ਸਿਹਤ ਵਿਭਾਗ ਨੇ 47 ਦੁੱਧ ਦੇ ਸੈਂਪਲ ਕੀਤੇ ਚੈਕ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ-ਜਤਿੰਦਰ ਪ੍ਰਿੰਸ। ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਡੇਅਰੀ ਵਿਕਾਸ ਵਿਭਾਗ ਹੁਸ਼ਿਆਰਪੁਰ ਦੇ ਡਿਪਟੀ ਡਾਇਰੈਕਟਰ ਸ੍ਰੀ ਦਵਿੰਦਰ ਸਿੰਘ ਦੀ ਅਗਵਾਈ ਵਿੱਚ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਵਿਖੇ ਮੁਫ਼ਤ ਦੁੱਧ ਪਰਖ ਕੈਂਪ ਲਗਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਦੁੱਧ ਦੇ ਸੈਂਪਲ ਟੈਸਟ ਕਰਵਾਏ। ਟੈਸਟਿੰਗ ਦੌਰਾਨ 47 ਦੁੱਧ ਦੇ ਸੈਂਪਲ ਚੈਕ ਕੀਤੇ ਗਏ, ਇਹਨਾਂ ਵਿੱਚ ਕੋਈ ਵੀ ਸਿੰਥੈਟਿਕ/ਹਾਨੀਕਾਰਕ ਤੱਤ ਮੌਜੂਦ ਨਹੀਂ ਪਾਇਆ ਗਿਆ, ਪਰ 34 ਸੈਂਪਲਾਂ ਵਿੱਚ ਪਾਣੀ ਦੀ ਵਾਧੂ ਮਾਤਰਾ ਪਾਈ ਗਈ।

Advertisements

ਇਸ ਦੌਰਾਨ ਡਿਪਟੀ ਡਾਇਰੈਕਟਰ ਡੇਅਰੀ (ਰਿਟਾ:) ਹਰਸ਼ਰਨ ਸਿੰਘ ਨੇ ਮਨੁੱਖ ਲਈ ਦੁੱਧ ਦੀ ਮਹੱਤਤਾ ਅਤੇ ਮੈਨੇਜਰ ਕੁਆਲਟੀ ਕੰਟਰੋਲ ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਦੀਪ ਸ਼ਰਮਾ ਨੇ ਦੁੱਧ ਦੇ ਖੁਰਾਕੀ ਤੱਤਾਂ ਵਿਸ਼ੇ ‘ਤੇ ਵਿਦਿਆਰਥੀਆਂ ਨੂੰ ਲੈਕਚਰ ਦਿੱਤਾ।

ਇਸ ਕੈਂਪ ਵਿੱਚ ਕਾਰਜਕਾਰੀ ਅਫ਼ਸਰ ਡੇਅਰੀ ਵਿਕਾਸ ਬੋਰਡ ਹਰਵਿੰਦਰ ਸਿੰਘ, ਪ੍ਰਿੰਸੀਪਲ ਪੁਨੀਤ ਕੁਮਾਰ, ਮਧੂ ਸੂਦਨ, ਦਲਵੀਰ ਸਿੰਘ, ਯੋਗੇਸ਼ਵਰ, ਬਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਮੈਡਮ ਅਮਨਜੋਤੀ, ਵਿਲੀਅਮ, ਅਸ਼ਵਨੀ ਕੁਮਾਰ ਅਤੇ ਲੇਖ ਰਾਮ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਕੂਲ ਵਿਦਿਆਰਥੀ ਸ਼ਾਮਲ ਸਨ।

LEAVE A REPLY

Please enter your comment!
Please enter your name here