ਦੁੱਧ ਅਤੇ ਦੁੱਧ ਤੋ ਬਣੇ ਪਦਾਰਥਾਂ ਦੇ 16 ਸੈਂਪਲ ਲਏ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ।  ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲ•ਾਂ ਸਿਹਤ ਅਫਸਰ ਡਾ ਸੇਵਾ ਸਿੰਘ ਤੇ ਉਹਨਾਂ ਦੀ ਟੀਮ ਵੱਲੋ ਹੁਸ਼ਿਆਰਪੁਰ ਸ਼ਹਿਰ, ਹਰਿਆਣਾਂ ਗੜਦੀਵਾਲਾਂ,  ਟਾਡਾਂ ਅਤੇ ਦਸੂਹਾਂ, ਖੇਤਰ ਵਿੱਚ ਖੀਣ ਪੀਣ ਵਾਲੀਆਂ ਵਸਤੂਆਂ ਦੀਆਂ ਦੁਕਾਨਾਂ ਤੇ ਚੈਕਿੰਗ ਕਰਕੇ 16 ਫੂਡ ਸੈਪਲ ਲਏ ਗਏ , ਜਿਹਨਾਂ ਨੂੰ ਨਿਰੀਖਣ ਲਈ ਫੂਡ ਲੈਬ ਚੰਡੀਗੜ ਭੇਜ ਦਿੱਤਾ ਗਿਆ । ਇਹਨਾ ਸੈਪਲਾਂ ਵਿੱਚ ਦੱਧ ਦੇ 12 ,  ਪਨੀਰ ਇੱਕ , 3 ਦੇਸੀ ਘਿਉ, ਆਦਿ ਲਏ ਗਏ । ਇਸੇ ਲੜੀ ਵੱਜੋ ਅੱਡ ਟੀਮ ਵੱਲੋ ਸ਼ਹਿਰੀ ਖੇਤਰ ਦੀਆਂ ਵੱਖ ਵੱਖ ਬੇਕਰੀਆੰ ਤੇ ਖਾਣ ਪੀਣ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਤੇ ਕਮੰ ਤਸੱਲੀ ਬਖਸ਼ ਪਾਇਆ ਗਿਆ । ਇਸ ਤੋਂ ਇਲਾਵਾ ਉਹਨਾਂ ਦੁਕਾਨਦਾਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਕਿ ਖਾਦ ਪਦਾਰਥਾਂ ਨੂੰ ਤਿਆਰ ਕਰਨ, ਪਰੋਸਨ ਅਤੇ ਵਰਤਾਉਣ ਸਬੰਧੀ ਸਮੂਹ ਗਤੀਵਿਧੀਆਂ ਫੂਡ ਸੇਫਟੀ ਸਟੈਂਡਰਡ ਐਕਟ ਤਹਿਤ ਹੀ ਕੀਤੀਆਂ ਜਾਣ।

Advertisements

ਹਰ ਖਾਨ ਪੀਣ ਦੀ ਦੁਕਾਨਾਂ ਫੂਡ ਸੇਫਟੀ ਸਟੈਂਡਰਡ ਐਕਟ ਤਹਿਤ ਪੰਜੀਕਰਣ ਦਾ ਸਰਟੀਫਿਕੇਟ ਲਗਾਉਣਾ ਲਾਜ਼ਮੀ ਹੈ। ਰੇਹੜੀ ਤੇ ਕੰਮ ਕਰਨ ਵਾਲੇ ਸਮੂਹ ਕਾਰੀਗਰਾਂ ਲਈ ਸਫਾਈ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਦੇ ਹੋਏ ਟੋਪੀ ਅਤੇ ਦਸਤਾਨੇ ਪਹਿਨਣੇ ਚਾਹੀਦੇ ਹਨ। ਇਸ ਤੋਂ ਇਲਾਵਾ ਨਿਜੀ ਸਫਾਈ ਦੇ ਨਾਲ-ਨਾਲ ਹੱਥਾਂ ਅਤੇ ਨੋਂਹਾਂ ਦੀ ਸਫਾਈ ਜਰੂਰੀ ਹੈ। ਖਾਣਾ ਤਿਆਰ ਕਰਨ ਵਾਲੀ, ਖਾਣਾ ਰੱਖੇ ਜਾਣ ਵਾਲੀ, ਖਾਣਾ ਵਰਤਾਉਣ ਵਾਲੀ ਜਗਾ ਸਾਫ ਹੋਣੀ ਚਾਹੀਦੀ ਹੈ ਅਤੇ ਖਾਦ ਪਦਾਰਥਾਂ ਨੂੰ ਵਧੀਆ ਤਰੀਕੇ ਨਾਲ ਢੱਕ ਕੇ ਰੱਖਿਆ ਜਾਵੇ। ਖਾਣ-ਪੀਣ ਵਾਲੀਆਂ ਚੀਜਾਂ ਨੂੰ ਤਿਆਰ ਕਰਨ ਵੇਲੇ ਉੱਚ ਗੁਣਵੱਤਾ ਵਾਲੀਆਂ ਵਸਤਾਂ ਦੀ ਹੀ ਵਰਤੋਂ ਕੀਤੀ ਜਾਵੇ।

ਉਕਤ ਤੋਂ ਇਲਾਵਾ ਨੂੰ ਹਦਾਇਤ ਵੀ ਕੀਤੀ ਗਈ ਕਿ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਤਹਿਤ ਰਜਿਸਟੇਸ਼ਨ  ਨਾਂ ਹੋਣ ਤੇ 6 ਮਹੀਨੇ 1 ਸਾਲ ਦੀ ਸਜ਼ਾ ਅਤੇ 5 ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ। ਫੂਡ ਸੇਫਟੀ ਐਕਟ ਸਬੰਧੀ ਕਿਸੇ ਤਰਾਂ ਦੀ ਵੀ ਜਾਣਕਾਰੀ ਲਈ ਸਿਵਲ ਸਰਜਨ ਦਫਤਰ ਵਿਖੇ ਫੂਡ ਬ੍ਰਾਚ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਡਾ. ਸੇਵਾ ਸਿੰਘ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਖਾਣ-ਪੀਣ ਨਾਲ ਸਬੰਧਤ ਦੁਕਾਨਾਂ ਅਤੇ ਰੇਹੜੀਆਂ ਤੇ ਖਰੀਦੋ- ਫਰੋਖਤ ਕਰਨ ਵੇਲੇ ਉਪਰੋਕਤ ਗੱਲਾਂ ਦਾ ਧਿਆਨ ਰੱਖਿਆ ਜਾਵੇ। ਅੱਜ ਦੀ ਇਸ ਟੀਮ ਵਿੱਚ ਫੂਡ ਅਫਸਰ ਡਾ. ਰਮਨ ਵਿਰਦੀ ਤੇ ਲੁਭਾਇਆ ਰਾਮ, ਅਸ਼ੋਕ ਕੁਮਾਰ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here