ਸਿਵਲ ਸਰਜਨ ਦਫਤਰ ਦੇ ਮੁਲਾਜਮਾ ਨੇ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਪੰਜਾਬ ਸਰਕਾਰ ਵਲੋਂ ਦਿਨੋ ਦਿਨ ਮੁਲਾਜਮਾਂ ਵਿਰੁੱਧ ਬੇਤਹਾਸ਼ਾ ਟੈਕਸ ਲਾਉਣ ਤੇ ਮੁਲਾਜਮਾ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਤੇ ਪਿਛਲੇ ਦਿਨੀ 200 ਰੁਪਏ ਵਿਕਾਸ ਟੈਕਸ ਲਗਾਕੇ ਮੁਲਾਜਮਾ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ  ਇਸ ਸਬੰਧ ਵਿੱਚ ਅੱਜ ਸਿਵਲ ਸਰਜਨ ਦਫਤਰ ਦੇ ਸਮੂਹ ਮੁਲਾਜਮਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਰੈਲੀ ਕੀਤੀ ਤੇ  ਜੰਮ ਕੇ ਨਾਰੇ ਬਾਜੀ ਕੀਤੀ ।  ਇਸ ਮੋਕੇ ਪੈਰਾ ਮੈਡੀਕਲ ਦੇ ਅਰਗੇਨਾਈਜਰ ਬਸੰਤ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਭੁੱਖੀ ਨੰਗੀ ਹੋ ਚੁੱਕੀ ਹੈ ਤੇ ਹੁਣ ਮੁਲਾਜਮਾ ਦੇ ਬੇਵਜਾ ਟੈਕਸ ਲਗਾ ਕੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਜੋ ਕਿ ਮੁਲਾਜਮ ਵਰਗ ਕਦੀ ਵੀ ਬਰਦਾਸ਼ਤ ਨਹੀ ਕਰੇਗਾ ।

Advertisements

ਇਸ ਮੋਕੇ ਪੈਰਾ ਮੈਡੀਕਲ ਦੇ ਪ੍ਰਧਾਨ ਰਣਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾ  ਤੋ ਕੋਈ ਮਹਿਗਾਈ ਭੱਤੇ  ਦੀ ਕਿਸ਼ਤ ਨਹੀ ਦਿੱਤੀ ਤੇ ਚੋਣਾ ਵੇਲੇ ਵਾਅਦਾ ਕੀਤਾ ਸੀ ਕਿ ਹਰ ਘਰ ਵਿੱਚ ਨੌਕਰੀ, ਕਿਸਾਨਾ ਦੀ ਆਤਮ ਹੱਤਿਆ  ਤੇ ਨਾਸ਼ਾ ਜੋ ਪੰਜਾਬ ਵਿੱਚ ਸ਼ਰੇਆਮ ਵਿੱਕ ਰਿਹਾ ਉਹਨਾ ਤੋ ਮੁੱਕਰ ਗਈ ਹੈ  । ਦਿਨੋ ਦਿਨ ਪੰਜਾਬ ਸਰਕਾਰ ਦੇ ਖਿਲਾਫ ਮੁਲਜਾਮਾ ਦਾ ਰੋਸ ਵਧਦਾ ਜਾ ਰਿਹਾ ਹੈ ਸਰਕਾਰ ਵੱਲੋ ਮੁਲਾਜਮਾ ਦਾ ਧਿਆਨ ਭੱਟਕਾਉਣ ਲਈ ਕਦੀ ਡੋਪ ਟੈਸਟ ਤੇ ਹੋਰ ਕਈ ਤਰੀਕਿਆ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਹੈ  ਇਸ ਮੋਕੇ ਉਹਨਾ ਪੰਜਾਬ ਸਰਕਾਰ ਨੂੰ ਚੇਤਵਾਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜਮ ਮਾਰੂ ਨੀਤੀਆ ਨਾ ਬੰਦ ਕੀਤੀਆ ਤੇ ਪੰਜਾਬ ਦਾ ਮੁਲਜਾਮ ਵੱਡੇ ਪੱਧਰ ਤੇ ਸੰਘਰਸ਼ ਕਰੇਗਾ  ਤੇ ਇਸ ਖਮਿਆਜਾ 2019 ਵਿੱਚ ਭੁਗਤਣਾ ਪਵੇਗਾ ।

ਇਸ ਮੋਕੇ ਮਨਿਸਟੀਰੀਅਲ ਸਟਾਫ ਵੱਲੋ ਰਜਿੰਦਰ ਕੋਰ, ਡਰਾਇਵਰ ਯੂਨੀਅਨ ਵੱਲੋ ਪਰਮਜੀਤ ਸਿੰਘ, ਸਰਵਪ੍ਰੀਤ ਸਿੰਘ, ਜਸਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਦੇਵ ਰਾਜ ਸਿੱਧੂ, ਅਸ਼ੋਕ ਕੁਮਾਰ, ਸੰਜੀਵ ਕੁਮਾਰ ਜਨਰਲ ਸਕੱਤਰ, ਵੀਨਾ, ਜੋਤੀ, ਬਿਮਲਾਦੇਵੀ, ਸੁਮਨ ਸੇਠੀ ਗਗਨ, ਰਕੇਸ਼ ਕੁਮਾਰ,  ਵਿਸ਼ਾਲ ਪੁਰੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here