ਤੀਕਸ਼ਨ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ, ਦਿੱਤੀ ਜਿਲੇ ਵਿੱਚ ਫੈਲੇ ਡਾਇਰਿਆ ਦੀ ਜਾਣਕਾਰੀ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਸਾਬਕਾ ਕੈਬਿਨੇਟ ਮੰਤਰੀ ਤੀਕਸ਼ਨ ਸੂਦ ਨੇ ਆਪਣੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਫੈਲੇ ਹੈਸੇ ਦੇ ਪ੍ਰਕੋਪ ਨਾਲ ਪੀੜਿਤ ਮਰੀਜਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ। ਜੋਕਿ ਭਾਰੀ ਚਿੰਤਾ ਦਾ ਕਾਰਣ ਹੈ। ਸੱਤਾਧਾਰੀ ਧਿਰ ਦੇ ਲੋਕਲ ਲੀਡਰ ਨੂੰ ਇਸਦੇ ਹੱਲ ਦੀ ਘੱਟ ਫਿਕਰ ਹੈ ਅਤੇ ਦਿਖਾਵੇਬਾਜੀ ਜਿਆਦਾ ਕਰ ਰਹੇ ਹਨ। ਜਿਸ ਨਾਲ ਸਮੱਸਿਆ ਹੋਰ ਉਲਝਦੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸ਼ਹਿਰ ਦੇ ਮੌਜੂਦਾ ਹਾਲਾਤ ਬਾਰੇ ਉਹਨਾਂ ਨੇ ਇੱਕ ਪੱਤਰ ਮੁੱਖ ਮੰਤਰੀ ਪੰਜਾਬ ਕੈਬਿਨੇਟ ਅਮਰਿੰਦਰ ਸਿੰਘ ਨੂੰ ਭੇਜਿਆ ਹੈ ਅਤੇ ਉਸਦੀ ਇੱਕ ਕਾਪੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਵੀ ਭੇਜੀ ਹੈ। ਜਿਸ ਵਿੱਚ ਹੁਸ਼ਿਆਰਪੁਰ ਵਿੱਚ ਫੈਲੇ ਡਾਇਰਿਆ/ਹੈਜ਼ੇ ਦੇ ਪ੍ਰਕੋਪ ਤੇ ਕਾਬੂ ਪਾਉਣ ਲਈ ਨਿੱਜੀ ਧਿਆਨ ਦੇਣ ਲਈ ਆਖਿਆ ਗਿਆ ਹੈ। ਕਿਉਂਕਿ ਹੇਠਲੇ ਪੱਧਰ ਤੇ ਪ੍ਰਬੰਧਾ ਦੀ ਘਾਟ ਪੂਰੀ ਨਹੀਂ ਕੀਤਾ ਜਾ ਰਹੀ। ਉਹਨਾਂ ਨੇ ਇਸ ਪੱਤਰ ਵਿੱਚ ਮੁੱਖ ਮੰਤਰੀ ਨੂੰ ਇਸਦੇ ਕਾਰਣਾਂ ਨੂੰ ਛੇਤੀ ਦਰੁਸਤ ਕਰਵਾਉਣ ਅਤੇ ਅਣਗਹਿਲੀ ਕਰਨ ਵਾਲੇ ਅਫਸਰਾਂ ਦੇ ਖਿਲਾਫ ਇੰਨਕਵਾਰੀ ਕਰਕੇ ਕਾਰਵਾਈ ਕਰਨ ਲਈ ਕਿਹਾ ਹੈ ਅਤੇ ਪੀੜਿਤ ਪਰਿਵਾਰਾਂ ਨੂੰ ਮੁਆਵਜਾ ਦੇਣ ਦੀ ਮੰਗ ਕੀਤੀ ਹੈ। ਉਹਨਾਂ ਆਖਿਆ ਕਿ ਭਾਵੇ ਲੋਕਲ ਮੰਤਰੀ ਕਿੰਨੇ ਵੀ ਦਾਵੇ ਕਰੀ ਜਾਣ ਕਿ ਸਿਹਤ ਵਿਭਾਗ ਅਤੇ ਸਥਾਨਿਕ ਸਰਕਾਰ ਦੇ ਅਧਿਕਾਰੀ ਬਹੁਤ ਵਧੀਆਂ ਕੰਮ ਕਰ ਹਨ ਪਰ ਸਵਾਲ ਇਹ ਹੈ ਕਿ ਜੇਕਰ ਇਹਨਾਂ ਦੀ ਕਾਰਗੁਜਾਰੀ ਵਧੀਆ ਹੈ ਤਾਂ ਇੰਨੀਆ ਮੌਤਾਂ ਕਿਉਂ ਹੋ ਗਈਆ ਹਨ।

