ਭਾਜਪਾ ਦੇ ਰਾਜ ‘ਚ ਗਰੀਬ ਤੇ ਆਮ ਵਰਗ ਆਰਥਿਕ ਤੌਰ ਤੇ ਕਮਜ਼ੋਰ – ਰਸ਼ਪਾਲ

ਹੁਸਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਬਹੁਜਨ ਸਮਾਜ ਪਾਰਟੀ ਜਿਲਾ ਹੁਸਿਆਰਪੁਰ ਦੀ ਵਿਸ਼ੇਸ਼ ਮੀਟਿੰਗ ਮੁਹੱਲਾ  ਕਮਾਲਪੁਰ ਵਿਖੇ ਜੌਨ ਇੰਚਾਰਜ ਠੇਕੇਦਾਰ ਭਗਵਾਨ ਦਾਸ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ।  ਜਿਸ ਵਿੱਚ ਬਸਪਾ ਪੰਜਾਬ ਦੇ ਪ੍ਰਧਾਨ ਰਸ਼ਪਾਲ ਰਾਜੂ ਮੁੱਖ ਮਹਿਮਾਨ ਅਤੇ ਜਿਲਾ ਪ੍ਰਧਾਨ ਪ੍ਰਸ਼ੋਤਮ ਅਹੀਰ, ਪਾਰਲੀਮੈਂਟ ਇੰਚਾਰਜ ਇੰਜ.ਮਹਿੰਦਰ ਸੰਧਰਾਂ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਇਸ ਸਮੇਂ ਬਸਪਾ ਪੰਜਾਬ ਪ੍ਰਧਾਨ ਰਸ਼ਪਾਲ ਰਾਜੂ ਨੇ ਪਾਰਲੀਮੈਂਟ ਹੁਸਿਆਰਪੁਰ ਦੇ ਕੰਮ ਦੀ ਸਮਿਖਆ ਕਰਦਿਆਂ ਕਿਹਾ ਕਿ 11 ਮੈਂਬਰੀ ਬੂਥ ਕਮੇਟੀ ਬਣਾਕੇ ਪਾਰਟੀ ਕੰਮ ਨੂੰ ਪੂਰਾ ਕੀਤਾ ਜਾਵੇ। ਉਹਨਾਂ ਕਿਹਾ ਕਿ ਦੇਸ਼ ਅੰਦਰ 2019 ਦੀਆਂ ਪਾਰਲੀਮੈਂਟ ਚੋਣਾਂ ਦਾ ਵਿਗਲ ਵੱਜ ਚੁੱਕਾ ਹੈ ਅਤੇ ਭਾਜਪਾ ਦਾ ਸੱਤਾ ਤੋਂ ਬਾਹਰ ਹੋਣਾ ਤਹਿ ਹੈ, ਕਿਉਂਕਿ ਦੇਸ਼ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਭਾਜਪਾ ਨੂੰ ਹਰਾਉਣ ਲਈ ਬਸਪਾ ਸੁਪਰੀਮੋ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਦਾ ਚਿਹਰਾ ਮੰਨ ਲਿਆ ਹੈ। ਉਨਾਂ ਕਿਹਾ ਕਿ ਦੇਸ਼ ਦਾ ਹਰ ਵਰਗ ਭਾਜਪਾ ਦੇ 50 ਮਹੀਨੇ ਦੇ ਸ਼ਾਸ਼ਨ ਤੋਂ ਦੁੱਖੀ ਨਜਰ ਆ ਰਿਹਾ ਹੈ। ਦੇਸ਼ ਦਾ ਗਰੀਬ, ਦਲਿਤ, ਮਜਦੂਰ, ਗਰੀਬ ਕਿਸਾਨ, ਛੋਟਾ ਵਪਾਰੀ, ਮੁਲਾਜਮ  ਭਾਜਪਾ ਦੇ ਰਾਜ ‘ਚ ਆਰਥਿਕ ਤੌਰ ਤੇ ਕਮਜੋਰ ਹੋਇਆ ਹੈ।

