91 ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 3708, 4 ਮੌਤਾਂ: ਸਿਵਲ ਸਰਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  ਵਿਆਕਤੀਆਂ ਦੇ 939 ਨਵੇ ਸੈਪਲ ਲੈਣ  ਨਾਲ ਅਤੇ 773 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 91 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 3708 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਕੁੱਲ ਸੈਪਲਾਂ ਦੀ ਗਿਣਤੀ 87810 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  82787 ਸੈਪਲ  ਨੈਗਟਿਵ,  ਜਦ ਕਿ 1681 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 121 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 118 ਹੈ । ਐਕਟਿਵ ਕੇਸਾ ਦੀ ਗਿਣਤੀ 981 ਹੈ , ਤੇ 2609  ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ । ਸਿਵਲ ਸਰਜਨ ਡਾ ਜਸਬੀਰ ਸਿੰਘ  ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 91 ਪਾਜੇਟਿਵ ਕੇਸ ਹਨ ।

Advertisements

ਹੁਸ਼ਿਆਰਪੁਰ ਸ਼ਹਿਰ 39 ਕੇਸ ਸਬੰਧਿਤ ਹਨ ਜਦ ਕੇ 52  ਕੇਸ ਦੂਜੀਆ ਸਿਹਤ ਸੰਸਥਵਾਂ ਦੇ ਨਾਲ  ਸਬੰਧਿਤ ਹਨ। ਇਸ ਤੋ ਇਲਾਵਾ 4 ਮੌਤਾਂ (1) 63ਸਾਲਾ ਵਿਆਕਤੀ ਵਾਸੀ  ਨਿਊ ਸ਼ਕਤੀ ਨਗਰ ਹੁਸ਼ਿਆਰਪੁਰ  ਘਰ ਵਿੱਚ ਹੀ ਮੌਤ  (2) 66 ਸਾਲਾ ਔਰਤ ਵਾਸੀ ਫਹਿਤੇਗੜ ਹੁਸ਼ਿਆਰਪੁਰ ਮੌਤ ਨਿਜੀ ਹਸਪਤਾਲ ਜਲੰਧਰ (3) 58 ਸਾਲਾ ਔਰਤ  ਵਾਸੀ ਧਨੇੜੂ ਪੀ ਐਚ ਸੀ ਪਾਲਦੀ ਐਮ. ਐਚ ,ਜਲੰਧਰ  (4) 67  ਸਾਲਾ ਔਰਤ  ਵਾਸੀ ਰੂਪ ਨਗਰ ਹੁਸ਼ਿਆਰਪੁਰ ਮੈਡੀਕਲ ਕਾਲਿਜ ਅਮ੍ਰਿਤਸਰ  । ਇਹ ਚਾਰੇ   ਮਰੀਜ ਕੋਰੋਨਾ ਪਾਜੇਟਿਵ ਸਨ। ਜਿਲੇ ਸਿਵਲ ਸਰਜਨ  ਲੋਕਾ ਨੂੰ  ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋਂ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ।

LEAVE A REPLY

Please enter your comment!
Please enter your name here