‘ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ’ ਦਾ ਨਤੀਜਾ ਰਿਹਾ ਸ਼ਾਨਦਾਰ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਕਰਨਲ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਚੱਲ ਰਹੇ ਸਰਕਾਰੀ ਕਾਲਜ ‘ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ’ ਦੇ ਵਿਦਿਆਰਥੀਆਂ ਨੇ ਪੀ.ਟੀ. ਯੂ. ਦੇ ਸੈਸ਼ਨ 2017-18 ਦੀ ਨਵੰਬਰ 2017 ਦੀ ਲਈ ਗਈ ਪ੍ਰੀਖਿਆ ਦੇ ਨਤੀਜਿਆਂ ਵਿੱਚ ਮੈਰਿਟ ਲਿਸਟ ਹਾਸਲ ਕੀਤੀ ਹੈ। ਉਹਨਾਂ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

Advertisements

ਕੰਪਿਊਟਰ ਵਿਭਾਗ ਦੇ ਮੁੱਖੀ ਪ੍ਰੋਫੈਸਰ ਪ੍ਰਮਿੰਦਰ ਕੌਰ ਨੇ ਦੱਸਿਆ ਕਿ ਇੰਸਟੀਚਿਊਟ ਦੇ 20 ਵਿਦਿਆਰਥੀ ਆਈ.ਕੇ. ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੀ ਮੈਰਿਟ ਲਿਸਟ ਵਿੱਚ ਸ਼ਾਮਲ ਹਨ। ਉਹਨਾਂ ਦੱਸਿਆ ਕਿ ਪਿੰਕੀ ਵਰਮਾ ਨੇ 91.3 ਫੀਸਦੀ ਅੰਕ ਲੈ ਕੇ ਦੂਸਰਾ, ਪੂਨਮ ਦੇਵੀ ਨੇ 87.5 ਫੀਸਦੀ ਅੰਕ ਲੈ ਕੇ ਛੇਵਾਂ, ਹਰਪ੍ਰੀਤ ਕੌਰ, ਸਰੀਤਾ ਕਟੋਚ ਤੇ ਸਿਮਰਨ ਨੇ 85 ਫੀਸਦੀ ਅੰਕ ਲੈ ਕੇ 10ਵਾਂ ਸਥਾਨ, ਡੋਲੀ ਨੇ 87.5 ਫੀਸਦੀ ਅੰਕ ਲੈ ਕੇ ਪਹਿਲਾ, ਮਨਦੀਪ ਕੌਰ, ਕ੍ਰਿਸ਼ਨਾ ਤੇ ਸੁਖਦੀਪ ਸਿੰਘ ਨੇ 85.7 ਫੀਸਦੀ ਅੰਕ ਲੈ ਕੇ ਤੀਸਰਾ, ਰੀਤੂ ਤੇ ਗੁਰਪ੍ਰੀਤ ਸਿੰਘ ਨੇ 83.9 ਫੀਸਦੀ ਅੰਕ ਲੈ ਕੇ ਪੰਜਵਾਂ, ਸੰਦੀਪ ਸਿੰਘ, ਮੀਨਾ ਕੁਮਾਰੀ ਅਤੇ ਪੂਨਮ ਰਾਣੀ ਨੇ 83.2 ਫੀਸਦੀ ਅੰਕ ਲੈ ਕੇ ਸੱਤਵਾਂ ਸਥਾਨ ਹਾਸਲ ਕੀਤਾ।

LEAVE A REPLY

Please enter your comment!
Please enter your name here