂ ਮੁਸ਼ਕਲਾਂ ਸਬੰਧੀ ਮੇਅਰ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਨਗਰ ਨਿਗਮ ਦੇ ਵਾਰਡ ਨੰਬਰ 50 ਦੇ ਮੁਹੱਲਾ ਪ੍ਰਤਾਪ ਨਗਰ ਦੀ ਮੁਹੱਲਾ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੇ ਕੋਂਸਲਰ ਸੁਰੇਖਾ ਬਰਜਾਤਾ ਦੀ ਅਗਵਾਈ ਵਿੱਚ ਮੇਅਰ ਸ਼ਿਵ ਸੂਦ ਨੂੰ ਮਿਲ ਕੇ ਮੁਹੱਲੇ ਦੀਆਂ ਮੁਸ਼ਕਲਾਂ ਸਬੰਧੀ ਮੰਗ ਪੱਤਰ ਦਿਦੰਆਂ ਦੱਸਿਆ ਕਿ ਪ੍ਰਤਾਪ ਨਗਰ ਦੀ ਗਲੀ ਨੰਬਰ 1 ਅਤੇ 2 ਦੇ ਸੀਵਰੇਜ਼ ਨੂੰ ਮੇਨ ਸੀਵਰੇਜ਼ ਨਾਲ ਜ਼ੋੜਿਆ ਜਾਵੇ ਅਤੇ ਰਹਿੰਦੇ ਮੁਹੱਲਿਆਂ ਵਿੱਚ ਸੀਵਰੇਜ਼ ਅਤੇ ਪੀਣ ਵਾਲੇ ਪਾਣੀ ਦੀ ਸੁਵਿਧਾ ਉਪਲਬੱਧ ਕਰਵਾਈ ਜਾਵੇ।ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਇਸ ਮੋਕੇ ਤੇ ਦਸਿੱਆ ਕਿ ਸੀਵਰੇਜ਼ ਬੋਰਡ ਨਾਲ ਤਾਲਮੇਲ ਕਰਕੇ ਇਸ ਸੀਵਰੇਜ਼ ਦੀ ਲਾਈਨ ਨੂੰ ਮੇਨ ਸੀਵਰੇਜ਼ ਨਾਲ ਜਲਦ ਹੀ ਜ਼ੋੜਿਆ ਜਾਵੇਗਾ। ਬਾਕੀ ਰਹਿੰਦੇ ਮੁਹੱਲਿਆਂ ਵਿੱਚ ਪੀਣ ਵਾਲਾ ਪਾਣੀ ਅਤੇ ਸੀਵਰੇਜ਼ ਦੀ ਸੁਵਿਧਾ ਦੇਣ ਲਈ ਕੇਂਦਰ ਸਰਕਾਰ ਦੀ ਅਮ੍ਰਿਤ ਯੋਜਨਾ ਤਹਿਤ ਕੰਮ ਕਰਵਾਇਆ ਜਾਵੇਗਾ।

Advertisements

ਪੰਜਾਬ ਸਰਕਾਰ ਵੱਲੋਂ ਅਮ੍ਰਿਤ ਯੋਜਨਾ ਵਿੱਚ ਆਪਣਾ ਬਣਦਾ ਹਿੱਸਾ ਨਾ ਪਾਉਣ ਕਰਕੇ ਕੰਮ ਵਿੱਚ ਦੇਰੀ ਹੋ ਰਹੀ ਹੈ। ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਹ ਅਮ੍ਰਿਤ ਯੋਜਨਾ ਅਧੀਨ ਕਰਵਾਏ ਜਾਣ ਵਾਲੇ ਜਲ ਸਪਲਾਈ ਅਤੇ ਸੀਵਰੇਜ਼ ਦੇ ਪ੍ਰੋਜੈਕਟ ਵਿੱਚ ਆਪਣਾ ਬਣਦਾ ਹਿੱਸਾ ਪਾ ਕੇ ਇਸ ਪ੍ਰੋਜੈਕਟ ਨੂੰ ਮੁਕੰਮਲ ਕੀਤਾ ਜਾਵੇ ਤਾਂ ਜ਼ੋ ਸ਼ਹਿਰ ਵਿੱਚ ਇਸ ਸੁਵਿਧਾ ਤੋਂ ਵਾਂਝੇ ਲੋਕਾਂ ਨੂੰ ਇਸ ਦੀ ਸੁਵਿਧਾ ਉਪਲਬੱਧ ਕਰਵਾਈ ਜਾ ਸਕੇ।  ਮੁਹੱਲਾ ਵੈਲਫੇਅਰ ਕਮੇਟੀ ਪ੍ਰਤਾਪ ਨਗਰ ਵਾਰਡ ਨੰਬਰ 50 ਦੇ ਮੈਬਰਾਂ ਵਿੱਚੋ ਡਾ: ਪ੍ਰਵੀਨ, ਮੇਹਰ ਸਿੰਘ, ਸ਼ੁਸ਼ੀਲ ਕੁਮਾਰ ਸ਼ਰਮਾ, ਗੋਪਾਲ ਡੋਗਰਾ, ਪ੍ਰੀਥਵੀ ਰਾਜ, ਅਨੂਪ ਕੁਮਾਰ ਪੂੰਜ, ਵਿਕਰਮ ਸਿੰਘ, ਚਮਨ ਲਾਲ ਲੱਠ ਵੀ ਇਸ ਮੋਕੇ ਤੇ ਹਾਜਰ ਸਨ।

LEAVE A REPLY

Please enter your comment!
Please enter your name here