ਲੰਗਰ ਕਮੇਟੀਆਂ ਵਲੋਂ ਲਗਾਏ ਸਪੀਕਰ ਅਤੇ ਡੀ.ਜੇ. ਸੈਟ ਦੀ ਆਵਾਜ਼ ਦਾ ਲੈਵਲ ਕੀਤਾ ਚੈਕ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੁਸ਼ਿਆਰਪੁਰ ਦੇ ਇੰਜੀਨੀਅਰ ਧਰਮਵੀਰ ਸਿੰਘ ਅਤੇ ਸੁਖਵੰਤ ਸਿੰਘ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਅੱਜ ਚਿੰਤਪੁਰਨੀ ਰੋਡ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਲੰਗਰ ਕਮੇਟੀਆਂ ਵਲੋਂ ਲਗਾਏ ਸਪੀਕਰ ਅਤੇ ਡੀ.ਜੇ. ਸੈਟ ਦੀ ਆਵਾਜ਼ ਦਾ ਲੈਵਲ ਚੈਕ ਕੀਤਾ ਗਿਆ। ਉਹਨਾਂ ਲੰਗਰ ਕਮੇਟੀਆਂ ਦੇ ਨੁਮਾਇੰਦਿਆਂ ਨੂੰ ਲਗਾਏ ਗਏ ਸਪੀਕਰਾਂ ਦੀ ਆਵਾਜ਼ ਦੇ ਲੈਵਲ ਨਿਯਮਾਂ ਅਨੁਸਾਰ ਰੱਖਣ ਲਈ ਕਿਹਾ। ਉਹਨਾਂ ਲੰਗਰ ਕਮੇਟੀਆਂ ਵਲੋਂ ਵਰਤੇ ਜਾ ਰਹੇ ਡਿਸਪੋਜ਼ਲ ਵੀ ਚੈਕ ਕੀਤੇ।

Advertisements

ਉਹਨਾਂ ਲੰਗਰ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਕੂੜਾ-ਕਰਕਟ ਨੂੰ ਡਸਟਬਿਨ ਵਿੱਚ ਹੀ ਸੁੱਟਿਆ ਜਾਵੇ, ਤਾਂ ਜੋ ਸਫ਼ਾਈ ਵਿਵਸਥਾ ਬਣੀ ਰਹੇ। ਉਹਨਾਂ ਦੱਸਿਆ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਵਿਭਾਗ ਵਲੋਂ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇੰਜੀਨੀਅਰ ਧਰਮਵੀਰ ਸਿੰਘ ਅਤੇ ਸੁਖਵੰਤ ਸਿੰਘ ਨੇ ਦੱਸਿਆ ਕਿ ਬੋਰਡ ਵਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਰੋਕਥਾਮ ਲਈ ਵੀ ਵਿਸ਼ੇਸ਼ ਕਦਮ ਪੁੱਟੇ ਗਏ ਹਨ। ਉਹਨਾਂ ਦੱਸਿਆ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਇਹ ਚੈਕਿੰਗ ਮੁਹਿੰਮ ਇਸੇ ਤਰਾਂ ਜਾਰੀ ਰਹੇਗੀ ਅਤੇ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

LEAVE A REPLY

Please enter your comment!
Please enter your name here