ਵਿਸ਼ਾਲ ਮੈਗਾਮਾਰਟ ਵਿੱਚ ਸਿਹਤ ਵਿਭਾਗ ਦਾ ਛਾਪਾ, 6 ਸੈਂਪਲ ਭਰੇ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼)। ਇੱਕ ਪੰਜਾਬੀ ਦੀ ਬੜੀ ਮਸ਼ਹੂਰ ਕਹਾਵਤ ਹੈ ਉਚੀ ਦੁਕਾਨ, ਫੀਕਾ ਪਕਵਾਨ, ਕੁਝ ਇਸ ਤਰਾਂ ਦਾ ਦੇਖਣ ਨੂੰ ਮਿਲਿਆ ਹੈ ਸ਼ਹਿਰ ਦੇ ਬੱਸ ਸਟੈਂਡ ਦੇ ਨਜਦੀਕ ਵਿਸ਼ਾਲ ਮੈਗਾਮਾਰਟ ਵਿੱਚ, ਜੋ  ਆਪਣੇ ਉਪਭੋਗਤਾਵਾਂ ਦਾ ਦੁਸ਼ਮਣ ਬਣਿਆ ਹੋਇਆ ਹੈ ਅਤੇ ਇਸ ਦਾ ਖੁਲਾਸਾ ਉਦੋ ਹੋਇਆ ਜਦੋ ਸਿਹਤ ਵਿਭਾਗ ਵੱਲੋਂ ਸਟੋਰ ਵਿੱਚ ਛਾਪਾ ਮਾਰੀ ਕੀਤੀ ਗਈਅਤੇ ਐਕਸਪਾਇਰ ਹੋਇਆ ਸਾਮਾਨ ਫੜਿਆ ਗਿਆ।

Advertisements

ਜਿਲਾ ਸਿਹਤ ਅਫ਼ਸਰ ਡਾ. ਸੇਵਾ ਸਿੰਘ ਦੀ ਅਗੁਵਾਈ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ ਸਟੋਰ ਪ੍ਰਬੰਧਕ ਦਾ ਕਹਿਣਾ ਸੀ ਕਿ ਇਹ ਸਮਾਨ ਵੇਚਣ ਲਈ ਨਹੀ ਰੱਖਿਆ ਹੋਇਆ । ਉਹਨਾਂ ਨੂੰ ਪੁੱਛੀਆ ਗਿਆ ਕਿ ਸਮਾਨ ਦੇ ਰੈਕ ਉੱਤੇ ਨਾਉਟ ਫਾਰ ਸੈਲ ( NOT FOR SALE ) ਜਾਂ ਐਕਸ਼ਪਾਇਰਡ ਹੋਣ ਦਾ ਬੋਰਡ ਕਿਉ ਨਹੀ ਲਾਇਆ  ਤਾਂ  ਉਹ ਆਲਾ ਦਆਲਾ ਦੇਖਣ ਲੱਗ ਪਏ ।ਇਸ ਮੋਕੇ  ਵਿਭਾਗ ਵੱਲੋ ਐਕਸ਼ਪਾਇਰ ਚਾਹ ਪੱਤੀ ਦੀ ਮਾਤਰਾ ਘੱਟ  ਹੋਣ ਕਰਕੇ ਉਸ ਦੇ ਸੈਪਲ ਨਹੀ ਲਿਆ ਤੇ ਉਸ ਨੂੰ ਸਮੇ ਤੇ ਨਸ਼ਟ ਕਰ ਦਿੱਤਾ । ਵਿਭਾਗ ਦੀ ਟੀਮ ਵੱਲੋ ਹੋਰ ਖਾਣਯੋਗ ਪਾਦਾਰਥਾਂ ਦੇ 6 ਸੈਂਪਲ ਲਏ ਗਏ ਅਤੇ ਜਾਂਚ ਲਈ ਖਰੜ ਲੈਬਰੋਟਰੀ ਵਿੱਚ ਭੇਜ ਦਿੱਤਾ ਗਿਆ । ਇਸ ਮੋਕੇ ਡਾ ਸੇਵਾ ਸਿੰਘ ਨੇ ਦੱਸਿਆ ਕਿ ਤਿਉਹਰਾਂ ਨੂੰ ਮੁੱਖ ਰੱਖਦੇ ਹੋਏ ਲੋਕਾਂ ਨੂੰ ਵਧੀਆ ਖਾਣਯੋਗ ਪਦਾਰਥ ਮੁਹਇਆ ਕਰਵਾਉਣਾ ਵਿਭਾਗ ਦੀ ਜਿਮੇਵਾਰੀ ਹੈ ।

ਇਸ ਮੋਕੇ ਉਹਨਾਂ ਦੱਸਿਆ ਕਿ ਕੁਝ ਲੋਗ ਵੱਡੀਆਂ ਵੱਡੀਆਂ ਨਾਮੀ ਦੁਕਾਨਾਂ ਤੇ ਵੀ ਮਿਲਾਵਟ ਖੋਰੀ ਦਾ ਧੰਦਾ ਕਰਦੇ ਹਨ ਪਰ ਲੋਕ ਉਹਨਾਂ ਤੇ ਸ਼ੱਕ ਨਹੀ ਕਰਦੇ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿ ਖਾਣਯੋਗ ਪਦਾਰਥ ਦੀ ਖਰੀਦ ਕਰਨ  ਲੱਗੇ ਉਹਨਾਂ ਦੀ ਗੁਣਵਣਤਾ ਜਰੂਰ ਚੇਕ ਕਰ ਲੈਣੀ ਚਾਹਿਦੀ ਹੈ । ਕਿਉੰਕਿ ਤਿਉਹਾਰਾਂ ਦੇ ਦਿਨਾਂ ਵਿੱਚ ਇਹ ਮਿਲਾਵਟ ਖੋਰ ਲੋਕ ਜਿਆਦਾ ਮਿਲਵਟ ਖੋਰੀ ਕਰਦੇ ਹਨ । ਉਹਨਾਂ ਇਹ ਵੀ ਕਿਹਾ ਕਿ ਦੁਸ਼ਹਰੇ ਦੇ ਮੇਲਿਆਂ ਵਿੱਚ ਜਾ ਕੇ ਖਾਣ ਪੀਣ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ, ਕਿਉਕਿ ਬਹੁਤ ਸਾਰੀਆਂ ਚੀਜਾਂ ਨੰਗੀਆਂ ਪਈਆਂ ਹੁੰਦੀਆਂ ਹਨ ਜਿਨਾਂ ਤੇ ਮਿੱਟੀ ਅਤੇ ਮੱਖੀਆਂ ਅਕਸਰ ਬੈਠੀਆ ਹੁੰਦੀਆਂ ਹਨ। ਜਿਸ ਨਾਲ ਹੈਜਾ ਤੇ ਪੇਚਸ  ਆਦਿ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ । ਇਸ ਮੋਕੇ ਉਹਨਾਂ ਨਾਲ ਫੂਡ ਸੇਫਟੀ ਅਫ਼ਸਰ ਰਮਨ ਵਿਰਦੀ, ਮਾਸ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ, ਰਾਮ ਲੁਭਾਇਆ, ਅਸ਼ੋਕ ਕੁਮਾਰ ਆਦਿ ਹਾਜਰ ਸਨ ।  

LEAVE A REPLY

Please enter your comment!
Please enter your name here