ਕੰਜਕ ਪੂਜਨ ਕਰਕੇ ਬੇਟਾ ਬੇਟੀ ਇੱਕ ਸਮਾਨ ਦਾ ਦਿੱਤਾ ਸਨੇਹਾ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਵਿਰਾਤਿਆ ਦੇ ਮੋਕੇ ਸਿਵਲ ਸਰਜਨ ਡਾ. ਰੇਨੂੰ ਸੂਦ ਦੀ ਅਗਵਈ ਹੇਠ ਭਗਤ ਨਗਰ ਸਲੱਮ ਖੇਤਰ ਵਿੱਚ 11 ਬੱਚੀਆਂ ਦਾ ਕੰਜਕ ਪੂਜਨ ਕਰਕੇ ਉਹਨਾਂ ਨੂੰ ਕੰਬਲ, ਫੱਲ ਦੇ ਕੇ ਸਨਮਾਨਿਤ ਕਰਦੇ ਹੋਏ, ਸਮਾਜ ਵਿੱਚ ਬੇਟਾ ਬੇਟੀ ਇਕ ਸਮਾਨ ਅਤੇ ਬੇਟੀ ਹੀ ਪਰਿਵਾਰ ਦਾ ਅਧਾਰ ਦਾ ਸੁਨੇਹਾ ਦੇਣ ਲਈ ਉਪਰਾਲਾ ਕੀਤਾ ਗਿਆ ਹੈ । ਇਸ ਮੋਕੇ ਹਾਜ਼ਰ ਲੋਕਾਂ ਨੂੰ ਸਬੋਧਨ ਕਰਦਿਆ ਹੋਇਆ ਸਿਵਲ ਸਰਜਨ ਨੇ ਕਿਹਾ ਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜਿਥੇ ਕੰਜਕ ਪੂਜਨ ਕਰਕੇ ਬੱਚੀਆਂ ਨੂੰ ਸਤਿਕਾਰ ਦਿੱਤਾ ਜਾਦਾਂ ਹੈ ।

