ਟਾਈਪ ਟੈਸਟ ਮੁਕਾਬਲੇ ਵਿੱਚ ਜਿਲੇ ਦੇ ਸਰਕਾਰੀ ਸਕੂਲਾਂ ਨੇ ਮਾਰੀ ਬਾਜ਼ੀ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਡਾਇਰੈਕਟਰ ਰਾਜ ਸਿੱਖਿਆ ਪੰਜਾਬ ਦੇ ਨਿਰਦੇਸ਼ਨ ਵਿੱਚ ਜ਼ਿਲਾ ਸਿੱਖਿਆ ਅਫਸਰ (ਸ) ਹੁਸ਼ਿਆਰਪੁਰ ਮੋਹਣ ਸਿੰਘ ਲੇਹਲ ਦੀ ਪ੍ਰਧਾਨਗੀ ਅਤੇ ਜ਼ਿਲਾ ਗਾਈਡੈਂਸ ਕਾਉਂਸਲਰ ਸ.ਬੇਅੰਤ ਸਿੰਘ ਦੀ ਦੇਖਰੇਖ ਅਧੀਨ ਜ਼ਿਲਾ ਪੱਧਰੀ ਟਾਈਪ ਟੈਸਟ ਮੁਕਾਬਲਾ ਸਰਕਾਰੀ ਸੀਨਿਅਰ ਸਕੈਡੰਰੀ ਸਕੂਲ ਪ੍ਰਿੰਸੀਪਲ ਅਸ਼ਵਨੀ ਕੁਮਾਰ ਦੱਤਾ ਦੇ ਵਿਸ਼ੇਸ਼ ਸਹਿਯੋਗ ਨਾਲ ਨੇਪਰੇ ਚੜੀਆ। ਇਸ ਜ਼ਿਲਾ ਪੱਧਰੀ ਮੁਕਾਬਲੇ ਨੂੰ ਸਫਲ ਬਨਾਉਣ ਵਿੱਚ ਨੀਰਜ ਧੀਮਾਨ, ਪਵਨ ਕੁਮਾਰ, ਜੋਗਿੰਦਰ ਪਾਲ, ਪਰਮਜੀਤ ਸਿੰਘ, ਹਰਪ੍ਰੀਤ ਕੌਰ, ਨਮਿੰਦਰ ਹੀਰਾ, ਕਮਲਜੀਤ ਮਾਹੀ, ਤਜਿੰਦਰ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ।

Advertisements

ਜ਼ਿਲਾ ਸਿੱਖਿਆ ਅਫਸਰ (ਸ) ਹੁਸ਼ਿਆਰਪੁਰ ਮੋਹਣ ਸਿੰਘ ਲੇਹਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਜੇਕਰ ਜਿੰਦਗੀ ਵਿੱਚ ਸਫਲ ਹੋਣਾ ਹੈ ਤਾਂ ਤੁਹਾਡੀ ਨਜ਼ਰ ਆਪਣੇ ਟੀਚੇ ਤੇ ਹੋਣੀ ਚਾਹੀਦੀ ਹੈ। ਨਸ਼ਿਆਂ ਦੀ ਬਜਾਏ ਆਪਣੇ ਭਵਿੱਖ ਵੱਲ ਦੇਖਦੇ ਹੋਏ ਅਪਣੀ ਜਿੰਦਗੀ ਦਾ ਟੀਚਾ ਪੂਰਾ ਕਰੋ ਅਤੇ ਸਫਲ ਇਨਸਾਨ ਬਣੋ। ਬੇਅੰਤ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਲੱਗਭੱਗ ੩੮ ਟੀਮਾਂ ਨੇ ਭਾਗ ਲਿਆ। ਮੁਕਾਬਲਾ ਪੰਜਾਬੀ ਭਾਸ਼ਾ, ਹਿੰਦੀ ਭਾਸ਼ਾ ਅਤੇ ਅੰਗਰੇਜ਼ੀ ਭਾਸ਼ਾ ਦੇ ਟਾਈਪ ਦਾ ਸੀ। ਜਿਸ ਵਿੱਚ ਬਲਾਕ ਪੱਧਰੀ ਹਰ ਭਾਸ਼ਾ ਦੇ ਜੇਤੂ ਨੇ ਭਾਗ ਲਿਆ। ਪੰਜਾਬੀ ਭਾਸ਼ਾ ਦੇ ਟੈਸਟ ਵਿੱਚ ਪਹਿਲਾ ਸਥਾਨ ਸਰਕਾਰੀ ਸੀਨਿਅਰ ਸਕੈਡੰਰੀ ਸਕੂਲ ਭੂੰਗਾ ਦੇ ਗੁਰਦਿੱਤ ਸਿੰਘ ਨੇ,ਦੂਜਾ ਸਥਾਨ ਸਰਕਾਰੀ ਸੀਨਿਅਰ ਸਕੈਡੰਰੀ ਸਕੂਲ ਮਜ਼ਾਰਾ ਢੀਂਗਰੀਆਂ ਦੇ ਅਰਸ਼ਦੀਪ ਸੂਦ ਨੇ ਤੀਜਾ ਸਥਾਨ ਸਰਕਾਰੀ ਹਾਈ ਸਕੂਲ ਮਨਸੂਰ ਪੁਰ ਦੀ ਮਨਦੀਪ ਕੌਰ ਨੇ ਹਾਸਿਲ ਕੀਤਾ।