Advertisements

– ਸਰਕਾਰੀ ਵਿਭਾਗਾਂ ਦੀ ਅਣਗਿਹਲੀ ਕਰਕੇ ਹੋਈਆਂ ਮੌਤਾਂ ਸੰਬੰਧੀ ਲੋਕਲ ਮੰਤਰੀ ਲੋਕਾਂ ਨੂੰ ਪਾ ਰਹੇ ਹਨ ਭਰਮ ਵਿੱਚ 

ਇਸ ਸੰਵੇਦਨਸ਼ੀਲ ਮੌਕੇ ਤੇ ਸੁੰਦਰ ਸ਼ਾਮ ਅਰੋੜਾ ਵਲੋਂ ਇਹ ਕਹਿ ਕੇ ਪੱਲਾ ਝਾੜ ਦੇਣਾ ਕਿ ਪ੍ਰਧਾਨਮੰਤਰੀ ਮੋਦੀ ਸਾਹਿਬ ਨੇ ਅਜਿਹੇ ਕੇਸਾਂ ਵਿੱਚ ਕਿੰਨੇ ਮੁਆਵਜੇ ਦਿੱਤੇ ਹਨ। ਸਰਾ ਸਰਾ ਮਾਨਵਤਾ ਦੇ ਮੂੰਹ ਤੇ ਚਪੇੜ ਹੈ। ਉਹਨਾਂ ਨੂੰ ਪਤਾ ਹੋਣਾ ਚਾਹਿਦਾ ਹੈ ਕਿ ਸਿਹਤ ਅਤੇ ਲੋਕਲਬਾਡੀ ਵਿਭਾਗ ਪੰਜਾਬ ਸਰਕਾਰ ਦੇ ਮਹਿਕਮੇ ਹਨ ਅਤੇ ਦੋਨਾਂ ਵਿਭਾਗਾਂ ਵਿੱਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਉਹਨਾਂ ਨੇ ਆਪਣੀ ਮਰਜੀ ਨਾਲ ਅਧਿਕਾਰੀ ਅਤੇ ਕਰਮਚਾਰੀ ਲਗਾਏ ਹੋਏ ਹਨ। ਕਾਂਗਰਸ ਸਰਕਾਰ ਨੂੰ ਬਣੇ ਲੰਬਾ ਅਰਸਾ ਹੋ ਗਿਆ ਹੈ। ਉਹਨਾਂ ਵਲੋਂ ਪਿਛਲੇ ਸਰਕਾਰ ਦੀਆਂ ਕਮੀਆਂ ਦੱਸ ਕੇ ਆਪਣੀ ਜੁੰਮੇਵਾਰੀ ਟਾਲੀ ਨਹੀਂ ਜਾ ਸਕਦੀ। ਜਦੋਂ ਵੀ ਕੇਂਦਰ ਨਾਲ ਸੰਬੰਧਿਤ ਅਣਹੋਣੀ ਅਤੇ ਹਾਦਸੇ ਹੋਏ ਹਨ। ਜਿਵੇਂ ਰੇਲ ਵਿਭਾਗ ਅਤੇ ਹੋਰ ਕੇਂਦਰ ਦੇ ਵਿਭਾਗਾਂ ਨਾਲ ਸੰਬੰਧਿਤ ਹਾਦਸੇ ਹੋਏ ਹਨ। ਉਹਨਾਂ ਵਿੱਚ ਮਰਨ ਵਾਲੇ ਲੋਕਾਂ ਲਈ ਆਸ਼ਰਿਤਾ ਨੂੰ ਕੇਂਦਰ ਸਰਕਾਰ ਵਲੋਂ ਮੁਆਵਜਾ ਦਿੱਤਾ ਜਾਦਾ ਹੈ।
