ਪੀਣ ਵਾਲੇ ਪਾਣੀ ਦੀਆਂ ਪਾਈਪਾਂ ਦੀ ਮੈਂਟੀਨੈਸ ਕਾਰਨ ਟਿਊਬਵੈਲ ਚਲਾਉਣ ਦੇ ਸਮੇਂ ਵਿੱਚ ਤਬਦੀਲੀ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਦੀ ਮੈਂਟੀਨੈਂਸ ਨੂੰ ਮੁੱਖ ਰਖਦੇ ਹੋਏ ਨਗਰ ਨਿਗਮ ਦੇ ਟਿਊਬਵੈਲਾਂ ਨੂੰ ਚਲਾਉਣ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ।

Advertisements

ਜਿਸ ਅਨੁਸਾਰ ਸਵੇਰੇ 05:00 ਤੋਂ ਸਵੇਰੇ 09:00 ਵਜੇ ਤੱਕ ਅਤੇ ਸ਼ਾਮ 06:00 ਵਜੇ ਤੋਂ ਰਾਤ 09:00 ਵਜੇ ਤੱਕ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੀਣ ਵਾਲੇ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਅਤੇ ਸ਼ਹਿਰ ਵਿਚ ਫ਼ੈਲੇ ਡਾਇਰੀਆ ਦੀ ਬਿਮਾਰੀ ਨੂੰ ਦੇਖਦੇ ਹੋਏ ਪੀਣ ਵਾਲੇ ਪਾਣੀ ਦੀ ਵਰਤੋਂ ਉਬਾਲ ਕੇ ਕਰਨ।

1 COMMENT

  1. Sir,Amrit yojna naam di sceem lagu kity see100%seavrej ke liye two year se dhake kha rahe hain koye jawab nahin.jab se Nager Nigam bana hai Hoshiar pur city ko barbad kar diya he?

LEAVE A REPLY

Please enter your comment!
Please enter your name here