Advertisements

ਉਹਨਾਂ ਕਿਹਾ ਦੇਸ਼ ਅੰਦਰ ਗਾਂ ਤਾਂ ਸੁਰੱਖਿਅਤ ਨਜਰ ਆ ਰਹੀ ਹੈ ਪਰ ਔਰਤਾਂ ਨਾਲ ਰੌਜਾਨਾ ਹੋ ਰਹੀਆਂ ਛੇੜ-ਛਾੜ ਤੇ ਬਲਾਤਕਾਰ ਦੀਆਂ ਘਟਨਾਵਾਂ ਕਰਕੇ ਔਰਤਾਂ ਇਸ ਦੇਸ਼ ਅੰਦਰ ਅਸੁਰੱਖਿਅਤ ਹਨ। ਉਹਨਾਂ ਕਿਹਾ ਕਿ ਚਾਇਨਾ ਦੀ ਖਿਡਾਰਨ ਵਲੋਂ “ਭਾਰਤ ਔਰਤਾਂ ਲਈ ਸੁਰੱਖਿਅਤ ਦੇਸ਼ ਨਹੀਂ” ਕਹਿਕੇ ਭਾਰਤ ਆਉਣ ਤੋਂ ਇੰਨਕਾਰ ਕਰਨ ਤੇ ਪੂਰੀ ਦੁਨੀਆਂ ਅੰਦਰ ਭਾਰਤ ਦੀ ਕਨੂੰਨੀ ਵਿਵਸਥਾ ਦੀ ਕਿਰਕਰੀ ਹੋਈ ਹੈ । ਬਸਪਾ ਪ੍ਰਧਾਨ ਰਾਜੂ ਨੇ ਕਿਹਾ ਕਿ ਗਊ ਰੱਖਿਆ ਦੇ ਨਾਂ ਤੇ ਦਲਿਤਾਂ ਗਰੀਬਾਂ ਦੇ ਕਤਲ ਵੀ ਭਾਜਪਾ ਸਰਕਾਰ ਲਈ ਸ਼ਰਮਨਾਕ ਤੇ ਘਟੀਆ ਰਾਜ ਪ੍ਰਬੰਧਾਂ ਦਾ ਹੋਣਾ ਸਾਬਿਤ ਕਰਦਾ ਹੈ। ਤਾਜੀ ਘਟਨਾ ਵਿੱਚ ਰਾਜਸਥਾਨ ਦੇ ਅਲਵਰ ਸ਼ਹਿਰ ਵਿੱਚ ਇੱਕ ਵਿਅਕਤੀ ਨੂੰ ਭੀੜ ਵਲੋਂ ਕੁੱਟ-ਕੁੱਟ ਕੇ ਮਾਰ ਦੇਣਾ ਭਾਜਪਾ ਤੇ ਆਰ.ਐਸ.ਐਸ.ਦੀ ਕੋਝੀ ਸ਼ਾਜਿਸ਼ ਦਾ ਨਤੀਜਾ ਹੈ। ਉਹਨਾਂ ਦਿੱਲੀ ਵਿੱਚ ਤਿੰਨ ਮਸੂਮ ਬੱਚੀਆਂ ਦੀ ਭੁੱਖ ਨਾਲ ਹੋਈ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਮੋਦੀ ਦਾ ਅੱਗੇ ਵੱਧ ਰਿਹਾ ਭਾਰਤ ਹੈ ਜਿਥੇ ਲੋਕ ਭੁੱਖਮਰੀ, ਬੇਰੁਜਗਾਰੀ, ਮਹਿੰਗਾਈ ਅਤੇ ਨਸ਼ਿਆਂ ਨਾਲ ਮਰ ਰਹੇ ਹਨ। ਉਨਾਂ ਪੜਾਈ, ਨੌਕਰੀਆਂ ਤੇ ਤਰੱਕੀਆਂ ਵਿੱਚ ਰਾਖਵਾਂਕਰਣ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਖਤਮ ਕਰਨ ਦੀ ਨਿੰਦਿਆਂ ਕਰਦਿਆਂ ਕਿਹਾ ਬਸਪਾ ਸਰਕਾਰ ਬਣਨ ਤੇ ਦਲਿਤਾਂ, ਗਰੀਬਾਂ ਦੇ ਸਾਰੇ ਸਵਿੰਧਾਨਕ ਹੱਕ ਮੁੜ ਲਾਗੂ ਕੀਤੇ ਜਾਣਗੇ।

