ਫ਼ਲਾਂ ਨੂੰ ਕੈਲਸ਼ੀਅਮ ਕਾਰਬਾਈਡ ਨਾਲ ਨਾ ਪਕਾਇਆ ਜਾਵੇ : ਡਾ. ਨਰੇਸ਼

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਨਰੇਸ਼ ਕੁਮਾਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਭੂੰਗਾ ਡਾ. ਸਰਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸਾਂਝੇ ਤੌਰ ‘ਤੇ ਬਲਾਕ ਪੱਧਰ ਦਾ ਜਾਗਰੂਕਤਾ ਕੈਂਪ ਪਿੰਡ ਨੀਲਾ ਨਲੋਆ ਬਲਾਕ ਹਰਿਆਣਾ ਵਿਖੇ ਲਗਾਇਆ ਗਿਆ। ਕੈਂਪ ਵਿੱਚ ਕਿਸਾਨਾਂ ਨੂੰ ਸੁਰੱਖਿਅਤ ਫ਼ਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਲਈ ਕੀਟਨਾਸ਼ਕਾਂ ਦੀ ਸੁਚੱਜੀ ਅਤੇ ਘੱਟ ਤੋਂ ਘੱਟ ਵਰਤੋਂ ਸਬੰਧੀ ਫਲਾਂ ਜਿਵੇਂ ਅੰਬ, ਕੇਲਾ ਅਤੇ ਪਪੀਤਾ ਨੂੰ ਕੈਲਸ਼ੀਅਮ ਕਾਰਬਾਈਡ ਨਾਲ ਨਾ ਪਕਾ ਕੇ ਏਥੀਫਾਨ ਨਾਲ ਪਕਾਉਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਕਿਸਾਨਾਂ ਨੂੰ ਹੋਰ ਬਾਗਬਾਨੀ ਅਤੇ ਖੇਤੀਬਾੜੀ ਫ਼ਸਲਾਂ ਲਈ ਖਾਦਾਂ ਤੇ ਕੀਟਨਾਸ਼ਕਾਂ ਦੀ ਧੜਾਧੜ ਵਰਤੋਂ ਕਰਨ ਨਾਲ ਹੋਣ ਵਾਲੇ ਨੁਕਸਾਨ ਅਤੇ ਬਚਾਅ ਸਬੰਧੀ ਦੱਸਿਆ ਗਿਆ।

Advertisements

-ਕਿਹਾ, ਅੰਬ, ਕੇਲਾ ਅਤੇ ਪਪੀਤਾ ਵਰਗੇ ਫਲਾਂ ਨੂੰ ਏਥੀਫਾਨ ਨਾਲ ਪਕਾਉਣਾ ਫਾਇਦੇਮੰਦ  

ਕੈਂਪ ਦੌਰਾਨ ਮਾਹਿਰਾਂ ਵਲੋਂ ‘ਸੁਰੱਖਿਅਤ ਸਬਜ਼ੀ ਮੁਹਿੰਮ’ ਅਧੀਨ ਰੋਜ਼ਾਨਾ ਖੁਰਾਕ ਵਿੱਚ 300 ਗਰਾਮ ਤਾਜ਼ੀਆਂ ਸਬਜ਼ੀਆਂ, ਜਿਨਾਂ ਵਿੱਚ 120 ਗ੍ਰਾਮ ਹਰੀਆਂ ਪੱਤੇਦਾਰ, 90 ਗ੍ਰਾਮ ਜੜਾਂ ਵਾਲੀਆਂ ਅਤੇ 90 ਗ੍ਰਾਮ ਹੋਰ ਸਬਜ਼ੀਆਂ ਦਾ ਸੇਵਨ ਕਰਨ ਦੀ ਸਿਫਾਰਸ਼ ਕੀਤੀ ਗਈ। ਇਸ ਲਈ ਜ਼ਹਿਰਾਂ ਰਹਿਤ ਸਬਜ਼ੀਆਂ ਦੀ ਕਾਸ਼ਤ ਲਈ ਘਰੇਲੂ ਬਗੀਚੀ ਅਤੇ ਛੱਤ ਬਗੀਚੀ ਲਗਾਉਣ ਸਬੰਧੀ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਗਿਆ। ਕੈਂਪ ਵਿੱਚ ‘ਮਿਸ਼ਨ ਗਰੀਨਿੰਗ’ ਤਹਿਤ ਕਿਸਾਨਾਂ ਨੂੰ ਫ਼ਲਦਾਰ ਅਤੇ ਹੋਰ ਵੱਖ-ਵੱਖ ਕਿਸਮਾਂ ਦੇ ਬੂਟੇ ਵੀ ਵੰਡੇ ਗਏ। ਕੈਂਪ ਵਿੱਚ ਬਾਗਬਾਨੀ ਵਿਕਾਸ ਅਫ਼ਸਰ ਡਾ. ਪਰਮਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਸੰਦੀਪ ਸਿੰਘ, ਡਾ. ਜਸਵਿੰਦਰ ਕੌਰ, ਮਾਸਟਰ ਤਰਸੇਮ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ਸ਼ਾਮਲ ਸਨ

LEAVE A REPLY

Please enter your comment!
Please enter your name here