ਲੋਕ ਗਿੱਲਾ ਅਤੇ ਸੁੱਕਾ ਕੂੜਾ ਘਰਾਂ ਵਿੱਚ ਅਲਗ-ਅਲਗ ਰੱਖਣ: ਸਹਾਇਕ ਕਮਿਸ਼ਨਰ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਸਵੱਛਤਾ ਹੀ ਸੇਵਾ ਅਭਿਆਨ ਤਹਿਤ ਨਗਰ ਨਿਗਮ ਦੇ ਡਾ: ਬੀ.ਆਰ. ਅੰਬੇਦਕਰ ਮੀਟਿੰਗ ਹਾਲ ਵਿੱਖੇ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਦੀ ਪ੍ਰਧਾਨਗੀ ਹੇਠ ਸਫਾਈ ਸੰਬਧੀ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

Advertisements

ਜਿਸ ਵਿੱਚ ਪੀ.ਐਮ.ਆਈ.ਡੀ.ਸੀ. ਦੇ ਨੁਮਾਇੰਦੇ ਨਰੇਸ਼ ਕੁਮਾਰ ਨੇ ਸ਼ਹਿਰ ਦੇ ਕੁੜਾ ਕਰਕਟ ਨੂੰ ਸਭਾਲਣ ਸੰਬਧੀ ਵਿਸ਼ੇਸ਼ ਨੁਕਤੇ ਦੱਸੇ। ਉਹਨਾਂ ਨੇ ਟ੍ਰੇਨਿੰਗ ਕੈੰਪ ਵਿੱਚ ਹਾਜਰ ਵੱਖ-ਵੱਖ ਸ਼ਹਿਰਾਂ ਦੀਆਂ ਕਾਰਪੋਰੇਸ਼ਨਾ, ਨਗਰ ਕੌਸਲਰਾਂ ਦੇ ਹਾਜਰ ਨੁਮਾਇੰਦੇਆਂ ਨੂੰ ਸੌਲਿਡ ਵੇਸਟ ਮੈਨੈਜਮੈੰਟ ਅਤੇ ਉਸ ਦੀ ਸੰਾਬ ਸੰਭਾਲ, ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਉਸ ਨੂੰ ਸੰਭਾਲਣ ਸੰਬਧੀ ਵੀਡੀਉ ਪ੍ਰੋਜੈਕਟਰ ਰਾਹੀਂ ਸਲਾਇਡਾਂ ਦਿੱਖਾ ਕੇ ਵਿਸਤਾਰਪੁਰਵਕ ਜਾਣਕਾਰੀ ਦਿੱਤੀ। ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ ਨੇ ਮੀਟਿੰਗ ਵਿੱਚ ਹਾਜਰ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਨਗਰ ਨਿਗਮਾਂ ਅਤੇ ਨਗਰ ਕੌਸਲਰਾਂ ਨੂੰ ਸਾਫ ਸੁਥਰਾ ਅਤੇ ਪ੍ਰਦੂਸ਼ਨ ਰਹਿਤ ਬਣਾਉਣ ਲਈ ਇਸ ਟ੍ਰੇਨਿੰਗ ਵਰਕਸ਼ਾਪ ਤੋਂ ਲਈ ਜਾਣਕਾਰੀ ਨੂੰ ਆਮ ਲੋਕਾਂ ਤੱਕ ਪਹੁਚਾਉਣ ਅਤੇ ਉਹਨਾਂ ਨੂੰ ਗਿੱਲਾ ਅਤੇ  ਸੁੱਕਾ ਕੂੜਾ ਘਰਾਂ ਵਿੱਚ ਹੀ ਅਲਗ-ਅਲਗ ਰਖਣ ਲਈ ਪ੍ਰੇਰਿਤ ਕਰਨ।

ਚੀਫ ਸੈਨੈਟਰੀ ਇੰਸਪੈਕਟਰ ਨਵਦੀਪ ਸ਼ਰਮਾ, ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ, ਸੁਰਿੰਦਰ ਕੁਮਾਰ, ਜਗਰੂਪ ਸਿੰਘ ਅਤੇ ਵੱਖ-ਵੱਖ ਨਗਰ ਨਿਗਮਾਂ ਅਤੇ ਨਗਰ ਕੌਸਲਰਾਂ ਤੋ ਆਏ ਨੁਮਾਇੰਦੇ ਵੀ ਇਸ ਟ੍ਰੇਨਿੰਗ ਵਰਕਸ਼ਾਪ ਵਿੱਚ ਹਾਜਰ ਸਨ।

LEAVE A REPLY

Please enter your comment!
Please enter your name here