ਐਨ.ਆਰ.ਆਈ ਟਰਸੱਟ ਦੇ ਸਹਿਯੋਗ ਨਾਲ ਬਦਲ ਰਹੀ ਹੈ ਸਰਕਾਰੀ ਸਕੂਲਾਂ ਦੀ ਨੁਹਾਰ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਤਕਰੀਬਨ ਹਰ ਰੋਜ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਮੌਜੂਦਾ ਹਾਲਾਤਾਂ ਬਾਰੇ ਕੋਈ ਨਾਂ ਕੋਈ ਗੱਲ ਮਾਹਮਣੇ ਆਉਂਦੀ ਰਹਿੰਦੀ ਹੈ, ਪਰ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਲਦੀ ਨੁਹਾਰ ਸਾਡਾ ਧਿਆਨ ਆਪਣੇ ਵੱਲ ਖਿੱਚ ਲੈਂਦੀਆਂ ਹਨ । ਅਜਿਹਾ ਹੀ ਉਪਰਾਲਾ ਕੀਤਾ ਹੈ ਗੁਰੁ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਯੂਕੇ ਨੇ । ਇਸ ਟਰੱਸਟ ਨੇ 2017 ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਪ੍ਰੀਤ ਨਗਰ, ਅੱਜੋਵਾਲ, ਜਿਲਾ  ਹੁਸ਼ਿਆਰਪੁਰ ਨੂੰ ਗੋਦ ਲਿਆ ਅਤੇ ਦੋ ਸਾਲਾਂ ਵਿੱਚ ਇਹਨਾਂ ਸਕੂਲਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ। ਜਿਕਰਯੋਗ ਹੈ ਕਿ ਇਹ ਸਕੂਲ ਪੰਜਾਬ ਦਾ ਅਜਿਹਾ ਸਕੂਲ ਹੈ ਜਿਸ ਵਿੱਚ ਗਰੀਬੀ ਰੇਖਾ ਤੋ ਹੇਠਾ ਰਹਿ ਰਹੇ ਲੋਕਾਂ ਦੇ 280 ਦੇ ਕਰੀਬ ਬੱਚੇ ਪੜਦੇ ਹਨ।

Advertisements

ਨੇ ਇਸ ਸਕੂਲ ਵਿੱਚ ਤਕਰੀਬਨ 25 ਲੱਖ ਦੀ ਰਾਸ਼ੀ ਨਾਲ 3 ਫਾਈਬਰ ਦੇ ਕਮਰੇ ਬਣਵਾਏ, ਸਕੂਲ ਦੀ ਪੁਰਾਣੀ ਬਿਲਡਿੰਗ ਦੀ ਮੁਰੰਮਤ ਕਰਵਾਈ,  ਰੰਗ ਰੋਗਨ ਕਰਵਾਇਆ ਅਤੇ ਹੋਰ ਵੀ ਸਜਾਵਟ ਕਰਵਾਈ। ਸਕੂਲ ਦੀ ਇਮਾਰਤ ਦਾ ਉਦਘਾਟਨ ਕੈਬਨਿਟ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੌੜਾ ਨੇ ਕੀਤਾ। ਅਰੌੜਾ ਨੇ ਟਰੱਸਟ ਦੀ ਸ਼ਲਾਘਾ ਕਰਦਿਆਂ ਹੋਰਨਾ ਪ੍ਰਵਾਸੀ ਪੰਜਾਬੀਆਂ ਨੂੰ ਵੀ ਸੇਵਾ ਦੇ ਕਾਰਜ ਕਰਨ ਦੀ ਅਪੀਲ ਕੀਤੀ। ਟਰੱਸਟ ਦੇ ਚੇਅਰਮੈਨ ਰਣਜੀਤ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਇਸ ਸਕੂਲ ਨੂੰ ਹਰ ਤਰਾਂ ਦੀ ਸਹਾਇਤਾ ਦਿੱਤੀ ਜਾਵੇਗੀ ਤਾਂ ਕਿ ਇਹ ਸਕੂਲ ਇੱਕ ਮਾਡਲ ਸਕੂਲ ਬਣ ਸਕੇ। ਪ੍ਰਬੰਧਕੀ ਮੈਂਬਰ ਜੇ.ਐੱਸ ਆਹਲੂਵਾਲੀਆਂ ( ਸਾਬਕਾ ਵਿੱਤ ਕਮਿਸ਼ਨਰ ਚੰਡੀਗੜ ) ਨੇ ਦੱਸਿਆ ਕਿ ਇਹ ਟਰੱਸਟ ਹਮੇਸ਼ਾ ਲੌੜਵੰਦ ਅਤੇ ਗਰੀਬ ਬੱਚਿਆਂ ਦੀ ਵਿੱਦਿਆ ਲਈ ਤੱਤਪਰ ਰਹਿੰਦਾ ਹੈ। ਉਹਨਾਂ ਨੇ ਨੌਜਵਾਨਾਂ ਵਿੱਚ ਨਸ਼ਿਆਂ ਦੀ ਅਲਾਮਤ ਨੂੰ ਦੂਰ ਕਰਨ, ਪਾਣੀ ਨੂੰ ਬਚਾਉਣ ਵਾਸਤੇ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਹੋਰ ਸਮਾਜਸੇਵੀ ਸੰਸਥਾਵਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ।

ਇਸ ਮੌਕੇ ਸੰਤ ਲੱਖਾ ਸਿੰਘ ਨਾਨਕਸਰ ਵਾਲੇ , ਸੰਤ ਰਣਜੀਤ ਸਿੰਘ, ਮਲਕੀਤ ਸਿੰਘ ਸੌਂਧ, ਡਾ.ਜੇ.ਐਸ. ਗਰੇਵਾਲ, ਮੋਹਣ ਸਿੰਘ ਲੇਹਲ, ਗੁਰਪ੍ਰੀਤ ਸਿੰਘ, ਪ੍ਰੋ.ਰੇਸ਼ਮ ਕੌਰ, ਸ.ਮਨਮੋਹਣ ਸਿੰਘ, ਦਲਜੀਤ ਸਿੰਘ ਪਨੇਸਰ, ਪ੍ਰਿੰਸੀਪਲ ਮੋਨਿਕਾ ਸ਼ਰਮਾ, ਬਹਾਦਰ ਸਿੰਘ ਸਿੱਧੂ, ਆਯੂਸ਼ ਸ਼ਰਮਾ, ਗੁਰੁ ਅੰਗਦ ਦੇਵ ਐਜੂਕੇਸ਼ਨ ਟਰੱਸਟ ਲੁਧਿਆਣਾ ਦਰਸ਼ਨ ਸਿੰਘ, ਕਰਮਜੀਤ ਸਿੰਘ ਸੰਧਰ ਸਿੱਖ ਕੌਂਸਲ ਸਕਾਟਲੈਂਡ ਅਤੇ ਹੋਰ ਵੀ ਸਮਾਜ ਸੇਵਾ ਨਾਲ ਜੁੜੇ ਲੋਕ ਸ਼ਾਮਿਲ ਸਨ।

LEAVE A REPLY

Please enter your comment!
Please enter your name here