ਉਹਨਾਂ ਪੰਜਾਬ ਦੀ ਕੈਪਟਨ ਸਰਕਾਰ ਬਾਰੇ ਕਿਹਾ ਕਿ ਚੋਣਾਂ ਦੋਰਾਨ ਕੀਤੇ ਵਾਅਦੇ ਸਰਕਾਰ ਪੂਰੇ ਕਰੇ। ਪੰਜਾਬ ਅੰਦਰ ਮਾਇੰਨਿਗ ਪਾਲਸੀ ਦੇ ਨਾਂ ਤੇ ਲੋਕਾਂ ਦੀ ਲੁੱਟ ਬੰਦ ਕੀਤੀ ਜਾਵੇ। ਉਨਾਂ ਬਰਗਾੜੀ ਵਿਖੇ ਸਿੱਖ ਮੋਰਚੇ ਦਾ ਪੁਰਜੋਰ ਸਮਰਥਨ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਕਰਨ ਵਾਲਿਆਂ ਨੂੰ ਸਖਤ ਸ਼ਜਾ ਦਿੱਤੀ ਜਾਵੇ ਅਤੇ ਬਰਗਾੜੀ ਧਰਨੇ ਤੇ ਬੇਠੈ ਆਗੂਆਂ ਦੀਆਂ ਮੰਗਾਂ ਨੂੰ ਤੁਰੰਤ ਪ੍ਰਵਾਨ ਕੀਤਾ ਜਾਵੇ। ਇਸ ਸਮੇਂ ਠੇਕੇਦਾਰ ਭਗਵਾਨ ਦਾਸ ਸਿੱਧੂ, ਜਿਲਾ ਪ੍ਰਧਾਨ ਪ੍ਰਸ਼ੋਤਮ ਅਹੀਰ, ਇੰਜ. ਮਹਿੰਦਰ ਸੰਧਰਾਂ, ਐਡਵੋਕੇਟ ਰਾਣਜੀਤ ਕੁਮਾਰ ਜਿਲਾ ਪ੍ਰਧਾਨ ਬਾਮਸੇਫ, ਐਡਵੋਕੇਟ ਨੀਰਜ ਕੁਮਾਰ, ਐਡਵੋਕੇਟ ਪਲਵਿੰਦਰ ਮਾਨਾ, ਐਡਵੋਕੇਟ ਪੰਕਜ ਕੁਮਾਰ, ੳਂਕਾਰ ਸਿੰਘ ਝੰਮਟ, ਜਗਮੋਹਣ ਸੱਜਣਾਂ, ਬੀਬੀ ਮਹਿੰਦਰ ਕੌਰ, ਮੋਹਣ ਲਾਲ ਸਾਬਕਾ ਪ੍ਰਧਾਨ ਬਾਮਸੇਫ, ਧਨੀ ਰਾਮ, ਦਲਜੀਤ ਰਾਏ, ਮਨਿੰਦਰ ਸ਼ੇਰਪੁਰੀ, ਨਛੱਤਰ ਸਿੰਘ ਠੱਕਰਵਾਲ,ਸੁਖਦੇਵ ਬਿੱਟਾ,ਮਨਦੀਪ ਕਲਸੀ, ਪੰਨੂੰ ਲਾਲ, ਯਸ਼ ਭੱਟੀ ਚੱਬੇਵਾਲ, ਮੋਹਣ ਲਾਲ ਭਟੋਆ, ਠੇਕੇਦਾਰ ਮਨੋਜ ਕੁਮਾਰ, ਸੰਨੀ ਭੀਲੋਵਾਲ ਵੀ ਹਾਜਰ ਸਨ।

LEAVE A REPLY

Please enter your comment!
Please enter your name here