ਹਿੰਦੀ ਭਾਸ਼ਾ ਦੇ ਟੈਸਟ ਵਿੱਚ ਪਹਿਲਾ ਸਥਾਨ ਸਰਕਾਰੀ ਸੀਨਿਅਰ ਸਕੈਡੰਰੀ ਸਕੂਲ ਭੂੰਗਾ ਦੇ ਗੁਰਦਿੱਤ ਸਿੰਘ ਨੇ, ਦੂਜਾ ਸਥਾਨ ਸਰਕਾਰੀ ਹਾਈ ਸਕੂਲ ਮਨਸੂਰ ਪੁਰ ਦੀ ਮਹਿਮਾ ਨੇ, ਤੀਜਾ ਸਥਾਨ ਸਰਕਾਰੀ ਹਾਈ ਸਕੂਲ ਹਾਰਟਾ ਦੇ ਜਸਕਰਨ ਸਿੰਘ ਨੇ ਹਾਸਿਲ ਕੀਤਾ। ਅੰਗਰੇਜ਼ੀ ਭਾਸ਼ਾ ਦੇ ਟੈਸਟ ਵਿੱਚ ਪਹਿਲਾ ਸਥਾਨ ਸਰਕਾਰੀ ਸੀਨਿਅਰ ਸਕੈਡੰਰੀ ਸਕੂਲ ਰੇਲਵੇ ਮੰਡੀ ਦੀ ਕੋਮਲ ਨੇ, ਦੂਜਾ ਸਥਾਨ ਸਰਕਾਰੀ ਸੀਨਿਅਰ ਸਕੈਡੰਰੀ ਸਕੂਲ ਖੂੱਡਾ ਦੇ ਮਨਪ੍ਰੀਤ ਸਿੰਘ ਨੇ, ਤੀਜਾ ਸਥਾਨ ਸਰਕਾਰੀ ਸੀਨਿਅਰ ਸਕੈਡੰਰੀ ਸਕੂਲ ਝੀਂਗੜਕਲਾਂ ਦੇ ਮੋਹਿਤ ਨੇ ਹਾਸਿਲ ਕੀਤਾ। ਇਸ ਮੌਕੇ ਸਰਕਾਰੀ ਸੀਨਿਅਰ ਸਕੈਡੰਰੀ ਸਕੂਲ ਸਰਹਾਲਾ ਦੇ ਨਵਰਾਜ ਸਿੰਘ ਨੂੰ ਪੰਜਾਬੀ ਭਾਸ਼ਾ ਦੀ ਟਾਈਪ ਵਿੱਚ ਕੋਈ ਵੀ ਗਲਤੀ ਨਾ ਕਰਨ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜੇਤੂ ਵਿਦਿਆਰਥੀਆਂ ਨੂੰ ਯਾਦ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲਾ ਸਿੱਖਿਆ ਦਫਤਰ ਤੋਂ ਆਏ ਗੋਪਾਲ ਕ੍ਰਿਸ਼ਨ ਅਤੇ ਸਰਕਾਰੀ ਸੀਨਿਅਰ ਸਕੈਡੰਰੀ ਸਕੂਲ ਸਫਦਰਪੁਰ ਦੀ ਪ੍ਰਿੰਸੀਪਲ ਹਰਵਿੰਦਰ ਕੌਰ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

LEAVE A REPLY

Please enter your comment!
Please enter your name here