ਉਹਨਾਂ ਹੋਰ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਜਦੋਂ ਕੋਈ ਵੀ ਲੋਕਾਂ ਦਾ ਨੁਕਸਾਨ ਜਾਂ ਹਾਦਸਾ ਹੁੰਦਾ ਤਾਂ ਪੰਜਾਬ ਸਰਕਾਰ ਵਲੋਂ ਤੁਰੰਤ ਮੁਆਵਜਾ ਦਿੱਤਾ ਜਾਂਦਾ ਰਿਹਾ ਹੈ। ਉਹਨਾਂ ਕਿਹਾ ਕਿ ਹੁਸ਼ਿਆਰਪੁਰ ਵਿੱਚ ਵੀ ਜਦੋਂ ਕੋਈ ਹਾਦਸੇ ਹੋਏ ਹਨ ਤਾਂ ਉਹਨਾਂ ਨੇ ਮੁੱਖ ਮੰਤਰੀ ਕੋਲ ਜਾ ਕੇ ਪੀੜਿਤਾਂ ਦੇ ਕੇਸਾਂ ਦੀ ਵਕਾਲਤ ਕੀਤੀ ਹੈ ਅਤੇ ਉਹਨਾਂ ਨੂੰ ਮੁਆਵਜੇ ਦਿਲਵਾਏ ਹਨ ਪਰ ਸੁੰਦਰ ਸ਼ਾਮ ਅਰੋੜਾ ਇਸ ਮਾਮਲੇ ਵਿੱਚ ਬਿਆਨਬਾਜੀ ਰਾਹੀ ਇਹਨਾਂ ਮਨੁੱਖੀ ਦੁਖਾਤਾਂ ਦੇ ਆਪਣੀ ਸੰਵੇਨਦਹੀਨਤਾ ਦਾ ਪ੍ਰਗਟਾਵਾ ਕਰ ਰਹੇ ਹਨ ਅਤੇ ਰਾਜਨੀਤਿਕ ਬਿਆਨਬਾਜੀ ਕਰਕੇ ਆਪਣੀਆਂ ਅਤੇ ਸਰਕਾਰ ਦੀਆਂ ਜਿੰਮੇਵਾਰੀਆਂ ਦਾ ਘਰ ਪੂਰਾ ਕਰ ਰਹੇ ਹਨ। ਤੀਕਸ਼ਨ ਸੂਦ ਨੇ ਹੋਰ ਕਿਹਾ ਕਿ ਫਤਿਹਗੜ ਦੀ ਵਿਸ਼ਾਖਾ ਦਾ ਕੇਸ ਆਪਣੇ ਆਪ ਵਿੱਚ ਸਰਕਾਰੀ ਵਿਭਾਗਾਂ ਦੀ ਅਣਗਹਿਰੀ ਦਾ ਤਾਜਾ ਉਦਾਹਰਨ ਹੈ। ਉਹਨਾਂ ਆਖਿਆ ਕਿ ਲੋਕਲ ਮੰਤਰੀ ਨੂੰ ਰਾਜਨੀਤਿਕ ਬਿਆਨਬਾਜੀ ਤੋਂ ਹੱਟ ਕੇ ਠੋਸ ਕਦਮ ਚੁੱਕਣ ਲਈ ਕੋਸ਼ਿਸ਼ ਕਰਨੀ ਚਾਹਿਦੀ ਹੈ। ਜੇਕਰ ਹੈਜੇ ਨਾਲ ਹੋਇਆ ਮੌਤਾਂ ਦੇ ਆਸ਼ਰਿਤਾਂ ਨੂੰ ਮੁਆਵਜਾ ਨਾ ਦਿੱਤਾ ਗਿਆ ਤਾਂ ਭਾਜਪਾ ਇਹ ਮਾਮਲਾ ਆਉਣ ਵਾਲੇ ਸੈਸ਼ਨ ਵਿੱਚ ਵੀ ਉਠਾਏਗੀ।

LEAVE A REPLY

Please enter your comment!
Please enter your name here