ਆਦੀਆ ਨੇ ਭੂੰਗਾ ਦੇ ਸਕੂਲਾਂ ਨੂੰ ਵੰਡੇ 75 ਪੱਖੇ ਤੇ 92 ਟਿਊਬਲਾਈਟਾਂ

ਹੁਸ਼ਿਆਰਪੁਰ/ਹਰਿਆਣਾ(ਦਾ ਸਟੈਲਰ ਨਿਊਜ਼)। ਵਿਧਾਇਕ ਪਵਨ ਕੁਮਾਰ ਆਦੀਆ ਨੇ ਬੀ.ਪੀ.ਈ.ਓ ਦਫਤਰ ਭੂੰਗਾ ਵਿਖੇ ਬਲਾੱਕ 1 ਤੇ 2 ਦੇ ਸਕੂਲਾਂ ਨੂੰ 92 ਟਿਊਬ ਲਾਈਟਾਂ ਤੇ 75 ਪੱਖੇ ਵੰਡੇ। ਇਸ ਮੌਕੇ ਆਦੀਆ ਨੇ ਕਿਹਾ ਕਿ ਸਰਕਾਰ ਵਲੋਂ ਪ੍ਰਾਈਮਰੀ ਸਕੂਲ ਸਿੱਖਿਆ ਅੰਦਰ ਹੋਰ ਸੁਧਾਰ ਲਿਆਉਣ ਲਈ ਅਨੇਕਾ ਕਿਸਮ ਦੀਆਂ ਸਕੀਮਾਂ ਸ਼ੁਰੂ ਕੀਤੀਆ ਗਈਆਂ ਹਨ ਤਾਂ ਜੋ ਇਹਨਾਂ ਸਕੂਲਾਂ ਅੰਦਰ ਪੜ ਰਹੇ ਵਿਦਿਆਰਥੀ ਵੀ ਪ੍ਰਾਈਵੇਟ ਸਕੂਲਾਂ ਵਾਗ ਸਹੂਲਤਾਂ ਦਾ ਆਨੰਦ ਮਾਣ ਸਕਣ।

Advertisements

ਉਹਨਾਂ ਕਿਹਾ ਕਿ ਇਸੇ ਤਰਾਂ ਦੀ ਹੀ ਇਕ ਸਕੀਮ ਸਮਰਪਣ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤਹਿਤ ਸਮਰਪਣ ਦੇ ਮੈਬਰ ਤੋਂ 365 ਰੁਪਏ ਲਏ ਜਾਂਦੇ ਹਨ ਤੇ ਇਕੱਠੇ ਕੀਤੇ ਗਏ ਪੈਸੇ ਨੂੰ ਸਕੂਲ ਸਿੱਖਿਆ ਦੇ ਸੁਧਾਰ ਲਈ ਵਰਤਿਆ ਜਾ ਰਿਹਾ ਹੈ, ਜਿਸ ਤਹਿਤ ਅੱਜ ਵੱਖ ਵੱਖ ਸਕੂਲਾਂ ਲਈ ਉਹਨਾਂ ਦੀ ਮੰਗ ਅਨੁਸਾਰ ਪੱਖੇ ਤੇ ਟਿਊਬ ਲਾਈਟਾਂ ਦਿੱਤੀਆਂ ਜਾ ਰਹੀਆਂ ਹਨ।

ਇਸ ਮੌਕੇ ਮੋਹਣ ਸਿੰਘ ਲੇਹਲ ਜਿਲਾ ਸਿੱਖਿਆ ਅਫਸਰ (ਸ), ਜਸਪਾਲ ਸਿੰਘ ਪੰਡੋਰੀ ਪ੍ਰਧਾਨ ਬਲਾਕ ਕਾਂਗਰਸ ਭੂੰਗਾ, ਸੁਰਿੰਦਰ ਪਾਲ ਬੀ.ਪੀ.ਈ.ਓ ਭੂੰਗਾ 1, ਪ੍ਰਕਾਸ਼ ਚੰਦ ਬੀ.ਪੀ.ਈ.ਓ ਭੂੰਗਾ 2, ਰੇਖਾ ਰਾਣੀ ਤੇ ਸੰਜੀਵ ਕੁਮਰ ਲੇਖਾਕਾਰ, ਕੁਲਵੀਰ ਸਿੰਘ ਏ.ਬੀ.ਐਮ, ਜਸਵਿਦਰ ਕੌਰ, ਮਮਤਾ ਰਾਣੀ ਸਰਬਜੀਤ ਸਿੰਘ ਕੰਗ, ਜਸਵੀਰ ਸਿੰਘ ਵਾਲੀਆ, ਪੱਪੂ ਗੋਰਾਇਆ, ਜਗਤਜੀਤ ਸਿੰਘ, ਵਿਸ਼ਨੂੰ ਤਿਵਾੜੀ, ਕੁਲਵਿੰਦਰ ਸਿੰਘ ਬਿੱਲਾ, ਰਾਮ ਕੁਮਾਰ, ਸੁਖਜਿੰਦਰ ਸਿੰਘ ਪਨੂੰ, ਹਰਦੀਪ ਸਿੰਘ ਤੇ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here