ਮਿਊਂਸਿਪਲ ਐਕਸ਼ਨ ਕਮੇਟੀ ਨੇ ਮੁਲਾਜਮਾਂ ਦੇ ਹੱਕਾਂ ਲਈ ਲਏ ਸਖ਼ਤ ਫੈਸਲੇ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼)। ਮਿਊਂਸਿਪਲ ਐਕਸ਼ਨ ਕਮੇਟੀ ਮੁਲਾਜਮਾਂ ਦੇ ਲੀਡਰਾਂ ਦੀ ਬੈਠਕ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਸਰਦਾਰੀ ਲਾਲ ਸ਼ਰਮਾ ਅਤੇ ਪ੍ਰਕਾਸ਼ ਚੰਦ ਗੈਜੰਡ ਦੀ ਪ੍ਰਧਾਨਗੀ ਹੇਠ ਹੋਈ। ਇਸ ਬੈਠਕ ਵਿੱਚ ਆਉਣ ਵਾਲੇ ਸਮੇਂ ਵਿਚ ਬਹੁਤ ਸਖਤ ਫੈਸਲੇ ਲਏ ਗਏ। ਇਹਨਾਂ ਬਾਰੇ ਜਾਣਕਾਰੀ ਦਿੰਦਿਆਂ ਕੁਲਵੰਤ ਸਿੰਘ ਸੈਣੀ ਨੇ ਦੱਸਿਆ ਕਿ ਪਹਿਲਾ ਫੈਸਲਾ 30 ਅਕਤੂਬਰ ਨੂੰ ਰਣਜੀਤ ਐਵੀਨਿਊ ਵਿਖੇ ਇਕੱਠੇ ਹੋ ਕੇ ਲੋਕਲ ਮੰਤਰੀ ਦੀ ਕੋਠੀ ਵੱਲ ਨੂੰ ਕੂਚ ਕਰਨਾ, 13 ਨਵੰਬਰ ਨੂੰ ਪਟਿਆਲਾ ਵਿਖੇ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰਨਾ ਅਤੇ 15 ਨਵੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਜੇਕਰ 30 ਅਕਤੂਬਰ ਨੂੰ ਸਰਕਾਰ ਵਲੋਂ ਮੁਲਾਜਮਾ ਨਾਲ ਕੋਈ ਬਦਸਲੂਕੀ ਕੀਤੀ ਜਾਂਦੀ ਹੈ ਤਾਂ 31ਅਕਤੂਬਰ ਨੂੰ ਹੜਤਾਲ ਕੀਤੀ ਜਾਵੇਗੀ। ਜੇਕਰ 13 ਨਵੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਵਿਖੇ ਉਪਰੋਕਤ ਘਟਨਾ ਹੁੰਦੀ ਹੈ ਤਾਂ 14 ਨਵੰਬਰ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਇਸ ਵਿਚ ਮੁੱਖ ਮੰਗਾ ਕੱਚੇ ਮੁਲਾਜਮ ਪੱਕੇ ਕਰਨਾ ਜਿਸ ਬਾਰੇ ਸਰਕਾਰ ਨੂੰ ਪਹਿਲਾ ਹੀ ਜਾਣੂ ਕਰਵਾਇਆ ਜਾ ਚੁੱਕਾ ਹੈ, ਡੀ.ਏ ਦੀ ਕਿਸ਼ਤਾ, ਨਵਾਂ ਸਕੇਲ ਲਾਗੂ ਕਰਨਾ ਆਦਿ ਮੁੱਖ ਹਨ। ਮਾਨਯੋਗ ਹਾਈਕੋਰਟ ਵਲੋਂ ਫੈਸਲਾ ਦੇ ਦਿੱਤਾ ਗਿਆ ਹੈ ਕਿ ਡੀ.ਏ ਕੋਈ ਸਰਕਾਰੀ ਪਾਸੋਂ ਭੀਖ ਨਹੀਂ ਹੈ ਮੁਲਾਜਮਾ ਦਾ ਬਣਦਾ ਹੱਕ ਹੈ। ਇਸ ਬੈਠਕ ਵਿਚ ਕੁਲਦੀਪ ਸ਼ਰਮਾ ਕਨਵੀਨਰ, ਨਾਇਬ ਸਿੰਘ ਜੈਤੋ ਅਤੇ ਪੰਜਾਬ ਦੇ ਹੋਰ ਆਗੂ ਸ਼ਾਮਿਲ ਹੋਏ।

Advertisements

LEAVE A REPLY

Please enter your comment!
Please enter your name here