ਸ੍ਰੀ ਗੁਰੂ ਰਾਮ ਦਾਸ ਨਰਸਿੰਗ ਕਾਲਜ ਵਿੱਖੇ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਸ਼੍ਰੀ ਗੁਰੂ ਰਾਮ ਦਾਸ ਨਰਸਿੰਗ ਕਾਲਜ ਵਿਖੇ ਹੋਣ ਹਾਰ ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਦੀ ਪ੍ਰਥਾ ਨੂੰ ਕਾਇਮ ਰੱਖਦੇ ਹੋਏ ਅੱਜ ਚੇਅਰਪਰਸਨ ਦਵਿੰਦਰ ਕੋਰ ਔਲਖ ਦੀ ਅਗਵਾਈ ਹੇਠ ਸਲਾਨਾ ਇਨਾਮ ਵੰਡ ਸਮਾਰੋਹ ਤੇ ਵਿਦਇਗੀ ਸਮਾਗਮ ਕਰਵਾਇਆ ਗਿਆ । ਇਸ ਮੋਕੇ ਸਿਵਲ ਸਰਜਨ ਡਾ. ਰੇਨੂ ਸੂਦ  ਮੁੱਖ ਮਹਿਮਾਨ ਜਦ ਕਿ ਜਿਲਾ ਪਰਿਵਾਰ ਭਲਾਈ ਅਫਸਰ ਡਾ.ਰਜਿੰਦਰ ਰਾਜ ਵਿਸ਼ੇਸ ਮਹਿਮਾਨ ਵੱਜੋ ਸ਼ਾਮਿਲ ਹੋਏ। ਸਮਾਗਮ ਵਿੱਚ ਯੂਨੀਵਰਸਿਟੀ ਤੋ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੀ ਐਮ. ਐਸ. ਸੀ. ਨਰਸਿੰਗ ਦੀ ਵਿਦਿਆਰਥਣ ਸੁਖਪ੍ਰੀਤ ਕੋਰ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ।

Advertisements

ਇਥੇ ਜਿਕਰਯੋਗ ਹੈ ਸੁਖਪ੍ਰੀਤ ਕੋਰ ਨੇ ਬੀ. ਐਸ. ਸੀ .ਨਰਸਿੰਗ ਵਿੱਚ ਵੀ ਪਹਿਲਾਂ ਸਥਾਨ ਪ੍ਰਾਪਤ ਕਰਕੇ 2015 ਵਿਚ ਸੋਨੇ ਦਾ ਤਗਮਾ ਪ੍ਰਾਪਤ ਕਰ ਚੁੱਕੀ ਹੈ। ਇਸ ਮੋਕੇ ਸੁਖਪ੍ਰੀਤ ਕੋਰ ਦੇ ਮਾਤਾ ਪਿਤਾ ਨੂੰ ਵੀ ਕਾਲਜ ਵਲੋ ਸਨਮਾਨਿਤ ਕੀਤਾ । ਸਿਵਲ ਸਰਜਨ ਡਾ.ਰੇਨੂੰ ਸੂਦ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਅਜਿਹੀ ਅਗਾਹ ਵੱਧੂ ਸੋਚ ਵਾਲੀ ਸੰਸਥਾਂ ਨਾਲ ਜੁੜਨਾ ਮਾਣ ਵਾਲੀ ਗੱਲ ਹੈ । ਸਮਾਗਮ ਦੇ ਅਖੀਰ ਵਿੱਚ ਪ੍ਰਿਸੀਪਲ ਡਾ ਡਿੰਪਲ ਸੰਧੂ ਵੱਲੋ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਾਲਜ ਵਿੱਚ ਪਾਸ ਹੋ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਉਜਵੱਲ ਭਵਿੱਖ ਦੀਆਂ ਸੁਭ ਕਾਮਨਾ ਦਿੱਤੀਆਂ । ਇਸ ਮੋਕੇ ਸੰਤਵੰਤ ਚਾਵਲਾ, ਅਰਚਨਾ ਗਰਗ, ਕਮਲੇਸ਼ ਕੋਰ ਅਦਿ ਹਾਜਰ ਸਨ ।

LEAVE A REPLY

Please enter your comment!
Please enter your name here