Advertisements

ਅਜੋਕੇ ਸਮੇ ਅਤੇ ਬੇਟੇ ਦੀ ਚਾਹਿਤ ਕਾਰਨ ਸਾਡਾ ਦੇਸ਼ ਭਰੂਣ ਹੱਤਿਆ ਨਾਲ ਕਲੰਕਤ ਹੋਇਆ ਹੈ । ਪਰੰਤੂ ਸਰਕਾਰ ਅਤੇ ਧਰਿਮਕ ਸੰਸਥਾਵਾਂ ਦੇ ਸਹਿਯੋਗ ਨਾਲ ਅੱਜ ਬੇਟਾ ਬੇਟੀ ਨੂੰ ਇੱਕ ਸਮਾਨ ਰੱਖਣ ਦਾ ਮੋਕਾ ਪ੍ਰਾਪਤ ਹੋਇਆ ਹੈ । ਪੀ. ਐਨ. ਡੀ. ਟੀ. ਐਕਟ ਦੇ ਲਾਗੂ ਹੋਣ ਨਾਲ ਗਰਭ ਵਿੱਚ ਵਿੰਗ ਜਾਂਚ ਕਾਰਨ ਦੀ ਮਨਾਹੀ ਅਤੇ ਅਪਰਾਧ ਹੈ ਅਤੇ ਵਿਭਾਗ ਵੱਲੋ ਇਸ ਦੀ ਪਾਲਣਾ ਕਰਨ ਨਾਲ ਅੱਜ ਲਿੰਗ ਅਨੁਪਾਤ ਵਿੱਚ ਸੁਧਾਰ ਹੋਇਆ ਹੈ । ਸਰਕਾਰ ਵੱਲੋ ਲੜਕੀਆਂ ਲਈ ਬਹੁਤ ਸਾਰੀਆ ਸਕੀਮਾਂ ਜਿਵੇ ਲੜਕੀ ਦੇ ਜਨਮ ਤੋ 5 ਸਾਲ ਤੱਕ ਸਰਕਾਰੀ ਹਸਪਤਾਲਾ ਵਿੱਚ ਇਲਾਜ ਦੀ ਮੁਫਤ ਸਹੂਲਤ ਹੈ ਤੇ ਬਾਲਰੀ ਸੁਰੱਖਿਆ ਯੋਜਨਾ ਤਹਿਤ ਲੜਕੀਆਂ ਨੂੰ 18 ਸਾਲ ਦੀ ਉਮਰ ਤੱਕ ਵਿਤੀ ਸਹਾਇਤਾ ਦਿੱਤੀ ਜਾਦੀ ਹੈ ।
ਇਸ ਮੋਕੇ ਡਾ ਰਜਿੰਦਰ ਰਾਜ ਜਿਲਾਂ ਪਰਿਵਾਰ ਭਲਾਈ ਅਫਸਰ ਨੇ ਕਿਹਾ ਕਿ ਕੁਦਰਤ ਦਾ ਨਿਯਮ ਹੈ ਕਿ ਕੁੜੀਆਂ ਅਤੇ ਮੁੰਡਿਆ ਦੀ ਗਿਣਤੀ ਬਰਾਬਰ ਹੁੰਦੀ ਹੈ ਪਰ ਭਰੂਣ ਹੱਤਿਆ ਵਰਗੇ ਪਾਪ ਨੇ ਇਸ ਵਿੱਚ ਵਿਗਾੜ ਪੈਦਾ ਕਰ ਦਿੱਤਾ ਹੈ । ਉਹਨਾ ਨੇ ਕਿਹਾ ਕਿ ਗਰਭ ਦੋਰਾਨ ਲਿੰਗ ਨਿਰਧਾਰਨ ਟੈਸਟ ਜੁਰਮ ਹੈ, ਜੇਕਰ ਕਿਸੇ ਨੂੰ ਘਰ ਦੇ ਆਸ ਪਾਸ ਜਾਂ ਪਰਿਵਾਰਾਂ ਦੇ ਵਿੱਚ ਭਰੂਣ ਹੱਤਿਆ ਕਰਵਾਉਣ ਵਾਰੇ ਪਤਾ ਲਗਦਾ ਹੈ ਇਸ ਦਾ ਸ਼ਿਕਾਇਤ ਕਰਨਾ ਸਾਡਾ ਫਰਜ ਹੈ, ਤਾਂ ਜੋ ਲੜਕੀ ਦੇ ਜਨਮ ਨੂੰ ਯਕੀਨੀ ਬਣਾਇਆ ਜਾ ਸਕੇ ।

ਜੇਕਰ ਕੋਈ ਭਰੂਣ ਹੱਤਿਆ ਕਰਵਾਉਣ ਲਈ ਮਜਬੂਰ ਕਰਦਾ ਹੈ ਜਿਵੇ ਪਤੀ, ਸੱਸ , ਜਾਂ ਸੋਹਰੇ ਪਰਿਵਾਰ ਵਿੱਚੋ ਕੋਈ ਵੀ ਮੈਬਰ ਹੋਵੇ ਤਾਂ ਤਿੰਨ ਸਾਲ ਦੀ ਸਜਾ ਤੇ 50 ਹਜਾਰ ਰੁਪਏ ਜੁਰਮਾਨਾ ਹੋ ਸਕਦਾ ਹੈ । ਇਸ ਮੋਕੇ ਪੀ. ਐਨ. ਡੀ. ਟੀ. ਵੱਲੋ ਸਿਹਤ ਨੁਮਇਸ਼ ਵੀ ਲਗਾਈ ਗਈ ।ਇਸ ਮੋਕੇ ਡਾ ਰੋਹਿਤ ਬਰੂਟਾ, ਜਿਲ•ਾਂ ਮਾਸ ਮੀਡੀਆਂ ਅਫਸਰ ਪਰਸ਼ੋਤਮ ਲਾਲ , ਡਿਪਟੀ ਮਾਸ ਮੀਡੀਆਂ ਅਫਸਰ ਗੁਰਜੀਸ਼ ਕੋਰ, ਪੀ. ਐਨ. ਡੀ. ਟੀ. ਕੁਆਡੀਨੇਟਰ ਅਭੈ ਮੋਹਨ , ਕੇਵਲ ਕ੍ਰਿਸ਼ਨ, ਗੁਰਵਿੰਦਰ ਕੋਰ, ਰਾਜ ਰਾਣੀ, ਬਲਵਿੰਦਰ ਕੋਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here