ਫਾਇਰ ਸੇਫ਼ਟੀ ਪ੍ਰਬੰਧਾਂ ਵਿੱਚ ਨਾਂ ਆਉਣ ਦਿੱਤੀ ਜਾਵੇ ਕੋਈ ਕਮੀ: ਬਲਵੀਰ ਰਾਜ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ ਮੁਕਤਾ ਵਾਲਿਆ। ਦੁਸ਼ਹਰਾ ਅਤੇ ਦਿਵਾਲੀ ਤਿਉਹਾਰ ਦੇ ਮੌਕੇ ਤੇ ਆਤਿਸ਼ਬਾਜੀ ਵੇਚਣ ਵਾਲੇ ਥੋਕ ਵਿੱਕਰੇਤਾਵਾਂ ਵੱਲੋਂ ਕੀਤੇ ਜਾਣ ਵਾਲੇ ਫਾਇਰ ਸੇਫਟੀ ਪ੍ਰਬੰਧਾਂ ਸੰਬੰਧੀ ਜਾਣਕਾਰੀ ਦੇਣ ਲਈ ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦੇ ਡਾ.ਬੀ.ਆਰ ਅੰਬੇਦਕਰ ਮੀਟਿੰਗ ਹਾਲ ਵਿਖੇ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਵਿੱਚ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਸੁਪਰਿਟੇਂਡੈਂਟ ਅਮਿਤ ਕੁਮਾਰ, ਇੰਸਪੈਕਟਰ ਸੰਜੀਵ ਅਰੋੜਾ, ਐਫ.ਐਸ.ਓ. ਸਾਦਕ ਮੁਸੀਹ, ਸਬ-ਫਾਇਰ ਅਫ਼ਸਰ ਜਸਵੰਤ ਸਿੰਘ, ਸੁਰਿੰਦਰ ਸਿੰਘ ਅਤੇ ਆਤਿਸ਼ਬਾਜੀ ਦੇ ਥੋਕ ਵਿੱਕਰੇਤਾ ਹਾਜ਼ਰ ਸਨ। ਬੈਠਕ ਨੂੰ ਸੰਬੋਧਨ ਕਰਦਿਆ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਜਿਲਾ ਪ੍ਰਸ਼ਾਸ਼ਨ ਵੱਲੋਂ ਤਿਉਹਾਰਾਂ ਦੇ ਮੌਕੇ ਤੇ ਆਤਿਸ਼ਬਾਜੀ ਦੇ ਥੋਕ ਵਿੱਕਰੇਤਾਵਾਂ ਲਈ ਸਟਾੱਕ ਰੱਖਣ ਲਈ ਜ਼ੋ ਥਾਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ ਉਹਨਾਂ ਥਾਵਾਂ ਤੇ ਹੀ ਸਟਾਕ ਰੱਖਿਆ ਜਾਵੇ ਅਤੇ ਸਟਾਕ ਦੇ ਸਟੋਰ ਵਿੱਚ ਫਾਇਰ ਸੇਫਟੀ ਸੰਬੰਧੀ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਪੂਰੇ ਪ੍ਰਬੰਧ ਕੀਤੇ ਜਾਣ ਤਾਂ ਜ਼ੋ ਕਿਸੇ ਵੀ ਕਿਸਮ ਦੀ ਅਣ-ਸੁਖਾਂਵੀ ਘਟਨਾ ਨਾ ਵਾਪਰੇ।

Advertisements

ਉਹਨਾਂ ਦੱਸਿਆ ਕਿ ਥੋਕ ਵਿੱਕਰੇਤਾਵਾਂ ਦੇ ਆਤਿਸ਼ਬਾਜੀ ਦੇ ਸਟਾਕ ਵਾਲੇ ਸਟੋਰਾਂ ਦੀ ਨਗਰ ਨਿਗਮ ਦੇ ਫਾਇਰ ਸਟਾਫ ਵੱਲੋਂ ਅਚਨਚੇਤ ਚੈਕਿੰਗ ਕੀਤੀ ਜਾਵੇਗੀ ਅਤੇ ਫਾਇਰ ਸੇਫਟੀ ਸੰਬੰਧੀ ਪ੍ਰਬੰਧ ਪੂਰੇ ਨਾ ਹੋਣ ਤੇ ਸਬੰਧਿਤ ਥੋਕ ਆਤਿਸ਼ਬਾਜੀ ਵਿੱਕਰੇਤਾ ਦੇ ਖਿਲਾਫ ਰੂਲਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।ਉਹਨਾਂ ਥੋਕ ਵਿੱਕਰੇਤਾਵਾਂ ਨੂੰ ਕਿਹਾ ਕਿ ਉਹ ਸਰਕਾਰ ਅਤੇ ਜਿਲਾ ਪ੍ਰਸ਼ਾਸ਼ਨ ਦੀਆਂ ਹਿਦਾਇਤਾਂ ਅਨੁਸਾਰ ਹੀ ਆਤਿਸ਼ਬਾਜੀ ਸਟੋਰ ਕਰਨ ਅਤੇ ਵੇਚਣ। ਉਹਨਾਂ ਕਿਹਾ ਕਿ ਸ਼ਹਿਰ ਦੇ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਲਈ ਆਤਿਸ਼ਬਾਜੀ ਦੇ ਥੋਕ ਵਿਕਰੇਤਾ ਆਪਣਾ ਆਤਿਸ਼ਬਾਜੀ ਦਾ ਸਮਾਨ ਵੇਚਣ ਲਈ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ। 

LEAVE A REPLY

Please enter your comment!
Please enter your name here