ਦਸਤ ਪ੍ਰਭਾਵਿਤ ਖੇਤਰਾਂ ਵਿੱਚ ਸਿਹਤ ਵਿਭਾਗ ਦੀ ਦਸਤਕ, ਵੱਖ-ਵੱਖ ਮੁਹੱਲਿਆ ਵਿੱਚ ਜਾ ਕੇ ਲੋਕਾਂ ਨੂੰ ਕੀਤਾ ਜਾਗਰੂਕ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂ। ਦਸਤ ਪ੍ਰਭਾਵਿਤ ਖੇਤਰਾਂ ਵਿੱਚ ਸਿਹਤ ਵਿਭਾਗ ਸਰਗਰਮ ਹੁੰਦੇ ਹੋਏ ਅੱਜ ਸਿਵਲ ਸਰਜਨ ਡਾ. ਰੇਨੂੰ ਸੂਦ ਅਤੇ ਉਹਨਾਂ ਟੀਮ ਵੱਲੋ ਖੁੱਦ ਦਸਤਕ ਦੇ ਕੇ ਮਹੁੱਲਾ ਲਾਭ ਨਗਰ , ਸੁਭਾਸ਼ ਨਗਰ , ਕਮਾਲਪੁਰ , ਰਾਜਸਥਾਨੀ ਕਲੋਨੀ ਪ੍ਰਭਾਵਿਤ ਲੋਕਾਂ ਦਾ ਹਾਲ ਜਾਣਿਆ ਤੇ, ਉਹਨਾਂ ਦੱਸਿਆ ਕਿ ਵਿਭਾਗ ਦੀਆਂ  15 ਟੀਮਾਂ ਵੱਲੋ ਘਰ ਘਰ ਜਾ ਕੇ ਸਰਵਿਲੈਸ਼ ਦੇ ਨਾਲ ਕਲੋਰੀਨ ਦੀਆਂ ਗੋਲੀਆਂ ਦੇ ਕੇ ਦਸਤਾਂ ਦੋਰਾਨ ਪੀਣ ਵਾਲੇ ਪਾਣੀ ਨੂੰ ਉਬਾਲ ਕੇ ਜਾਂ ਕਲੋਰੀਨੇਟ ਕਰਕੇ ਪੀਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ । ਜਿਥੇ  ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋ ਅੱਜ ਨਿੱਜੀ ਤੋਰ ਤੇ ਇਹਨਾਂ ਖੇਤਰਾਂ ਵਿੱਚ ਜਾ ਕੇ ਪ੍ਰਭਾਵਿਤ ਲੋਕਾਂ ਦਾ ਹਾਲ ਚਾਲ ਪੁਛਿਆਂ ਉਥੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਮਰੀਜਾਂ ਦਾ ਹਾਲ ਜਾਨਣ ਲਈ ਸਾਬਕਾਂ ਕੇਦਰੀ ਸਿਹਤ ਮੰਤਰੀ  ਸੰਤੋਸ਼ ਚੋਧਰੀ ਅਤੇ  ਡਾ ਸਵਾਨੀ ਅਰੋੜਾ ਪੁਰੀ , ਦੀਪਕ ਪੁਰੀ ਵਿਸ਼ੇਸ ਤੋਰ ਤੇ ਪਹੁੰਚੇ ਅਤੇ ਮਰੀਜਾਂ ਦੇ ਨਾਲ ਉਹਨਾਂ ਦੇ ਕੀਤੇ  ਇਲਾਜ ਸਬੰਧੀ ਜਾਣਕਾਰੀ ਹਾਸਲ ਕੀਤੀ ।

Advertisements

ਇਸ ਮੋਕੇ ਉਹਨਾਂ ਨਾਲ ਪਰਮਜੀਤ ਸਿੰਘ ਪੰਮਾ , ਬਬਲੂ ਪੁਰੀ , ਰੋਹਿਤ ਖੁੱਲਰ , ਰਮਨ ਕਪੂਰ ਅਤੇ ਕਰਮਵੀਰ ਬਾਲੀ ਵੀ ਹਾਜਰ ਸਨ । ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਵੱਲੋ ਸ਼ਹਿਰ ਵਿੱਚ ਡਾਇਰੀਆਂ ਪ੍ਰਭੀਵਿਤ ਖੇਤਰਾਂ ਵਿੱਚ ਪਹੁੰਚ ਕਿ ਉ. ਆਰ. ਐਸ. ਪੈਕਟ ਅਤੇ ਪਾਣੀ ਸਾਫ ਕਰਨ ਲਈ ਕਲੋਰੀਨ ਦੀਆਂ ਗੋਲੀਆਂ ਮੁਹੀਆਂ ਕਰਵਾਈਆਂ ਜਾ ਰਹੀਆ ਹਨ । ਵਿਭਾਗ ਪਹਿਲਾਂ ਹੀ 4 ਲੱਖ ਦੇ ਕਰੀਬ ਕਲੋਰੀਨ ਦੀਆਂ ਗੋਲੀਆਂ ਪ੍ਰਾਪਤ ਕਰ ਚੁੱਕਾ  ਹੈ । ਇਕ ਕਲੋਰੀਨ ਦੀ ਗੋਲੀ 20 ਲੀਟਰ ਪੀਣ ਵਾਲੇ ਪਾਣੀ ਪਾ ਕੇ ਵਰਤੋ ਕੀਤੀ ਜਾ ਸਕਦੀ ਹੈ ।

ਘਰ ਵਿੱਚ ਡਾਇਰੀਏ ਤੋ ਬਚਣ ਲਈ ਪਾਣੀ ਉਬਾਲ ਕੇ ਪੀਂਣਾ ਚਾਹੀਦਾ ਹੈ,ਬਜਾਰੀ ਪਦਾਰਥਾਂ ਦੇ ਖਾਣ ਪੀਣ ਤੋ ਪਰਹੇਜ, ਖੁੱਲੇ ਵਿੱਚ ਵਿਕ ਰਹੇ ਖਾਣ ਵਾਲੇ ਪਦਾਰਥਾਂ ਤੋ ਪਰਹੇਜ ,ਹੱਥਾਂ ਦੀ ਸਫਾਈ ਦਾ ਪੂਰਾ ਧਿਆਨ ਅਤੇ ਬੱਚਿਆ ਨੂੰ ਦਸਤ ਹੋਣ ਤੇ ਤਰੁੰਤ ਉ ਆਰ ਐਸ ਦਾ ਘੋਲ ਦੇਣ ਦੇ ਨਾਲ ਪੀਣ ਵਾਲੇ ਪਾਣੀ ਦੇ ਸਰੋਤਾਂ ਦਾ ਆਲਾ ਦੁਆਲਾਂ ਸਾਫ ਸੁਥਰਾਂ ਰੱਖਣ ਨਾਲ ਤੇ ਅਸੀ ਇਹਨਾਂ ਬਿਮਾਰੀਆਂ ਤੋ ਬਚ ਸਕਦੇ ਹਾਂ । ਪ੍ਰਭਾਵਿਤ ਖੇਤਰ ਦੋਰਾ ਕਰਨ ਸਮੇ ਉਹਨਾਂ ਨਾਲ ਡਾ ਰਜਿੰਦਰ ਰਾਜ , ਡਾ ਜੀ ਐਸ ਕਪੂਰ, ਰਣਜੀਤ ਸਿੰਘ ਇਨੰਸਪੈਕਟਰ ਗੁਰਵਿੰਦਰ ਸ਼ਾਨੇ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here